ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਹੈਪੀ ਫਿਰ ਭਾਗ ਜਾਏਗੀ' ਨੇ ਖੂਬ ਬਟੋਰਿਆ ਦਰਸ਼ਕਾਂ ਦਾ ਪਿਆਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਾਲ 2016 ਵਿਚ ਰਿਲੀਜ਼ ਹੋਈ ਡਾਇਨਾ ਪੇਂਟੀ, ਅਲੀ ਫਜ਼ਲ ਅਤੇ ਅਭੈ ਦਿਓਲ ਸਟਾਰਰ ਫ਼ਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ

Happy firr bhag jayegi

ਸਾਲ 2016 ਵਿਚ ਰਿਲੀਜ਼ ਹੋਈ ਡਾਇਨਾ ਪੇਂਟੀ, ਅਲੀ ਫਜ਼ਲ ਅਤੇ ਅਭੈ ਦਿਓਲ ਸਟਾਰਰ ਫ਼ਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਹੁਣ 2 ਸਾਲ ਬਾਅਦ ਫ਼ਿਲਮ ਦਾ ਸੀਕਵਲ 'ਹੈਪੀ ਫਿਰ ਭਾਗ ਜਾਏਗੀ' ਰਿਲੀਜ਼ ਹੋ ਗਿਆ ਹੈ। ਤੇ ਇਸਨੂੰ ਨੂੰ ਵੀ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਇਸ ਵਾਰ ਹੈਪੀ ਬਣ ਕੇ ਲੋਕਾਂ ਨੂੰ ਹਸਾਉਣ ਦੀ ਜ਼ਿੰਮੇਦਾਰੀ ਮਿਲੀ ਹੈ ਅਭਿਨੇਤਰੀ ਸੋਨਾਕਸ਼ੀ ਸਿੰਹਾ ਨੂੰ, ਜੋ ਇਸ ਫਿਲਮ ਵਿਚ ਲੀਡ ਰੋਲ ਨਿਭਾ ਰਹੀ ਹੈ। ਸੋਨਾਕਸ਼ੀ ਤੋਂ ਇਲਾਵਾ ਇਸ ਫਿਲਮ ਵਿਚ ਜਿੰਮੀ ਸ਼ੇਰਗਿਲ, ਪੀਊਸ਼ ਮਿਸ਼ਰਾ, ਮੋਮਲ ਸ਼ੇਖ ਵਰਗੇ ਸਟਾਰ ਨਜ਼ਰ ਆਏ  ਇਨ੍ਹਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ ਅਤੇ ਜੱਸੀ ਗਿਲ ਵੀ ਅਹਿਮ ਰੋਲ ਵਿੱਚ ਦਿਖੇ। 

ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ, ਦੂਜੇ ਦਿਨ ਸ਼ਨੀਵਾਰ 4.03 ਕਰੋੜ ਅਤੇ ਤੀਜੇ ਦਿਨ ਐਤਵਾਰ 5.05 ਕਰੋੜ ਦੀ ਕਮਾਈ ਕੀਤੀ ਹੈ। ਤੇ ਹੁਣ ਤਕ ਕੁਲ ਮਿਲਾ ਕੇ ਇਸ ਫਿਲਮ ਨੇ ਵੀਕੈਂਡ 'ਚ 11.78 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਵੀ ਸਾਂਝੇ ਕੀਤੇ ਹਨ।

ਦੱਸਣਯੋਗ ਹੈ ਕਿ 'ਹੈਪੀ ਫਿਰ ਭਾਗ ਜਾਏਗੀ' ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਵਲੋਂ ਕੀਤਾ ਗਿਆ ਹੈ। ਫਿਲਮ ਦੀ ਸਟਾਰਕਾਸਟ ਬਾਰੇ ਗੱਲ ਕਰੀਏ ਤਾਂ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ, ਅਲੀ ਫਜ਼ਲ, ਜੱਸੀ ਗਿੱਲ, ਡਾਇਨਾ ਪੇਂਟੀ, ਪਿਊਸ਼ ਮਿਸ਼ਰਾ, ਡੇਂਜਿਲ ਸਮਿਥ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 25 ਕਰੋੜ ਦੱਸਿਆ ਜਾ ਰਿਹਾ ਹੈ। 

24 ਅਗਸਤ ਨੂੰ ਰਿਲੀਜ ਹੋਈ ਇਹ ਫ਼ਿਲਮ ਹਾਲੇ ਵੀ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਪਿਆਰ ਬਟੋਰ ਰਹੀ ਹੈ। ਤੇ  ਉਮੀਦ ਇਹੀ ਹੈ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਵੀ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ। ਤੇ ਜੇ ਗੱਲ ਕਰੀਏ ਜੱਸੀ ਗਿਲ ਦੀ ਤਾਂ ਉਹ ਇਸ ਤੋਂ ਬਾਅਦ ਇਕ ਹੋਰ ਬਾਲੀਵੁਡ ਫ਼ਿਲਮ 'ਪੰਗਾ' ਵਿਚ ਅਦਾਕਾਰਾ ਕੰਗਣਾ ਨਾਲ ਖ਼ਾਸ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 2019 ਵਿਚ ਰਿਲੀਜ ਹੋਵੇਗੀ। ਉਮੀਦ ਕਰਦੇ ਹਾਂ ਕੀ ਪੰਜਾਬ ਦਾ ਇਹ ਸਿਤਾਰਾ ਹੋਰ ਵੀ ਤਰੱਕੀਆਂ ਮਾਣੇ।