'ਆਟੇ ਦੀ ਚਿੜੀ' ਵਰਗੀਆਂ ਚੰਗੀਆਂ ਫ਼ਿਲਮਾਂ ਦਰਸ਼ਕ ਜਰੂਰ ਪਸੰਦ ਕਰਦੇ ਹਨ-ਨਿਰਮਾਤਾ ਚਰਨਜੀਤ ਸਿੰਘ ਵਾਲੀਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅਜਿਹੀਆਂ ਫ਼ਿਲਮਾਂ ਬਹੁਤ ਘੱਟ ਹੁੰਦੀਆਂ ਹਨ ਜੋ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸ਼ਕਾਂ ਦੇ ਰੂਬਰੂ ਕਰਦੀਆਂ ਦਰਸ਼ਕਾਂ ਦੇ ਦਿਲਾ 'ਤੇ ਲੰਮਾ ਸਮਾਂ ਰਾਜ ਕਰਦੀਆਂ ਹਨ।....

Aate Di Chidi

ਅਜਿਹੀਆਂ ਫ਼ਿਲਮਾਂ ਬਹੁਤ ਘੱਟ ਹੁੰਦੀਆਂ ਹਨ ਜੋ ਜ਼ਿੰਦਗੀ ਦੀਆਂ ਸੱਚਾਈਆਂ ਨੂੰ ਦਰਸ਼ਕਾਂ ਦੇ ਰੂਬਰੂ ਕਰਦੀਆਂ ਦਰਸ਼ਕਾਂ ਦੇ ਦਿਲਾ 'ਤੇ ਲੰਮਾ ਸਮਾਂ ਰਾਜ ਕਰਦੀਆਂ ਹਨ। ਧੜਾਧੜ ਬਣਦੀਆਂ ਫ਼ਿਲਮਾਂ ਦੀ ਭੀੜ ਵਿੱਚ ਜੇ ਕੋਈ ਫ਼ਿਲਮ ਦਰਸ਼ਕਾਂ ਦੀ ਪਸੰਦ 'ਤੇ ਖਰੀ ਉੱਤਰੀ ਹੈ ਤਾਂ ਉਹ ਹੈ ਤੇਗ ਪ੍ਰੋਡਕਸ਼ਨ ਦੀ  ' ਆਟੇ ਦੀ ਚਿੜੀ ' ਦੀ..ਜਿਸਦੀ ਚਰਚਾ ਅੱਜ ਹਰ ਸਿਨੇਮਾ ਪ੍ਰੇਮੀ ਦੀ ਜੁਬਾਨ 'ਤੇ ਹੈ।

ਨਿਰਮਾਤਾ ਚਰਨਜੀਤ ਸਿੰਘ ਵਾਲੀਆਂ, ਤੇਗਵੀਰ ਸਿੰਘ ਵਾਲੀਆਂ ਤੇ ਸਹਿ Îਨਿਰਮਾਤਾ ਜੀ ਆਰ ਐੱਸ ਛੀਨਾ ( ਕੈਲਗਰੀ) ਦੀ ਇਹ ਫ਼ਿਲਮ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਰਿਲੀਜ ਹੋਈ ਸੀ ਤੇ ਹੁਣ ਦੂਸਰੇ ਸ਼ਾਨਦਾਰ ਹਫ਼ਤੇ ਵਿੱਚ ਪ੍ਰਵੇਸ਼ ਕਰ ਦਰਸ਼ਕਾਂ ਦਾ ਮਨਾਂ-ਮੂੰਹੀਂ ਪਿਆਰ ਲੈ ਰਹੀ ਹੈ। ਪੰਜਾਬ ਅਤੇ ਵਿਦੇਸ਼ਾਂ ਵਿੱਚ ਇੱਕੋਂ ਸਮੇਂ ਰਿਲੀਜ਼ ਹੋਈ ਇਸ ਫ਼ਿਲਮ ਨੇ ਦੇਵੇਂ ਪੰਜਾਬ ਦੇ  ਪੰਜਾਬੀਆਂ ਦੀ ਭਾਵਨਾਵਾਂ ਨੂੰ ਪਰਦੇ' ਤੇ ਉਤਾਰਿਆ ਹੈ। ਜਿਸਨੂੰ ਦਰਸ਼ਕਾਂ ਨੇ ਇੱਕ ਵੱਡਾ ਹੁੰਗਾਰਾਂ ਦਿੱਤਾ ਹੈ।

