ਦਿਲਜੀਤ ਨੇ ਫਿਲਮਾਂ ’ਚ ਸਿੱਖਾਂ ਬਾਰੇ ਧਾਰਨਾ ਬਦਲੀ: ਜੱਸੀ ਗਿੱਲ

ਏਜੰਸੀ

ਮਨੋਰੰਜਨ, ਪਾਲੀਵੁੱਡ

ਪੰਜਾਬੀ ਅਦਾਕਾਰ - ਗਾਇਕ ਜੱਸੀ ਗਿਲ ਨੇ ਉਨ੍ਹਾਂ ਦੇ ਅਤੇ ਦਿਲਜੀਤ ਦੋਸਾਂਝ 'ਚ ਮੁਕਾਬਲੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਰਦੇ 'ਤੇ ਸਿੱਖ ਦੀ ਧਾਰਨਾ ਨੂੰ...

Jassi gill and Diljit

ਮੁੰਬਈ : ਪੰਜਾਬੀ ਅਦਾਕਾਰ - ਗਾਇਕ ਜੱਸੀ ਗਿਲ ਨੇ ਉਨ੍ਹਾਂ ਦੇ ਅਤੇ ਦਿਲਜੀਤ ਦੋਸਾਂਝ 'ਚ ਮੁਕਾਬਲੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਰਦੇ 'ਤੇ ਸਿੱਖ ਦੀ ਧਾਰਨਾ ਨੂੰ ਬਦਲਣ ਦਾ ਕੰਮ ਕੀਤਾ ਹੈ। ਜੱਸੀ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਤੋਂ ਬਾਲੀਵੁਡ ਵਿਚ ਕਦਮ ਰੱਖ ਰਹੇ ਹਨ। ਜੱਸੀ ਨੇ  ਕਿਹਾ ਕਿ ਦਿਲਜੀਤ ਦੇ ਨਾਲ ਮਾਕਾਬਲਾ ਜਾਂ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਅਸੀਂ ਦੋਹੇਂ ਅਪਣਾ ਕੰਮ ਕਰ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਸਾਡੇ ਦੋਹਾਂ ਉਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਤੇ ਫ਼ਿਲਮ ਉਦਯੋਗ ਵਿਚ ਨਾਮ ਕਮਾ ਰਹੇ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਿਲਜੀਤ ਨੇ ਇਹ ਸਿੱਧ ਕੀਤਾ ਹੈ ਕਿ ਇਕ ਇੱਕੋ ਜਿਹੇ ਸਰਦਾਰ ਵੀ ਬਿਹਤਰ ਭੂਮਿਕਾ ਨਿਭਾ ਸਕਦਾ ਹੈ। ਇਸ ਤੋਂ ਪਹਿਲਾਂ ਸਰਦਾਰ ਨੂੰ ਸਿਰਫ਼ ਹਾੱਸਾ ਕਲਾਕਾਰ ਦੀ ਭੂਮਿਕਾ ਵਿਚ ਦਿਖਾਇਆ ਜਾਂਦਾ ਸੀ। ਸਰਦਾਰ ਦਾ ਕਿਰਦਾਰ ਨਿਭਾਉਣ ਵਾਲੇ ਲੋਕ ਨਕਲੀ ਪਗਡ਼ੀ ਪਾਉਂਦੇ ਸਨ। ਜੋ ਲੋਕ ਸਰਦਾਰ ਦੀ ਭੂਮਿਕਾ ਨਿਭਾਉਂਦੇ ਸਨ, ਉਹ ਨਕਲੀ ਪੱਗਾਂ ਬੰਨ੍ਹਦੇ ਸਨ ਤੇ ਪੰਜਾਬੀ ਦਰਸ਼ਕ ਹਮੇਸ਼ਾ ਮਹਿਸੂਸ ਕਰਦੇ ਸਨ ਕਿ ਇਹ ਪੰਜਾਬੀ ਨਹੀਂ ਲੱਗਦੇ।  

