ਸਿਮੀ ਚਾਹਲ ਨੇ ਥੋੜ੍ਹੇ ਸਮੇਂ 'ਚ ਪੰਜਾਬੀਆਂ ਦੇ ਦਿਲਾਂ 'ਤੇ ਕੀਤਾ ਰਾਜ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਦੀ ਅਦਾਕਾਰਾਂ ਕਿੱਸੇ ਨਾਲੋਂ ਘੱਟ ਨਹੀਂ। ਪੰਜਾਬੀ ਫ਼ਿਲਮਾਂ ਵਿਚ ਸਿਮੀ ਚਾਹਲ ਨੇ ਅਪਣਾ ਚੰਗਾ ਨਾਮ ਕਮਾਇਆ ਹੈ। ਸਿਮੀ ਚਾਹਲ (ਜਨਮ 9 ਮਈ, 1992) ਦਾ ਜਨਮ ਦਾ ਨਾਮ ...

Simi Chahal

ਚੰਡੀਗੜ੍ਹ (ਸਸਸ) :- ਪੰਜਾਬ ਦੀ ਅਦਾਕਾਰਾਂ ਕਿੱਸੇ ਨਾਲੋਂ ਘੱਟ ਨਹੀਂ। ਪੰਜਾਬੀ ਫ਼ਿਲਮਾਂ ਵਿਚ ਸਿਮੀ ਚਾਹਲ ਨੇ ਅਪਣਾ ਚੰਗਾ ਨਾਮ ਕਮਾਇਆ ਹੈ। ਸਿਮੀ ਚਾਹਲ (ਜਨਮ 9 ਮਈ, 1992) ਦਾ ਜਨਮ ਦਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ।

ਚਾਹਲ ਅੰਬਾਲਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿਚ ਕੰਮ ਕਰਦੀ ਹੈ। ਚਾਹਲ ਪਹਿਲੀ ਵਾਰ 2014 ਵਿਚ ਮਨੋਰੰਜਨ ਉਦਯੋਗ ਵਿਚ ਸ਼ਾਮਲ ਹੋਈ ਜਿੱਥੇ ਉਸ ਨੇ ਕੁਝ ਪੰਜਾਬੀ ਸੰਗੀਤ ਵੀਡੀਓ ਵਿਚ ਭੂਮਿਕਾ ਕੀਤੀ।

ਉਸ ਨੇ ਅਪਣੇ ਪੰਜਾਬੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ। ਚਾਹਲ ਨੂੰ ਬੰਬੂਕਾਟ ਵਿਚ ਵਧੀਆ ਅਦਾਕਾਰੀ ਲਈ ਬੇਸਟ ਅਦਾਕਾਰਾ ਦਾ ਅਵਾਰਡ ਲਈ ਨਾਮਜ਼ਦ ਕੀਤਾ ਗਿਆ। ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਦੀਆਂ ਖੂਬਸੁਰਤ ਅਦਾਵਾਂ ਦਾ ਹਰ ਕੋਈ ਕਾਇਲ ਹੈ। ਪਾਲੀਵੁੱਡ ਵਿਚ ਉਹਨਾਂ ਦੀ ਇਕ ਤੋਂ ਬਾਅਦ ਇਕ ਫਿਲਮ ਆ ਰਹੀ ਹੈ ਜਿਹੜੀ ਕਿ ਬਾਕਸ ਆਫਿਸ ‘ਤੇ ਹਿੱਟ ਰਹਿੰਦੀ ਹੈ। ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਮਈ 1996 ਨੂੰ ਅੰਬਾਲਾ ਕੈਂਟ ਵਿਚ ਹੋਇਆ ਸੀ।