ਫ਼ਿਲਮ ਵੇਖਦਿਆਂ ਬਹੁਤੇ ਪਰਵਾਸੀਆਂ ਨੂੰ ÎਿÂਹ ਆਪਣੀ ਜ਼ਿੰਦਗੀ ਦਾ ਹਿੱਸਾ ਮਹਿਸੂਸ ਹੋਇਆ ਜੋ ਉਨ•ਾਂ ਨੂੰ ਭਾਵੁਕ ਕੀਤੇ ਵਗੈਰ ਨਾ ਰਹਿ ਸਕਿਆ। ਪੰਜਾਬ ਤੇ ਪਰਵਾਸੀ ਪੰਜਾਬੀਆਂ ਦੇ ਤਾਜ਼ੇ ਹਾਲਾਤਾਂ ਦਾ ਬਾਖੂਬੀ ਚਿਤਰਣ ਕਰਦੀ ਇਹ ਫ਼ਿਲਮ ਜਿੰਦਪੁਰਾ ਦੇ ਸਰਪੰਚ ਦਲੀਪ ਸਿੰਘ (ਸਰਦਾਰ ਸੋਹੀ) ਤੋਂ ਸੁਰੂ ਹੁੰਦੀ ਹੈ ਜੋ ਪਿੰਡ ਦਾ ਕਹਿੰਦਾ ਕਹਾਉਂਦਾ ਸਰਪੰਚ ਸੀ ਤੇ ਹੁਣ ਕੈਨੇਡਾ ਵਿੱਚ ਗੋਰੇ ਦੇ ਖੇਤਾਂ ਵਿੱਚ ਦਿਹਾੜੀ ਕਰਨ ਜਾਂਦਾ ਹੈ। ਇਹ ਇੱਕ ਕੌੜਾ ਸੱਚ ਵੀ ਹੈ ਕਿ ਪੰਜਾਬ ਵਿੱਚ ਕਾਰਾਂ ਕੋਠੀਆਂ , ਜਮੀਨਾਂ ਜਾਇਦਾਦਾਂ , ਟਰਾਂਸਪੋਰਟਾਂ ਦੇ ਮਾਲਕ ਡਾਲਰਾਂ ਦੀ ਕਮਾਈ ਲਈ ਅੰਗਰੇਜ਼ਾਂ ਦੀ ਨੌਕਰੀ ਕਰਦੇ ਹਨ। ਆਪਣੀ ਸਰਪੰਚੀ ਦੀ ਤੜ•ੀ ਰੱਖਣ ਵਾਲਾ ਦਲੀਪ ਸਿੰਘ ਮਾੜੀ ਜਿਹੀ ਗੱਲ 'ਤੇ ਨੌਕਰੀ ਨੂੰ ਲੱਤ ਮਾਰ ਜੱਟਾਂ ਵਾਲੀ ਕਰ ਖਾਲੀ ਹੱਥ ਘਰ ਆ ਜਾਂਦਾ ਹੈ। 