ਦਿਲਜੀਤ ਆਏ ਅਤੇ ਧਾਰਨਾ ਨੂੰ ਬਦਲ ਦਿਤਾ। ਜੱਸੀ ਗਿੱਲ ‘ਹੈੱਪੀ ਫਿਰ ਭਾਗ ਜਾਏਗੀ’ ’ਚ ਸੋਨਾਕਸ਼ੀ ਸਿਨਹਾ, ਡਾਇਨਾ ਪੈਂਟੀ ਤੇ ਜਿਮੀ ਸ਼ੇਰਗਿੱਲ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਦਿਲਜੀਤ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਇੱਕ ਆਮ ਸਰਦਾਰ ਲੜਕਾ ਵੀ ਵੱਖ ਵੱਖ ਭੂਮਿਕਾਵਾਂ ਨਿਭਾਅ ਸਕਦਾ ਹੈ। ਇਸ ਵਾਰ ਹੈਪੀ ਬਣ ਕੇ ਲੋਕਾਂ ਨੂੰ ਹਸਾਉਣ ਦੀ ਜ਼ਿੰਮੇਵਾਰੀ ਮਿਲੀ ਹੈ ਅਦਾਕਾਰਾ ਸੋਨਾਕਸ਼ੀ ਸਿਨਹਾ ਨੂੰ, ਜੋ ਇਸ ਫਿਲਮ ਵਿਚ ਮੁਖ ਕਿਰਦਾਰ ਨਿਭਾ ਰਹੀ ਹੈ। ਸੋਨਾਕਸ਼ੀ ਤੋਂ ਇਲਾਵਾ ਇਸ ਫਿਲਮ ਵਿਚ ਜਿੰਮੀ ਸ਼ੇਰਗਿਲ, ਪੀਊਸ਼ ਮਿਸ਼ਰਾ, ਮੋਮਲ ਸ਼ੇਖ ਵਰਗੇ ਸਟਾਰ ਹੋਣਗੇ।

ਇਨ੍ਹਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ ਅਤੇ ਜੱਸੀ ਗਿਲ ਵੀ ਅਹਿਮ ਕਿਰਦਾਰ ਨਿਭਾਉਣਗੇ। ਟ੍ਰੇਲਰ ਵਿਚ ਸਾਰੇ ਹੈਪੀ ਨੂੰ ਲੱਭ ਰਹੇ ਸਨ ਪਰ ਹੈਪੀ ਨੂੰ ਲੱਭਦੇ - ਲੱਭਦੇ ਹੋਰ ਕਿਸੇ ਹੈਪੀ ਨੂੰ ਕੈਦ ਕਰ ਲਿਆ ਗਿਆ। ਜਿਸ ਦੇ ਚਲਦੇ ਅਸਲੀ ਹੈਪੀ ਫਰਾਰ ਹੈ। ਇਕ ਫਿਲਮ ਵਿਚ ਦੋ - ਦੋ ਹੈਪੀ - ਪਿਛਲੀ ਫਿਲਮ ਵਿਚ ਲੀਡ ਰੋਲ ਨਿਭਾ ਚੁਕੀ ਡਾਇਨਾ ਪੇਂਟੀ ਵੀ ਇਸ ਫਿਲਮ ਵਿਚ ਨਜ਼ਰ ਆਏਗੀ ਅਤੇ ਉਨ੍ਹਾਂ ਦੇ ਨਾਲ ਅਲੀ ਫਜਲ ਵੀ ਹੋਣਗੇ। ਡਾਇਨਾ ਫਿਲਮ ਵਿਚ ਹਰਪ੍ਰੀਤ ਕੌਰ ਦਾ ਰੋਲ ਨਿਭਾ ਰਹੀ ਹੈ ਤਾਂ ਸੋਨਾਕਸ਼ੀ ਸਿੰਹਾ ਨਵਪ੍ਰੀਤ ਕੌਰ ਦੇ ਕਿਰਦਾਰ ਵਿਚ ਹਨ। ਕਰੀਬ ਢਾਈ ਮਿੰਟ ਦਾ ਇਹ ਟ੍ਰੇਲਰ ਮੌਜ - ਮਸਤੀ ਅਤੇ ਢੇਰ ਸਾਰੇ ਕੰਨਫਿਊਜਨ ਨਾਲ ਭਰਿਆ ਹੋਇਆ ਹੈ।