ਹਿੰਦੀ ਜ਼ਰੂਰ ਪੜ੍ਹਿਆ ਕਰੋ, ਜੇ ਪੰਜਾਬੀ ‘ਚ ਫਸੇ ਰਹੇ ਖੂਹ ਦੇ ਡੱਡੂ ਬਣ ਜਾਓਗੇ-ਗੁਰਦਾਸ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਹਿੰਦੀ ਭਾਸ਼ਾ ਦੀ ਹਮਾਇਤ ਕਾਰਨ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਗੁਰਦਾਸ ਮਾਨ ਨੇ ਇਕ ਵਾਰ ਫਿਰ ਤੋਂ ਹਿੰਦੀ ਅਤੇ ਅੰਗਰੇਜ਼ੀ ਦੀ ਹਮਾਇਤ ਕੀਤੀ ਹੈ।

Gurdas Mann

ਚੰਡੀਗੜ੍ਹ: ਪੰਜਾਬੀ ਮਾਂ ਬੋਲੀ ਬਾਰੇ ਕੈਨੇਡਾ ਵਿਚ ਵਿਵਾਦਤ ਬਿਆਨ ਦੇ ਕੇ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਬਣੇ ਗੁਰਦਾਸ ਮਾਨ ਇਕ ਵਾਰ ਫਿਰ ਚਰਚਾ ਵਿਚ ਹਨ। ਹਿੰਦੀ ਭਾਸ਼ਾ ਦੀ ਹਮਾਇਤ ਕਾਰਨ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਗੁਰਦਾਸ ਮਾਨ ਨੇ ਇਕ ਵਾਰ ਫਿਰ ਤੋਂ ਹਿੰਦੀ ਅਤੇ ਅੰਗਰੇਜ਼ੀ ਦੀ ਹਮਾਇਤ ਕੀਤੀ ਹੈ। ਗੁਰਦਾਸ ਮਾਨ ਨੇ ਹੁਣ ਪੰਜਾਬੀ ਬੋਲੀ ਬੋਲਣ ਵਾਲਿਆਂ ਨੂੰ ਟੋਭੇ ਦਾ ਡੱਡੂ ਦੱਸਿਆ ਹੈ ਅਤੇ ਕਿਹਾ ਹੈ ਕਿ ਅੰਗਰੇਜ਼ੀ ਸਿੱਖੋ ਤਾਂ ਹੀ ਆਉਣ ਵਾਲਾ ਭਵਿੱਖ ਪ੍ਰਫੁਲਿਤ ਹੋਵੇਗਾ।

ਗੁਰਦਾਸ ਮਾਨ ਦੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਗੁਰਦਾਸ ਮਾਨ ਦਾ ਫਿਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਗੁਰਦਾਸ ਮਾਨ ਨੇ ਸਿੱਧੇ ਲਫ਼ਜ਼ਾਂ ‘ਚ ਅੰਗਰੇਜ਼ੀ ਦੀ ਹਮਾਇਤ ਕੀਤੀ।ਇਸ ਦੇ ਨਾਲ ਹੀ ਲੱਚਰ ਗਾਇਕੀ ਖਿਲਾਫ਼ ਮੁਹਿੰਮ ਵਿੱਢਣ ਵਾਲੇ ਮਦਰਾਸੀ ਪ੍ਰੋਫੈਸਰ ਪੰਡਿਤ ਰਾਓ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ।

ਪ੍ਰੋਫੈਸਰ ਰਾਓ ਨੇ ਗੁਰਦਾਸ ਮਾਨ ਦੇ ਗੀਤ 'ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ' ਉਤੇ ਇਤਰਾਜ਼ ਜਤਾਇਆ ਸੀ ਤੇ ਇਸ ਬਾਰੇ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਹੁਣ ਗੁਰਦਾਸ ਮਾਨ ਨੇ ਗੀਤ ਵਿਚ 'ਘਰ ਦੀ ਸ਼ਰਾਬ' ਦੀ ਥਾਂ 'ਘੋੜੇ ਦੀ ਰਕਾਬ' ਵਰਤਿਆ। ਇਸ ਦੇ ਨਾਲ ਹੀ ਪ੍ਰੋਫੈਸਰ ਰਾਓ ਉਤੇ ਵੀ ਖੁੱਲ੍ਹ ਕੇ ਤਵਾ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਇਹ ਸ਼ਬਦ ਵਾਪਸ ਲੈਣ ਨਾਲ ਕਿਸੇ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਤਾਂ ਹੱਦ ਹੀ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।