ਦਲੀਪ ਸਿੰਘ ਇਸ ਫ਼ਿਲਮ ਦਾ ਮੁੱਖ ਸੂਤਰ ਧਾਰ ਹੈ ਜਿਸਦੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ। ਉਹ ਆਪਣੇ ਪੰਜਾਬ ਦੀ ਧਰਤੀ ਨੂੰ ਤਰਸ਼ਿਆ ਪਿਆ ਹੈ। ਅੰਮ੍ਰਿਤ ਮਾਨ, ਦਲੀਪ ਸਿੰਘ ਦਾ ਬੇਟਾ ਹੈ ਜੋ ਕੈਨੇਡਾ ਦੀ ਜੰਮਪਲ ਪੰਜਾਬਣ ਕੁੜੀ ਨੀਰੂ ਬਾਜਵਾ ਨਾਲ ਵਿਆਹਿਆ ਹੁੰਦਾ ਹੈ। ਅਨਮੋਲ ਵਰਮਾ ਇੰਨਾਂ ਦਾ ਲੜਕਾ ਹੈ ਜੋ ਆਪਣੇ ਦਾਦੇ ਤੋਂ ਪੰਜਾਬ ਦੇ ਸੁਨਿਹਰੇ ਦੌਰ ਵਿਚ ਆਟੇ ਦੀ ਚਿੜੀ ਦੀਆਂ ਕਹਾਣੀਆਂ ਸੁਣਦਾ ਹੈ। ਉਹ ਆਪਣੇ ਦਾਦੇ ਦੇ ਪੰਜਾਬ ਨੂੰ ਵੇਖਣਾ ਚਾਹੁੰਦਾ ਹੈ।

ਫ਼ਿਲਮ ਰਾਹੀਂ ਵਿਦੇਸ਼ੀ ਪੰਜਾਬੀਆਂ ਦੇ ਅਨੇਕਾਂ ਪੱਖਾਂ ਨੂੰ ਛੂਹਿਆ ਗਿਆ ਹੈ, ਜਿਵੇਂ ਬਜੁਰਗ ਮਾਪਿਆ ਦੀ ਨੂੰਹਾਂ ਵਲੋਂ ਕੀਤੀ ਜਾਂਦੀ ਲਾਹ-ਪਾਹ, ਔਰਤ ਦੀ ਆਜ਼ਾਦੀ, ਕਾਰਾਂ, ਕੋਠੀਆਂ ਦੀਆਂ ਕਿਸ਼ਤਾਂ ਤੇ ਘਰੇਲੂ  ਖਰਚਿਆਂ ਦੀ ਪੂਰਤੀ ਲਈ ਦਿਨ ਰਾਤ ਕਮਾਈ ਕਰਨਾ,ਪੁਲਿਸ ਪ੍ਰਸਾਸ਼ਨ ਤੇ ਕਾਨੂੰਨੀ ਕਾਰਗੁਜ਼ਾਰੀ ਵਗੈਰਾ...। ਦੂਜੇ ਪਾਸ ਪੰਜਾਬ ਦੀ ਬਦਲੀ ਹੋਈ ਆਬੋ ਹਵਾ ਰੰਗਲੇ ਪੰਜਾਬ ਦੀ ਗੰਧਲੀ ਹੋਈ ਤਸਵੀਰ ਨੂੰ ਵੀ ਬਹੁਤ ਨੇੜਿਓਂ ਪੇਸ਼ ਕਰਦੀ ਹੈ। ਨਸ਼ਿਆਂ ਦੀ ਦਲਦਲ ਵਿੱਚ ਵਿੱਚ ਧੱਸਦੀ ਜਾ ਰਹੀ ਜਵਾਨੀ, ਵਿਰਸਾ ਸੰਭਾਲ ਕਲੱਬ ਦੇ ਨਾਂ 'ਤੇ ਐਨ ਆਰ ਆਈ ਲੋਕਾਂ ਦੀ ਜੇਬਾਂ 'ਤੇ ਡਾਕੇ ਮਾਰਨ ਵਾਲੇ ਸੱਭਿਆਚਾਰ ਦੇ ਅਖੌਤੀ ਵਾਰਸਾਂ ਨੂੰ ਵੀ ਨੰਗਾਂ ਕੀਤਾ ਹੈ।

