“SIDHU MOOSE WALA ਵਰਗੇ ਗਾਇਕਾਂ ਦੀ ਲੱਚਰ ਗਾਇਕੀ ਦੇ ਪੈਰ ਪੰਜਾਬ ’ਚ ਨਹੀਂ ਲੱਗਣ ਦਿਆਂਗੇ”

ਏਜੰਸੀ

ਮਨੋਰੰਜਨ, ਪਾਲੀਵੁੱਡ

ਜੇ ਉਸ ਨੂੰ ਹਥਿਆਰ ਚਲਾਉਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਉਹ ਸਰਹੱਦ ਤੇ...

SIDHU MOOSE WALA Punjab Pollywood

ਚੰਡੀਗੜ੍ਹ: ਪੂਰੇ ਜੋਸ਼ ਨਾਲ ਸਿੱਧੂ ਮੂਸੇਵਾਲਾ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਬੱਚਿਆਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹਨਾਂ ਨੇ ਮੂਸੇਵਾਲੇ ਦੇ ਗਾਣੇ ਨੂੰ ਲੈ ਕੇ ਸਵਾਲ ਚੁੱਕੇ ਹਨ। ਬੱਚਿਆਂ ਦਾ ਇਲਜ਼ਾਮ ਹੈ ਕਿ ਗਾਇਕ ਮੂਸੇਵਾਲਾ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਂਦਾ ਹੈ।

ਸਿਰਫ ਇੰਨਾ ਹੀ ਨਹੀਂ ਬੱਚਿਆਂ ਨੇ ਤਾਂ ਇਹ ਵੀ ਆਖ ਦਿੱਤਾ ਕਿ ਸਿੱਧੂ ਮੂਸੇਵਾਲਾ ਹਥਿਆਰਾਂ ਨਾਲ ਗੀਤ ਗਾਉਂਦਾ ਹੈ ਪਰ ਅਸਲ ’ਚ ਜੱਟ ਦਾ ਹਥਿਆਰ ਤੰਗਲੀ ਹੈ ਨਾ ਕਿ ਹਥਿਆਰ। ਜੱਟ ਦੇ ਰੂਪ ਵਿਚ ਉਹ ਕਿਸਾਨ ਦੁਨੀਆ ਸਾਹਮਣੇ ਲਿਆਂਦਾ ਜਾਵੇ ਜਿਹੜਾ ਕਿ ਕਰਜ਼ੇ ਤੇ ਮਹਿੰਗਾਈ ਦੀ ਮਾਰ ਹੇਠ ਦਬ ਕੇ ਰਹਿ ਗਿਆ ਹੈ। ਜਦੋਂ ਤਕ ਸਿੱਧੂ ਮੂਸੇਵਾਲੇ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਉਹ ਇਸੇ ਤਰੀਕੇ ਨਾਲ ਉਸ ਦਾ ਵਿਰੋਧ ਕਰਦੇ ਰਹਿਣਗੇ।

ਸਿੱਧੂ ਮੂਸੇਵਾਲਾ ਇਹ ਕਹਿ ਰਿਹਾ ਹੈ ਕਿ ਜੱਟ ਦਾ ਹਥਿਆਰ ਰਫ਼ਲਾਂ ਹਨ ਤੇ ਉਹ ਫੇਸਬੁੱਕ ਤੇ ਲਾਈਵ ਹੋ ਕੇ ਕਹਿੰਦਾ ਹੈ ਕਿ ਉਹ ਮੀਡੀਆ ਦਾ ਜੁੱਲੀ ਬਿਸਤਰਾ ਗੋਲ ਕਰ ਦੇਵੇਗਾ ਤੇ ਇਸ ਤੋਂ ਇਲਾਵਾ ਉਸ ਨੇ ਹੋਰ ਭੱਦੀ ਸ਼ਬਦਾਵਲੀ ਵਰਤੀ ਹੈ। ਉਹ ਉਸ ਨੂੰ ਕਹਿਣਾ ਚਾਹੁੰਦੇ ਹਨ ਹੁਣ ਪੰਜਾਬ ਦੇ ਲੋਕ ਜਾਗ ਪਏ ਹਨ ਤੇ ਉਹ ਉਹਨਾਂ ਵਰਗਿਆਂ ਦੀ ਲੱਚਰ ਗਾਇਕੀ ਦੇ ਪੈਰ ਪੰਜਾਬ ਵਿਚ ਨਹੀਂ ਲੱਗਣ ਦੇਣਗੇ।

