ਪੰਜਾਬੀ ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਸਿਆਸਤ ‘ਚ ਗਏ ਗਾਇਕਾਂ ਬਾਰੇ ਜਾਣੋ ਕੀ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕੀ ਦੇ ਉਸਤਾਦ ਮੰਨੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ...

Babbu Maan

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਉਸਤਾਦ ਮੰਨੇ ਜਾਂਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ, ਜਿਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਉਤਾਵਲੇ ਰਹਿੰਦੇ ਹਨ। ਸਿਆਸਤ ਵਿੱਚ ਆਉਣ ਬਾਰੇ ਪੁੱਛੇ ਗਏ ਸਵਾਲ ‘ਤੇ ਮਾਨ ਨੇ ਪਹਿਲਾਂ ਹੀ ਸਿਆਸਤ ਵਿਚ ਗਏ ਕਲਾਕਾਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਿਆਸਤ ਵਿਚ ਕੋਈ ਖਾਸਾ ਭਵਿੱਖ ਨਹੀਂ ਹੈ। ਉਨ੍ਹਾਂ ਕਿਹਾ ਸਿਆਸਤ ਬਹੁਤ ਔਖੀ ਚੀਜ਼ ਹੈ ਅਤੇ ਉਨ੍ਹਾਂ ਦੀ ਸਮਝ ਤੋਂ ਬਾਹਰ ਵੀ ਹੈ। ਗੱਲਬਾਤ ਦੌਰਾਨ ਉਨ੍ਹਾਂ ਪਾਇਰੇਸੀ (ਡੁਪਲੀਕੇਟ ਮਿਊਜ਼ਿਕ ਵੇਚਣਾ) ਇੱਕ ਵੱਡਾ ਮੁੱਦਾ ਹੈ, ਜੋ ਅਜੇ ਵੀ ਬਣਿਆ ਹੋਇਆ ਹੈ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ।

ਉਨ੍ਹਾਂ ਨੇ ਕਿਹਾ, ਪਾਇਰੇਸੀ ਇਕ ਅਜਿਹੀ ਚੀਜ਼ ਜਿਸ ਕਾਰਨ ਇੰਡਸਟਰੀ ਦੇ ਬਹੁਤੇ ਲੋਕ ਬੇਰੁਜ਼ਗੁਰਾ ਹੋ ਰਹੇ ਹਨ। ਦੁਕਾਨਾਂ ਬੰਦ ਹੋ ਰਹੀਆਂ ਹਨ ਕਿਉਂਕਿ ਇਸ ‘ਤੇ ਲੋਕ ਨਹੀਂ ਲਗਦੀ। ਬੱਬੂ ਮਾਨ ਨੇ ਪੰਜਾਬ ਇੰਡਸਟਰੀ ਲਈ ਇਸ ‘ਤੇ ਇਕ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਬੱਬੂ ਮਾਨ ਨੇ ਕਿਹਾ ਕਿ ਅੱਜ ਤੋਂ ਕਰੀਬ 10 ਸਾਲ ਪਹਿਲਾਂ ਉਨ੍ਹਾਂ ਨੇ ਕਈ ਕਲਾਕਾਰਾਂ ਜਿਵੇਂ ਗੁਰਦਾਸ ਮਾਨ, ਸਰਦੂਲ ਸਿਕੰਦਰ ਨਾਲ ਮਿਲ ਕੇ ਇਸ ਵਿਰੁੱਧ ਐਸੋਸੀਏਸ਼ਨ ਬਣਈ ਸੀ ਤੇ ਉਸ ਨੂੰ ਬਕਾਇਦਾ ਰਜਿਸਟਰਡ ਵੀ ਕਰਵਾਇਆ ਗਿਆ ਸੀ ਪਰ ਕੁਝ ਨਹੀਂ ਬਣਿਆ। ਇਸਦਾ ਵੱਡਾ ਕਾਰਨ ਪੰਜਾਬ ਦੇ ਕਲਾਕਾਰਾਂ ਵਿਚ ਇਕਜੁੱਟਤਾ ਦਾ ਨਾ ਹੋਣਾ ਹੈ।

ਮਾਨ ਨੇ ਕਿਹਾ ਕਿ ਬਾਕੀ ਇੰਡਸਟਰੀ ਦੀ ਤਰ੍ਹਾਂ ਪੰਜਾਬ ਦੀ ਗਾਇਕੀ ਇੰਡਸਟਰੀ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਬੱਬੂ ਮਾਨ ਨੇ ਕਿਹਾ ਕਿ ਵਧੇਰੇ ਪੰਜਾਬੀ ਫ਼ਿਲਮਾਂ ਚੰਗੀ ਕਮਾਈ ਨਹੀਂ ਕਰ ਰਹੀਆਂ ਪਰ ਉਸ ਨੂੰ ਲੈ ਕੇ ਸੱਚ ਨਹੀਂ ਬੋਲਿਆ ਜਾਂਦਾ। ਉਸਦੀ ਕਮਾਈ ਬਾਰੇ ਲੁਕਾਇਆ ਜਾਂਦਾ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਬੱਬੂ ਮਾਨ ਵੱਲੋਂ ਹੀ ਗਾਏ ਕੁਝ ਅਜਿਹੇ ਗਾਣਿਆਂ ‘ਤੇ ਜਦੋਂ ਉਨ੍ਹਾਂ ਦੀ ਪ੍ਰਤੀਕਿਰਿਆ ਲਈ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸਦਾ ਕੋਈ ਅਫ਼ਸੋਸ ਨਹੀਂ ਕਿਉਂਕਿ ਉਨ੍ਹਾਂ ਨੇ ਇਹ ਗਾਣੇ ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਹੀ ਗਾਏ ਸੀ।

ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੂੰ ਲਗਦਾ ਹੈ ਕਿ ਅਜਿਹੇ ਗਾਣੇ ਬੰਦ ਕਰਨ ਨਾਲ ਸੂਬੇ ਵਿਚ ਸ਼ਰਾਬੀ ਘੱਟ ਜਾਣਗੇ ਜਾਂ ਸੂਬਾ ਨਸ਼ਾ ਮੁਕਤ ਹੋਵੇਗਾ ਤਾਂ ਅਜਿਹਾ ਵੀ ਕਰਕੇ ਦੇਖ ਲੈਣਾ ਚਾਹੀਦਾ ਹੈ।