ਸਤਿੰਦਰ ਸਰਤਾਜ ਦਾ ਆਗਾਮੀ ਗਾਣਾ 'ਪੈਰਿਸ ਦੀ ਜੁਗਨੀ' ਹੈ ਪੰਜਾਬੀ ਅਤੇ ਫ੍ਰੈਂਚ ਦਾ ਮਿਕਸਅਪ, ਜਾਣੋ ਕਦੋ ਹੋਵੇਗਾ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਗੀਤ ਲਈ ਸਰਤਾਜ ਨੇ ਕੀਤੀ ਕਾਫੀ ਮਿਹਨਤ

Satinder Sartaj

 

ਚੰਡੀਗੜ੍ਹ ( ਮੁਸਕਾਨ ਢਿੱਲੋਂ) ਪੰਜਾਬ ਦੇ ਆਲ ਰਾਊਂਡਰ ਕਲਾਕਾਰ ਸਤਿੰਦਰ ਸਰਤਾਜ ਹੁਣ ਆਪਣੀ ਕਲਾ ਦਾ ਬੇਹਤਰੀਨ ਨਮੂਨਾ ਪੇਸ਼ ਕਰਨ ਜਾ ਰਹੇ ਹਨ। ਸਰਤਾਜ ਦਾ ਨਵਾਂ ਤਜ਼ਰਬਾ ਲੋਕਾਂ ਵਿਚ ਵਾਹ-ਵਾਹੀ ਖੱਟਣ ਨੂੰ ਤਿਆਰ ਖੜ੍ਹਾ ਹੈ। ਪਿਛਲੇ ਦਿਨੀਂ ਸਰਤਾਜ ਪੈਰਿਸ ਵਿਚ ਆਪਣੇ ਨਵੇਂ ਗਾਣੇ 'ਪੈਰਿਸ ਦੀ ਜੁਗਨੀ' ਦੀ ਸ਼ੂਟਿੰਗ ਕਰ ਰਹੇ ਸਨ।

ਇਹ ਵੀ ਪੜ੍ਹੋ: ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?

ਪੈਰਿਸ ਦੀਆਂ ਸੜਕਾਂ ‘ਤੇ ਉਨ੍ਹਾਂ ਨੇ ਆਪਣੇ ਆਗਾਮੀ ਗੀਤ 'ਪੈਰਿਸ ਦੀ ਜੁਗਨੀ' ਦੀਆਂ ਕੁੱਝ ਲਾਈਨਾ “ਲੱਭਦੀ ਫਿਰਦੌਸ ਨੂੰ ਚਿਰ ਦੀ; ਅੜੀਏ ਤੂੰ ਫਰਾਂਸ ‘ਚ ਫਿਰਦੀ” ਗਾਉਂਦਿਆ ਇਕ ਵੀਡੀਓ ਜਾਰੀ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਹ ਗਾਣਾ ਸਰਤਾਜ ਦੀ ਪੰਜਾਬੀ ਵਿਚ ਫਰੈਂਚ ਨੂੰ ਮਿਲਾਉਣ ਦੀ ਪਹਿਲੀ ਕੋਸ਼ਿਸ਼ ਹੈ। ਦੱਸ ਦਈਏ ਕਿ 'ਪੈਰਿਸ ਦੀ ਜੁਗਨੀ' ਇਕ ਮਨਮੋਹਕ ਪ੍ਰੇਮਕਹਾਣੀ ਹੈ। ਸਰਤਾਜ ਨੇ ਖ਼ੁਦ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ।

ਇਹ ਵੀ ਪੜ੍ਹੋ: 'ਇੱਕ ਪਿੰਡ ਭਦੌੜ ਦਾ ਮੁੰਡਾ'.....ਜਾਣੋ ਕਿਵੇਂ ਤੈਅ ਕੀਤਾ ਪਿੰਡ ਦੀਆਂ ਸੱਥਾਂ ਤੋਂ ਲੋਕਾਂ ਦੇ ਦਿਲਾਂ ਵਿੱਚ ਵੱਸਣ ਤੱਕ ਦਾ ਸਫ਼ਰ 

ਇਕ ਨਵਾਂ ਅਨੁਭਵ  
ਸ਼ੁਰੂ ਵਿਚ ਇਹ ਫੈਸਲਾ ਕੀਤਾ ਗਿਆ ਸੀ ਕਿ ਇੱਕ ਸਥਾਨਕ ਵਿਅਕਤੀ ਫ੍ਰੈਂਚ ਬਿੱਟਸ ਕਰੇਗਾ ਪਰ ਸਰਤਾਜ ਨੇ ਦੋ ਵੱਖ-ਵੱਖ ਭਾਸ਼ਾਵਾਂ ਨੂੰ ਮਿਲਾਉਣ ਦੀ ਚੁਣੌਤੀ ਨੂੰ ਖੁ਼ੁਦ ਲੈਣ ਦਾ ਫੈਸਲਾ ਕੀਤਾ, ਇਸ ਲਈ ਸਰਤਾਜ ਨੇ ਕਾਫੀ ਤਿਆਰੀ ਕੀਤੀ। ਉਨ੍ਹਾਂ ਨੇ ਭਾਸ਼ਾ ਨੂੰ ਹੋਰ ਪ੍ਰਮਾਣਿਕ ​​ਬਣਾਉਣ ਲਈ ਉਪਭਾਸ਼ਾ, ਉਚਾਰਣ ਅਤੇ ਹੋਰ ਬਾਰੀਕੀਆਂ ਸਿੱਖੀਆਂ। 

26 ਜੂਨ ਨੂੰ ਕੀਤਾ ਜਾਵੇਗਾ ਰਿਲੀਜ਼
'ਪੈਰਿਸ ਦੀ ਜੁਗਨੀ' ਟੀ-ਸੀਰੀਜ਼ ਦੁਆਰਾ ਪਾਰਟਨਰਜ਼ ਇਨ ਰਾਈਮ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਨਿਰਦੇਸ਼ਨ ਸੰਨੀ ਢੀਂਸੇ ਨੇ ਕੀਤਾ ਹੈ। ਇਹ ਟਰੈਕ 26 ਜੂਨ ਨੂੰ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ। ਸਰਤਾਜ ਨੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕਰਨ ਵੇਲ਼ੇ ਲਿਖਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਮੈਂ ਪੰਜਾਬੀ ਗੀਤ ਵਿਚ ਕੁਝ ਫ੍ਰੈਂਚ ਦੋਹੇ ਗਾਉਣ ਦੀ ਕੋਸ਼ਿਸ਼ ਕੀਤੀ।