ਜੇ ਉਸ ਨੂੰ ਹਥਿਆਰ ਚਲਾਉਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਉਹ ਸਰਹੱਦ ਤੇ ਜਾ ਕੇ ਦੁਸ਼ਮਣਾ ਨਾਲ ਟਾਕਰਾ ਕਰੇ ਤੇ ਫੌਜੀ ਵੀਰਾਂ ਦਾ ਸਾਥ ਦੇਵੇ। ਦਸ ਦਈਏ ਕਿ ਸਿੱਧੂ ਮੂਸੇਵਾਲਾ 'ਤੇ ਵਿਵਾਦ ਬੀਤੇ ਕੁਝ ਸਮੇਂ ਤੋਂ ਇੱਕੋ ਰਾਹ 'ਤੇ ਚੱਲਦੇ ਦਿਖਾਈ ਦੇ ਰਹੇ ਹਨ।

ਸਿੱਧੂ ਮੂਸੇਵਾਲਾ ਵੱਲੋਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੱਤਰਕਾਰਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਤੋਂ ਬਾਅਦ ਬਰਨਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਵਿਰੋਧ 'ਚ ਰੋਸ ਮਾਰਚ ਕੀਤਾ ਗਿਆ ਤੇ ਐਸਐਸਪੀ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਸੀ।

ਇਸ ਮੌਕੇ ਪੱਤਰਕਾਰਾਂ ਨੇ ਪੁਲਿਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ 'ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜ਼ਿਲ੍ਹੇ ਦੀ ਸਮੂਹ ਪ੍ਰੈੱਸ ਵੱਲੋਂ ਬਰਨਾਲਾ ਪੁਲਿਸ ਪ੍ਰਸ਼ਾਸਨ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੋਰੋਨਾਵਾਇਰਸ ਦੇ ਲੌਕਡਾਊਨ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਜ਼ਿਲ੍ਹੇ ਵਿੱਚ ਫਾਇਰਿੰਗ ਕੀਤੀ ਗਈ ਸੀ।

ਇਸ ਸਬੰਧੀ ਬਰਨਾਲਾ ਪੁਲਿਸ ਵੱਲੋਂ ਅਸਲਾ ਐਕਟ ਵਰਗੀਆਂ ਸੰਗੀਨ ਧਰਾਵਾਂ ਤਹਿਤ ਸਿੱਧੂ ਮੂਸੇ ਵਾਲੇ 'ਤੇ ਪਰਚਾ ਦਰਜ ਕੀਤਾ ਹੋਇਆ ਹੈ। ਬੀਤੇ ਦਿਨੀਂ ਸਿੱਧੂ ਨੂੰ ਬਰਨਾਲਾ ਪੁਲਿਸ ਵੱਲੋਂ ਨੋਟਿਸ ਜਾਰੀ ਕਰਕੇ ਬੁਲਾਇਆ ਗਿਆ ਸੀ, ਪਰ ਗਾਇਕ ਨੋਟਿਸ ਦੇਣ ਦੇ ਬਾਵਜੂਦ ਬਰਨਾਲਾ ਪੁਲਿਸ ਕੋਲ ਨਹੀਂ ਪਹੁੰਚਿਆ।

ਜਿਸ ਦੀ ਬਰਨਾਲਾ ਦੀ ਸਮੂਹ ਪ੍ਰੈੱਸ ਵੱਲੋਂ ਕਵਰੇਜ ਕੀਤੀ ਗਈ ਸੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਲਾਈਵ ਹੋ ਕੇ ਪੱਤਰਕਾਰਾਂ ਲਈ ਭੱਦੀ ਸ਼ਬਦਾਵਲੀ ਵਰਤੀ ਤੇ ਪੱਤਰਕਾਰਾਂ ਨੂੰ ਸੋਧਾ ਲਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।