ਯੁਵਿਕਾ ਚੌਧਰੀ ‘ਤੇ ਪ੍ਰਿੰਸ ਨਰੂਲਾ ਨੇ ਮਚਾਇਆ ਕਹਿਰ
ਪਾਲੀਵੁੱਡ ਦੀਆਂ ਫਿਲਮਾਂ ਵਿਚ ਧਮਾਲ ਪਾਉਣ ਵਾਲਿਆਂ ਵਿਚੋਂ ਇਕ ਪੰਜਾਬੀ ਇੰਡਸਟਰੀ.....
ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਦੀਆਂ ਫਿਲਮਾਂ ਵਿਚ ਧਮਾਲ ਪਾਉਣ ਵਾਲਿਆਂ ਵਿਚੋਂ ਇਕ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਅਪਣੇ ਪਿਆਰ ਪ੍ਰਿੰਸ ਨਰੂਲਾ ਨਾਲ ਅਕਤੂਬਰ ਮਹੀਨੇ ਵਿਚ ਵਿਆਹ ਦੇ ਬੰਧਨ ਵਿਚ ਬੰਨ ਗਈ ਸੀ। ਦੋਨੇਂ ਟੀ.ਵੀ ਇੰਡਸਟਰੀ ਦੀ ਮਸ਼ਹੂਰ ਜੋੜੀਆਂ ਵਿਚੋਂ ਇਕ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫ਼ੀ ਫੈਲ ਗਈਆਂ ਸਨ। ਹੁਣ ਉਨ੍ਹਾਂ ਦਾ ਇਕ ਹੋਰ ਵੀਡੀਓ ਇੰਟਰਨੈੱਟ ਉਤੇ ਧਮਾਲ ਮਚਾ ਰਿਹਾ ਹੈ। ਵੀਡੀਓ ਵਿਚ ਦੋਨਾਂ ਦੇ ਗੁੜੇ ਪਿਆਰ ਦੀ ਝਲਕ ਦੇਖਣ ਨੂੰ ਮਿਲਦੀ ਹੈ।
ਦੱਸ ਦਈਏ ਕਿ ਪ੍ਰਿੰਸ ਨਰੂਲਾ ਨੇ ਅਪਣੇ ਇੰਸਟਾਗਰਾਮ ਪੇਜ ਉਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਦੋਨਾਂ ਇਕ ਪੰਜਾਬੀ ਗਾਣੇ ਉਤੇ ਰੋਮਾਂਟਿਕ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਡਾਂਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸਾਂਝੀ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਲਿਖਿਆ ‘ਲਵ ਯੂ ਬੇਬੀ, ਚੱਲ ਦੋ ਗੱਲਾਂ ਕਰੀਏ ਪਿਆਰ ਦੀਆਂ।’ ਦੱਸ ਦਈਏ ਕਿ ਦੋਨਾਂ ਦੇ ਵਿਆਹ ਵਿਚ ਬਾਲੀਵੁੱਡ ਅਤੇ ਟੀ.ਵੀ ਦੇ ਕਈ ਸਿਤਾਰੇਂ ਹਾਜ਼ਰ ਹੋਏ ਸਨ। ਗੱਲ ਕਰੀਏ ਪ੍ਰਿੰਸ ਅਤੇ ਯੁਵਿਕਾ ਦੇ ਪਿਆਰ ਦੀ ਤਾਂ ਦੋਨਾਂ ਦੀ ਪਿਆਰ ਕਹਾਣੀ ਟੀ.ਵੀ ਸ਼ੋਅ ਬਿੱਗ ਬੌਸ ਵਿਚ ਸ਼ੁਰੂ ਹੋਈ ਸੀ।
ਇਥੇ ਉਨ੍ਹਾਂ ਦੋਨਾਂ ਦਾ ਇਸ਼ਕ ਪਰਵਾਨ ਚੜ੍ਹਿਆ ਅਤੇ ਬਿੱਗ ਬੌਸ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਵਿਚ ਰਿਸਤਾ ਬਣਿਆ ਰਿਹਾ। ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪ੍ਰਿੰਸ ਅਤੇ ਯੁਵਿਕਾ ਨੇ ਇਕ ਦੂਜੇ ਨਾਲ ਵਿਆਹ ਕਰ ਲਿਆ ਹੈ। ਯੁਵਿਕਾ ‘ਤੇ ਪ੍ਰਿੰਸ ਅਪਣੇ ਪਿਆਰ ਦੇ ਰਿਸਤੇ ਨਾਲ ਸੁਰਖੀਆਂ ਵਿਚ ਛਾਏ ਰਹਿੰਦੇ ਹਨ।