ਬੱਬੂ ਮਾਨ ਨੇ ਦੱਸਿਆ ਪੰਜਾਬ ‘ਚੋਂ ਨਸ਼ਾ ਖ਼ਤਮ ਕਰਨ ਦਾ ਹੱਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਜਦੋ ਅਸੀਂ ਕਿਸੇ ਧਾਰਮਿਕ ਸਥਾਨ ਜਾਂ ਕਿਤੇ ਬਾਬਿਆਂ ਦੀ ਜਗ੍ਹਾ ‘ਤੇ ਆ ਜਾਂਦੇ ਹਾਂ ਫਿਰ ਮਹਾਨ ਬਾਬਾ ਹੀ ਹੁੰਦਾ ਹੈ...

Babbu Maan
 
 
 

 

View this post on Instagram

 

 
 
 
 
 
 
 
 

ਬਾਈ ਦੀ ਸਿਚ ਨੂੰ ਸਲਾਮ ✊???. Watch till end and tag kattadz Must share Double tap also ( WATCH STORIES )..?? ...?? ? ❤️ @babbumaanpage @babbumaaninsta . . #babbumaan #beimaan #mustang #moustache #thargarh #harleydavidson #chandigarh #pollywood #khantwalamaan #sidhumoosewala #trend ? #ellymangat #babbumaaninsta #babbumaan #babbumaan #punjabisinger #mohali #himanshikhurana #garrysandhu #babbumaanlive #sanjaydutt #himanshikhurana #babbumaanzindabad #bhangra #yoyohoneysingh #CHAMKILA #JATTIZM #gurdasmaan #sharrymaan #parmishverma #onehopeonechance #dafbama2018babbu @babbumaanpage #babbumaan #beimaan #dafbama2018babbu

A post shared by Babbu Maan Fan Page ™️️️ (@babbumaanpage) on

ਸ਼੍ਰੀ ਫ਼ਤਿਹਗੜ੍ਹ ਸਾਹਿਬ: ਜਦੋ ਅਸੀਂ ਕਿਸੇ ਧਾਰਮਿਕ ਸਥਾਨ ਜਾਂ ਕਿਤੇ ਬਾਬਿਆਂ ਦੀ ਜਗ੍ਹਾ ‘ਤੇ ਆ ਜਾਂਦੇ ਹਾਂ ਫਿਰ ਮਹਾਨ ਬਾਬਾ ਹੀ ਹੁੰਦਾ ਹੈ, ਇਨਸਾਨ ਮਹਾਨ ਨਹੀਂ ਹੁੰਦਾ ਅਤੇ ਮੈਂ ਕੋਈ ਮਹਾਨ ਸਖ਼ਸ਼ੀਅਤ ਨਹੀਂ ਹਾਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਜਿੰਮੀਦਾਰ ਪਰਵਾਰ ਨਾਲ ਸੰਬੰਧਤ ਹਾਂ, ਗਾਉਣਾ ਮੇਰਾ ਵੱਖਰਾ ਸ਼ੌਂਕ ਹੈ ਇਹ ਕਹਿਣੈ, ਮਾਨਾਂ ਦੇ ਮਾਨ ਬੱਬੂ ਮਾਨ ਦਾ। ਬੱਬੂ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਹੁਣ ਜਿਸ ਤਰਾਂ ਸਮਾਂ ਬਦਲ ਗਿਆ ਹੈ।

 

 

ਪੰਜਾਬ ਉੱਤੇ ਨਸ਼ਿਆ ਦਾ ਕਲੰਕ ਲੱਗਦਾ ਜਾਂਦਾ ਹੈ ਅਤੇ ਹਰ ਰੋਜ਼ ਕਿੰਨੀਆਂ ਹੀ ਖਬਰਾਂ ਸਾਨੂੰ ਅਜਿਹੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਨਸ਼ੇ ਨੇ ਸਾਡੇ ਜਵਾਨ ਗੱਭਰੂ ਨਿਗਲ ਲਏ ਤੇ ਲਗਾਤਾਰ ਨਿਗਲ ਰਿਹਾ ਹੈ। ਇੰਨਾ ਸਭ ਬੁਰਾਈਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਹਰ ਕੋਈ ਆਪਣੇ ਵੱਲੋਂ ਪਹਿਲ ਕਰ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕਲਾਕਾਰ ਵੀ ਹਨ।

ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮਾਨਾਂ ਦੇ ਮਾਨ ਬੱਬੂ ਮਾਨ ਜੋ ਕਿ ਹਮੇਸ਼ਾ ਨਸ਼ਿਆਂ ਦੇ ਖਿਲਾਫ ਗਾਉਂਦੇ ਵੀ ਹਨ ਅਤੇ ਲਿਖਦੇ ਵੀ ਹਨ। ਬੱਬੂ ਮਾਨ ਦੇ ਇੰਸਟਾਗ੍ਰਾਮ ਪੇਜ਼ ਤੇ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਉਹ ਕਿਸੇ ਖੂਨਦਾਨ ਕੈਂਪ ਤੋਂ ਬਾਅਦ ਨਸ਼ਿਆਂ ਨੂੰ ਖ਼ਤਮ ਕਰਨ ਵਾਰੇ ਮੀਡੀਆ ਨਾਲ ਰੂ-ਬ-ਰੂ ਹੋਏ ਹਨ।

ਮਾਨ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਜੇ ਨਸ਼ਾ ਖ਼ਤਮ ਕਰਨਾ ਹੈ ਤਾਂ ਪਹਿਲਾ ਸਰਕਾਰ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰੇ ਜਿਹੜੀ ਪਹਿਲਾ ਨਸ਼ੇ ਦੀ ਜੜ੍ਹ ਹੈ। ਪੂਰੇ ਵਿਚ 12600 ਪਿੰਡ ਹਨ, ਜੇ ਇਕ-ਇਕ ਪਿੰਡ ਆਪਣੇ ਪਿੰਡ ਵਿਚੋਂ ਠੇਕਾ ਬੰਦ ਕਰਵਾ ਦੇਣ ਤਾਂ ਨਸ਼ਾ ਖ਼ਤਮ ਹੋ ਸਕਦੈ। ਨਸ਼ੇਂ ਨੂੰ ਖ਼ਤਮ ਕਰਨ ਲਈ ਸਾਨੂੰ ਲੋਕਾਂ ਪਹਿਲਾਂ ਅੱਗੇ ਆਉਣਾ ਪੈਣਾ।