ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਕਸ਼ੈ ਕੁਮਾਰ ਨੇ ਕੀਤਾ ਟਵੀਟ

Akshay Kumar Tweet on Mastaney movie

 

ਚੰਡੀਗੜ੍ਹ: ਸਿਨੇਮਾ ਘਰਾਂ ਵਿਚ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਮਸਤਾਨੇ’ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਟਵੀਟ ਕੀਤਾ ਹੈ। ਅਦਾਕਾਰ ਨੇ ਫ਼ਿਲਮ ਦੀ ਟੀਮ ਨੂੰ ਵਧਾਈ ਦਿੰਦਿਆਂ ਲੋਕਾਂ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਦਾ ਮਾਮਲਾ: ਭਲਕੇ ਜਾਰਜੀਆ ’ਚ ਆਤਮ ਸਮਰਪਣ ਕਰਨਗੇ ਡੋਨਾਲਡ ਟਰੰਪ

ਅਕਸ਼ੈ ਕੁਮਾਰ ਨੇ ਟਵੀਟ ਵਿਚ ਲਿਖਿਆ, “ਸਿੱਖਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦੀ ਮਸਤਾਨੇ ਫ਼ਿਲਮ ਇਕ ਵੱਡੇ ਕੈਨਵਸ ਉਤੇ ਬਣੇ ਇਕ ਦਿਲਚਸਪ ਪੀਰੀਅਡ ਡਰਾਮੇ ਵਾਂਗ ਜਾਪਦੀ ਹੈ”। ਇਸ ਦੇ ਨਾਲ ਹੀ ਉਨ੍ਹਾਂ ਨੇ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਫ਼ਿਲਮ ਲਈ ਮੁਬਾਰਕਬਾਦ ਦਿਤੀ ਅਤੇ ਕਿਹਾ ਮੇਰੇ ਦੋਸਤ ਨੂੰ ਅਤੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਇਸ ਫ਼ਿਲਮ ਨੂੰ ਜ਼ਰੂਰ ਦੇਖਣ ਜਾਉ।

ਦੱਸ ਦੇਈਏ ਕਿ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਪਹਿਲਾਂ ਹੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿਚ ਤਰਸੇਮ ਜੱਸੜ, ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਅਤੇ ਬਨਿੰਦਰ ਬੰਨੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।  

ਇਹ ਵੀ ਪੜ੍ਹੋ: ਅਧਿਆਪਕਾਂ ਤੇ ਹੋਰ ਕਾਮਿਆਂ ਨੂੰ ਵੱਡੀ ਰਾਹਤ, ਨਹੀਂ ਹੋਵੇਗੀ ਮੈਡੀਕਲ ਤੇ ਪੁਲਿਸ ਜਾਂਚ

ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਸ਼ਰਨ ਆਰਟ ਦਾ ਕਹਿਣਾ ਹੈ ਕਿ, "ਮਸਤਾਨੇ ਸਿਰਫ਼ ਇਕ ਫਿਲਮ ਨਹੀਂ ਹੈ; ਇਹ ਸਾਡੇ ਅਮੀਰ ਇਤਿਹਾਸ ਨੂੰ ਸੱਭ ਤੋਂ ਅੱਗੇ ਲਿਆਉਣ ਅਤੇ ਸਾਡੀ ਵਿਰਾਸਤ ਵਿਚ ਮਾਣ ਦੀ ਭਾਵਨਾ ਪੈਦਾ ਕਰਨ ਦਾ ਇਕ ਮਿਸ਼ਨ "ਮਸਤਾਨੇ" ਵੇਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਇਕ ਸਹਿਯੋਗੀ ਪ੍ਰਾਜੈਕਟ ਹੈ।