ਗੁਰਦਾਸ ਮਾਨ ਨੇ ਭੱਦੀ ਸ਼ਬਦਾਵਲੀ ਬੋਲਕੇ ਕੋਈ ਗ਼ਲਤੀ ਨਹੀਂ ਕੀਤੀ: ਪੰਜਾਬੀ ਗਾਇਕ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਇਸ ਪੰਜਾਬੀ ਗਾਇਕ ਨੇ ਗੁਰਦਾਸ ਮਾਨ ਨਾਲ ਖੜ੍ਹਨ ਦਾ ਕੀਤਾ ਐਲਾਨ

ਗੁਰਦਾਸ ਮਾਨ ਨੇ ਭੱਦੀ ਸ਼ਬਦਾਵਲੀ ਬੋਲਕੇ ਕੋਈ ਗ਼ਲਤੀ ਨਹੀਂ ਕੀਤੀ: ਪੰਜਾਬੀ ਗਾਇਕ

ਪੰਜਾਬ- ਆਪਣੇ ਸ਼ੋਅ ਦੌਰਾਨ ਕੀਤੀ ਭੱਦੀ ਸ਼ਬਦਾਵਲੀ ਕਾਰਨ ਗੁਰਦਾਸ ਮਾਨ ਨੂੰ ਪੰਜਾਬ 'ਚ ਹੀ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਪੰਜਾਬੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਜਿਹੇ ਵਿਚ ਕੁਝ ਅਜਿਹੇ ਕਲਾਕਾਰ ਵੀ ਹਨ ਜੋ ਕਿ ਗੁਰਦਾਸ ਮਾਨ ਵਲੋਂ ਕੀਤੀ ਇਸ ਭੱਦੀ ਸ਼ਬਦਾਵਲੀ ਦੀ ਵਰਤੋਂ ਨੂੰ ਬਿਲਕੁਲ ਵੀ ਗ਼ਲਤ ਨਹੀਂ ਸਮਝਦੇ ਅਤੇ ਉਸਦੇ ਹੱਕ ਵਿਚ ਖੜ੍ਹੇ ਹਨ।

ਦਰਅਸਲ ਕੇ ਐੱਸ ਮੱਖਣ ਵਰਗੇ ਵੱਡੇ ਕਲਾਕਾਰ ਨੇ ਇਸ ਸ਼ਬਦਾਵਲੀ ਨੂੰ ਇੱਕ ਲੋਕਾਂ ਦੇ ਖਿਝਾਏ ਹੋਣ ਦਾ ਕਾਰਨ ਹੀ ਬਣਾ ਦਿੱਤਾ ਕਿ ਗੁਰਦਾਸ ਮਾਨ ਗੁੱਸੇ 'ਚ ਇਹ ਬੋਲ ਗਏ ਯਾਨੀ ਕਿ ਕਸੂਰ ਤਖਤੀਆਂ ਦਿਖਾਉਣ ਵਾਲੇ ਲੋਕਾਂ ਦਾ ਸੀ, ਗੁਰਦਾਸ ਮਾਨ ਦਾ ਨਹੀਂ ਜਿਨ੍ਹਾਂ ਨੇ ਇਹ ਵੀ ਪ੍ਰਵਾਹ ਨਹੀਂ ਕੀਤੀ ਕਿ ਉਥੇ ਔਰਤਾਂ ਅਤੇ ਲੜਕੀਆਂ ਵੀ ਮੌਜੂਦ ਹਨ ਹਾਲਾਂਕਿ ਕਿ ਕੇ ਐੱਸ ਮੱਖਣ ਆਪ ਖੁਦ ਇਹ ਕਹਿ ਰਹੇ ਹਨ

ਕਿ ਉਥੇ ਔਰਤਾਂ ਵੀ ਮੌਜੂਦ ਸਨ। ਦੱਸ ਦਈਏ ਕਿ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਬਾਰੇ ਵਿਵਾਦਤ ਬਿਆਨ ਦੇਣ ਅਤੇ ਭੈੜੀ ਸ਼ਬਦਾਵਲੀ ਵਰਤ ਕੇ ਪੰਜਾਬ ਨੂੰ ਆਪਣੇ ਖਿਲਾਫ ਖੜ੍ਹਾ ਕਰ ਲਿਆ ਅਤੇ ਅਜਿਹੇ ਵਿਚ ਕੇ ਐੱਸ ਮੱਖਣ ਦਾ ਇਹ ਵੀਡੀਓ ਪੰਜਾਬੀਆਂ ਤੇ ਕੀ ਅਸਰ ਪਾਉਂਦਾ ਹੈ। ਉਹ ਤਾਂ ਹੁਣ ਸਮਾਂ ਆਉਣ 'ਤੇ ਹੀ ਪਤਾ ਚੱਲੇਗਾ