ਜ਼ਮੀਨਾਂ ਜਾਇਦਾਦਾ ਵੇਚ ਕੇ ਕਾਰਾਂ ਕੋਠੀਆਂ ਦੇ ਮਾਲਕ ਬਣੇ ਫ਼ੋਕੀਆਂ ਸੌਹਰਤਾ ਵਾਲੇ ਵੀ ਇਸ ਫ਼ਿਲਮ ਦਾ ਹਿੱਸਾ ਬਣੇ ਹਨ। ਸ਼ਹਿਰੀਕਰਨ ਦੀ ਲਪੇਟ 'ਚ ਆਏ ਪਿੰਡਾਂ ਬਾਰੇ ਚਿੰਤਾਂ ਪ੍ਰਗਟਾਉਂਦੀ ਰਾਜੂ ਵਰਮਾ ਵਲੋਂ ਲਿਖੀ ਇਸ ਫਿਲ਼ਮ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਬਹੁਤ ਹੀ ਸੂਝਤਾ ਤੇ ਚੇਤੰਨ ਬੁੱਧੀ ਨਾਲ ਕੀਤਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਅੰਮ੍ਰਿਤ ਮਾਨ, ਨੀਰੂ ਬਾਜਵਾ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਨਿਸ਼ਾ ਬਾਨੋ, ਅਨਮੋਲ ਵਰਮਾ ਕਰਮਜੀਤ ਅਨਮੋਲ ਪ੍ਰੀਤੋ ਸਾਹਨੀ, ਬੀ ਐਨ ਸ਼ਰਮਾ, ਗੁਰਪ੍ਰੀਤ ਕੌਰ ਭੰਗੂ, ਨਿਰਮਲ ਰਿਸ਼ੀ ਹਰਬਿਲਾਸ ਸੰਘਾ, ਰਘਬੀਰ ਬੋਲੀ,ਤਰਸੇਮ ਪਾਲ,ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਜ਼ਿੰਦਗੀ ਦੀਆਂ ਸੱਚਾਈਆਂ ਬਿਆਨਦੀ ਇਸ ਫ਼ਿਲਮ ਦੀ ਤਾਰੀਫ਼ ਹਰ ਦਰਸ਼ਕ ਆਪ ਮੁਹਾਰੇ ਕਰਦਾ ਹੈ ।

ਨਿਰਮਾਤਾ ਟੀਮ ਇਸ ਫ਼ਿਲਮ ਰਾਹੀਂ ਸਮੂਹ ਪੰਜਾਬ ਪੰਜਾਬੀਅਤ ਅਤੇ ਮਾਂ ਬੋਲੀ ਬਾਰੇ ਆਪਣਾ ਮੈਸ਼ਜ ਦੇਣ ਵਿੱਚ ਸਫ਼ਲ ਰਹੀ ਹੈ। ਉਨ•ਾਂ ਵਲੋਂ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ ਜਿੰਨ•ਾ ਨੇ ਸਮੂਹ ਟੀਮ ਦੀ ਕੋਸ਼ਿਸ਼ ਨੂੰ ਐਨਾਂ ਪਿਆਰ ਦਿੱਤਾ ਤੇ ਭਵਿੱਖ ਵਿੱਚ ਅਜਿਹੀਆਂ ਚੰਗੀਆਂ, ਮਿਆਰੀ ਸੋਚ ਵਾਲੀਆਂ ਫ਼ਿਲਮਾਂ ਦਾ ਨਿਰਮਾਣ ਕਰਦੇ ਰਹਿਣਗੇ। ਸਰਕਾਰ ਨੂੰ ਵੀ ਚਾਹੀਦੀ ਹੈ ਕਿ ਅਜਿਹੀਆਂ ਫ਼ਿਲਮਾਂ ਦਾ ਟੈਕਸ ਮਾਫ਼ ਕਰਕੇ ਪੰਜਾਬੀ ਨਿਰਮਾਤਾਵਾਂ  ਦੇ ਹੌਸਲੇ ਵਧਾਏ ਜਾਣ ਤਾਂ ਜੋ ਭਵਿੱਖ ਵਿੱਚ ਚੰਗੀਆਂ ਫ਼ਿਲਮਾਂ ਦਾ ਨਿਰਮਾਣ ਹੁੰਦਾ ਰਹੇ।