ਗੁਰਦਾਸ ਮਾਨ ਨੇ ਬੰਨ੍ਹੇ 'ਛੜਾ' ਫ਼ਿਲਮ ਦੀਆਂ ਤਾਰੀਫਾਂ ਦੇ ਪੁਲ

ਏਜੰਸੀ

ਮਨੋਰੰਜਨ, ਪਾਲੀਵੁੱਡ

21 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਨੇ ਕਮਾਈ

Gurdass maan tweet diljit dosanjh after watching shadaa

ਜਲੰਧਰ  : 21 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫ਼ਿਲਮ ਨੇ ਕਮਾਈ ਪੱਖੋਂ ਵੱਡੇ ਰਿਕਾਰਡ ਕਾਇਮ ਕੀਤੇ ਹਨ। ਇਸ ਫ਼ਿਲਮ ਨੇ ਪਹਿਲੇ ਦਿਨ ਹੀ 3.10 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਸ਼ਨੀਵਾਰ ਤੇ ਐਤਵਾਰ ਦੀ ਕੁਲੈਕਸ਼ਨ ਮਿਲਾ ਕੇ 'ਛੜਾ' ਫ਼ਿਲਮ ਨੇ ਹੁਣ ਤੱਕ 10.89 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਹੈ। ਬੀਤੇ ਦਿਨੀਂ 'ਛੜਾ' ਫ਼ਿਲਮ ਦੀ ਸਕ੍ਰੀਨਿੰਗ ਮੁੰਬਈ 'ਚ ਰੱਖੀ ਗਈ ਸੀ। ਜਿਸ 'ਚ ਗੁਰਦਾਸ ਮਾਨ ਸਮੇਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। 

ਗੁਰਦਾਸ ਮਾਨ ਨੇ 'ਛੜਾ' ਫ਼ਿਲਮ ਦੇਖਣ ਤੋਂ ਬਾਅਦ ਇਕ ਟਵੀਟ ਕੀਤਾ। ਟਵੀਟ ਕਰਦਿਆਂ ਉਨ੍ਹਾਂ ਲਿਖਿਆ, 'ਛੜਾ' ਫਿਲਮ 'ਚ ਦਿਲਜੀਤ ਦੋਸਾਂਝ ਤੇਰਾ ਟੈਲੇਂਟ ਦੇਖ ਕੇ ਇੰਨੀ ਖੁਸ਼ੀ ਹੋਈ, ਬਹੁਤ ਕਿਰਪਾ ਹੈ ਮਾਲਕ ਦੀ... ਤੇ ਫ਼ਿਲਮ ਨੂੰ ਬਣਾਉਣ ਵਾਲੇ ਵੀ ਕਮਾਲ ਜਗਦੀਪ ਸਿੱਧੂ ਦੀ ਡਾਇਰੈਕਸ਼ਨ... ਅਨੁਰਾਗ ਸਿੰਘ, 'ਬਰੈਟ ਫ਼ਿਲਮਜ਼', ਅਮਨ, ਪਵਨ ਸਭ ਨੂੰ ਮੇਰੇ ਵਲੋਂ ਬਹੁਤ-ਬਹੁਤ ਮੁਬਾਰਕਾਂ।' ਇਸ ਟਵੀਟ ਨੂੰ ਰੀ-ਟਵੀਟ ਕਰਦਿਆਂ ਦਿਲਜੀਤ ਨੇ ਗੁਰਦਾਸ ਮਾਨ ਦਾ ਧੰਨਵਾਦ ਵੀ ਕੀਤਾ।

ਜੇਕਰ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਦੀ ਸਾਂਝੀ ਪੇਸ਼ਕਸ਼ ਹੈ। ਜਗਦੀਪ ਸਿੱਧੂ ਨੇ ਇਸ ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫ਼ਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।