ਸਿਮੀ ਚਾਹਲ ਦਾ ਅਸਲੀ ਨਾਂ ਸਿਮਰਪ੍ਰੀਤ ਕੌਰ ਹੈ। ਉਸ ਨੇ ਅਪਣੀ 10 ਵੀਂ ਤੱਕ ਦੀ ਪੜਾਈ ਅੰਬਾਲਾ ਕੈਂਟ ਤੋਂ ਹੀ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਅਗਲੀ ਪੜਾਈ ਕਰਨ ਲਈ ਚੰਡੀਗੜ੍ਹ ਦੇ ਡੀ ਏ ਵੀ ਕਾਲਜ ਸੈਕਟਰ 16 ਵਿਚ ਦਾਖਲਾ ਲੈ ਲਿਆ ਸੀ। ਅਦਾਕਾਰੀ ਦੇ ਖੇਤਰ ਵਿਚ ਕਦਮ ਰੱਖਣ ਲਈ ਸਿਮੀ ਚਾਹਲ ਨੇ ਕਈ ਫਨੀ ਕਲਿੱਪ ਬਨਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਲੋਕਾਂ ਨੂੰ ਖੂਬ ਪਸੰਦ ਆਉਂਦੇ ਸਨ। ਇਸ ਵੀਡਿਓ ਦੇ ਜ਼ਰੀਏ ਸਿਮੀ ਦੀ ਪਹਿਚਾਣ ਬਣਨ ਲੱਗੀ। ਸੱਭ ਤੋਂ ਪਹਿਲਾ ਉਸ ਨੇ 2014 ਵਿਚ ਇਕ ਗਾਣੇ ਵਿਚ ਕੰਮ ਕੀਤਾ।

ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਗਾਣੇ ਜਿਵੇਂ ਸਟੈਂਡਰਡ, ਕਮਲੀ ਅਤੇ ਹੋਰ ਕਈ ਗੀਤਾਂ ਵਿਚ ਮਾਡਲ ਦੇ ਤੌਰ ਤੇ ਕੰਮ ਕੀਤਾ। ਲੋਕਾਂ ਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਇਆ। 2016 ਵਿਚ ਉਹਨਾਂ ਨੇ ਬੰਬੂਕਾਟ ਫਿਲਮ ਰਾਹੀਂ ਪਾਲੀਵੁੱਡ ਵਿਚ ਕਦਮ ਰੱਖਿਆ। ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਸੀ। ਇਸ ਫਿਲਮ ਵਿਚ ਉਹਨਾਂ ਦੇ ਨਾਲ ਐਮੀ ਵਿਰਕ ਸਨ। ਇਸ ਫਿਲਮ ਨੇ ਉਹਨਾਂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਸੀ। ਇਸ ਤੋਂ ਬਾਅਦ ਉਹਨਾਂ ਦੀ ਅਮਰਿੰਦਰ ਗਿੱਲ ਨਾਲ ਫਿਲਮ ਆਈ ਸੀ 'ਸਰਵਣ' ਇਹ ਫਿਲਮ ਵੀ ਹਿੱਟ ਰਹੀ।

ਇਸ ਤਰ੍ਹਾਂ ਉਹਨਾਂ ਨੇ 'ਰੱਬ ਦਾ ਰੇਡੀਓ' ਵਿਚ ਵੀ ਕੰਮ ਕੀਤਾ। ਇਸ ਵਿਚ ਉਹਨਾਂ ਦੇ ਨਾਲ ਗਾਇਕ ਤਰਸੇਮ ਜੱਸੜ ਸਨ। ਇਸ ਤੋਂ ਇਲਾਵਾ ਉਹਨਾਂ ਦੀ ਫਿਲਮ 'ਗੋਲਕ ਬੁਗਨੀ' ਤੇ 'ਬੱਟੂਆ' ਫਿਲਮ ਆਈ। ਸਿਮੀ ਚਾਹਲ ਨੂੰ ਉਹਨਾਂ ਦੀ ਅਦਾਕਾਰੀ ਕਰਕੇ ਕਈ ਅਵਾਰਡ ਵੀ ਮਿਲ ਚੁੱਕੇ ਹਨ। ਸਿਮੀ ਚਹਿਲ ਹੀ ਉਹ ਅਦਾਕਾਰਾ ਹੈ ਜਿਸ ਨੇ ਬਹੁਤ ਥੋੜੇ ਸਮੇਂ ਵਿਚ ਅਦਾਕਾਰੀ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ।