'ਸਰਾਭਾ – ਕ੍ਰਾਈ ਫਾੱਰ ਫ੍ਰੀਡਮ' ਦੇ ਨਾਲ ਵਿਸ਼ਵ ਪ੍ਰਸਿੱਧ ਕਵੀ ਰਾਜ਼ ਇਕ ਹੋਰ ਇੰਟਰਨੈਸ਼ਨਲ ਪ੍ਰੌਜੈਕਟ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਭਾਰਤ ਹਮੇਸ਼ਾ ਤੋਂ ਅਜਾਦੀ ਸੈਨਾਨੀਆਂ ਦੀ ਧਰਤੀ ਰਿਹਾ ਹੈ ਅਤੇ ਸਾਡੀ ਫਿਲਮ ਜਗਤ ਦੇ ਲੋਕ ਕੋਈ ਮੌਕਾ ਨਹੀਂ ਛੱਡਦੇ ਇਹਨਾਂ ਵੀਰਾਂ ਦੀ ਬਹਾਦੁਰੀ

Sarabha

ਭਾਰਤ ਹਮੇਸ਼ਾ ਤੋਂ ਅਜਾਦੀ ਸੈਨਾਨੀਆਂ ਦੀ ਧਰਤੀ ਰਿਹਾ ਹੈ ਅਤੇ ਸਾਡੀ ਫਿਲਮ ਜਗਤ ਦੇ ਲੋਕ ਕੋਈ ਮੌਕਾ ਨਹੀਂ ਛੱਡਦੇ ਇਹਨਾਂ ਵੀਰਾਂ ਦੀ ਬਹਾਦੁਰੀ ਅਤੇ ਬਲੀਦਾਨ ਦੀ ਕਹਾਣੀ ਦਰਸ਼ਕਾਂ ਤੱਕ ਪਹੁੰਚਾਉਣ ਦਾ ਅਤੇ ਇਸ ਵਾਰ ਇਤਿਹਾਸਕ ਫਿਲਮ 'ਦਾ ਬਲੈਕ ਪ੍ਰਿੰਸ‘ ਦੀ ਇੰਟਰਨੈਸ਼ਨਲ ਅਪਾਰ ਸਫਲਤਾ ਤੋਂ ਬਾਅਦ ਹੁਣ ਵਿਸ਼ਵ ਪ੍ਰਸਿੱਧ ਨਿਰਦੇਸ਼ਕ ਕਵੀ ਰਾਜ਼ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੇ ਪੰਨਿਆਂ ਤੋਂ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਨਾਲ ਜੁੜੀ 'ਸਰਾਭਾ – ਕ੍ਰਾਈ ਫਾੱਰ ਫ੍ਰੀਡਮ' ਨਾਂਅ ਦੀ ਫਿਲਮ ਦਰਸ਼ਕਾਂ ਦੇ ਸਨਮੁੱਖ ਪੇਸ਼ ਕਰਨਗੇ।

ਇਸ ਫਿਲਮ ਨੂੰ ਪ੍ਰੋਡੂਸਰ  ਕੀਤਾ ਹੈ ਕੁਲਦੀਪ ਸ਼ਰਮਾ, ਸਰਬਜੀਤ ਹੁੰਦਲ ਅਤੇ  ਜਤਿੰਦਰ ਜੈ ਮਿਨਹਾਸ ਨੇ। 'ਸਰਾਭਾ – ਕ੍ਰਾਈ ਫਾੱਰ ਫ੍ਰੀਡਮ' ਇਹ ਫਿਲਮ ਸੱਚੀ ਘਟਨਾ ਤੇ ਆਧਾਰਤ ਹੈ ਜੋ ਕਿ ਦੇਸ਼ ਨੂੰ ਅੰਗਰੇਜਾਂ ਦੀ ਜਕੜੀ ਗੁਲਾਮੀ ਤੋਂ ਛੁਡ਼ਾਉਣ ਦੀ ਯਾਤਰਾ ਦਾ ਬਿਓਰਾ ਪੇਸ਼ ਕਰੇਗੀ। ਇਸ ਫਿਲਮ ਦਾ ਮੁੱਖ ਹਿੱਸਾ ਅਮਰੀਕਾ, ਕਨੇਡਾ, ਯੂ ਕੇ, ਫਿਲਿਪਿੰਸ ਅਤੇ ਭਾਰਤ ਵਿੱਚ ਫਿਲਮਾਇਆ ਜਾਵੇਗਾ। ਫਿਲਮ ਵਿਚ ਗ਼ਦਰ ਲਹਿਰ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ ਹੈ ਜਿਸ ਦੀਆਂ ਜੜਾਂ 18ਵੀਂ ਤੋਂ 19ਵੀਂ ਸਦੀ ਵਿੱਚ ਉਤਰੀ ਅਮਰੀਕਾ ਵਿੱਚ ਸਨ।

ਇਹ ਉਸ ਦੌਰਾਨ ਦਾ ਬਿਓਰਾ ਹੈ ਜਦ ਬਿਹਤਰ ਜੀਵਨ ਦੀ ਆਸ ਵਿਚ ਅੰਗਰੇਜਾਂ ਦੇ ਅਤਿਆਚਾਰ ਅਤੇ ਕਿਸਾਨਾਂ ਤੇ ਜਬਰਨ ਟੈਕਸ ਵਸੂਲੀ ਨੇ ਪੰਜਾਬ ਦੇ ਪੰਜਾਬੀ ਸਮਾਜ ਨੂੰ ਮਜਬੂਰਨ ਅਮਰੀਕਾ ਵੱਲ ਰੁੱਖ ਕਰਨਾ ਪਿਆ ਸੀ। ਇਸ ਅੰਦੋਲਨ ਦੇ ਪਰਵਾਨ ਚੜਨ ਦੇ ਬਾਅਦ 8700 ਤੋਂ ਵੀ ਵੱਧ ਲੋਕਾਂ ਨੇ ਹਥਿਆਰਾਂ ਨਾਲ  ਲੇਸ ਸਮੁੰਦਰੀ ਜਹਾਜ ਵਿਚ ਬਹਿ ਕੇ ਸਵਦੇਸ਼ ਦਾ ਰੁੱਖ ਕੀਤਾ ਅਤੇ ਬਗਾਵਤ ਦਾ ਬਗੁਲ ਵਜਾ ਦਿਤਾ। ਇਸੇ ਭਾਵਨਾ ਦੀ ਅੱਗ ਵਿਚ ਇਕ ਚਿੰਗਾਰੀ ਬਰਕਲੈ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀ ਕਰਤਾਰ ਸਿੰਘ ਸਰਾਭਾ ਵਿੱਚ ਵੀ ਫੁੱਟੀ।

ਭਾਵੇਂ ਜਾਸੂਸਾਂ ਦੀਆਂ ਜਾਣਕਾਰੀਆਂ ਨਾਲ ਇਸ ਬਗਾਵਤ ਨੂੰ ਅੰਗਰੇਜਾਂ ਦੁਆਰਾ ਦਬਾ ਦਿੱਤਾ ਗਿਆ ਪਰ ਆਜ਼ਾਦੀ ਦੇ ਪਰਵਾਨਿਆਂ ਖਾਸ ਕਰ ਪੰਜਾਬੀਆਂ ਵਿੱਚ ਦੇਸ਼ ਨੂੰ ਆਜ਼ਾਦ ਕਰਨ ਦੀ ਲਲਕ ਜਿੰਦਾ ਸੀ । ਕਈ ਕ੍ਰਾਂਤੀਕਾਰੀਆਂ  ਦੇ ਨਾਲ ਕਰਤਾਰ ਸਿੰਘ ਸਰਾਭਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਲਾਹੌਰ ਸੈਂਟ੍ਰਲ਼ ਜੇਲ ਵਿਚ ਫਾਂਸੀ ਦੀ ਸਜਾ ਦੇ ਦਿਤੀ ਗਈ । ਉਹ ਉਸ ਸਮੇਂ ਸਿਰਫ 19 ਸਾਲ ਦੇ ਸਨ। ਕਵੀਰਾਜ਼  ਕਈ ਐਵਾਰਡਸ ਜਿੱਤ ਚੁੱਕੇ ਹਨ ਤੇ ਹੌਲੀਵੁੱਡ ਇੰਡਸਟ੍ਰੀ ਵਿਚ ਕਈ ਟੀਵੀ ਸ਼ੌਅ ਅਤੇ ਫਿਲਮਾਂ ਬਣਾ ਚੁਕੇ ਹਨ।

ਉਹਨਾਂ ਨੇ ਹਾਲ ਹੀ ਵਿੱਚ ਫਿਲਮ 'ਸਰਾਭਾ- ਕ੍ਰਾਈ ਫਾਰ ਫ੍ਰੀਡਮ' ਦਾ ਐਲਾਨ ਕੀਤਾ ਹੈ, ਜਿਸਦਾ ਪੋਸਟਰ ਵੀ ਰੀਲਿਜ ਕੀਤਾ ਗਿਆ ਹੈ। ਉਹਨਾਂ ਦੀਆਂ ਆਉਣ ਵਾਲੀਆਂ ਫਿਲ਼ਮਾਂ ਵਿੱਚ ਬੇਅਰ ਫੁੱਟ ਵਾਰਿਅਰਸ, ਅਮੇਰਿਕਨ ਆਈ ਐਮ ਐਂਡ ਮੇਰਾਵਤਨ ਸ਼ਾਮਲ ਹਨ । ਬੇਅਰ ਫੂਟ ਵਾਰਿਅਰਸ ਇੱਕ ਇੰਟਰਨੈਸ਼ਨਲ ਪ੍ਰੇਰਣਾ ਦਾਈ ਫਿਲਮ ਹੈ ਜਿਸਨੂੰ ਮਿਨਹਾਸ ਫਿਲਮਸ ਲਿਮੇਟਿਡ ਬੈਨਰ ਦੇ ਹੇਠ ਜਤਿੰਦਰ ਜੇ ਮਿਨਹਾਸ ਨੇ ਪ੍ਰੋਡਿਊਸ ਕੀਤਾ ਹੈ ਜਦਕਿ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਕਵੀਰਾਜ਼ ਨੇ ਕੀਤਾ ਹੈ।

ਫਿਲਮ ਨੇ ਅਪਣਾ ਸ਼ੂਟ ਪੰਜਾਬ ਵਿੱਚ ਖਤਮ ਕੀਤਾ ਹੈ ਅਤੇ ਇਹ ਫਿਲਮ ਹਾਲੀਵੁਡ ਵਿਚ ਪੋਸਟ ਪ੍ਰੋਡਕਸ਼ਨ ਦੇ ਲਈ ਗਈ ਹੈ। 'ਸਰਾਭਾ- ਕ੍ਰਾਈ ਫਾਰ ਫ੍ਰੀਡਮ' ਸਰਬ ਥਾਇਰਾ ਦੂਆਰਾ ਵਿਸ਼ਵਭਰ ਵਿੱਚ ਰਿਲੀਜ ਕੀਤੀ ਜਾਵੇਗੀ। ਅਗਲੇ ਸਾਲ ਤੱਕ ਆਉਣ ਵਾਲੀ ਇਹ ਫਿਲਮ ਤਿੰਨ ਵਰਜਨ ਵਿੱਚ ਰਿਲੀਜ ਹੌਵੇਗੀ। 
ਹਲੇ ਤੱਕ ਇਸ ਫਿਲਮ ਦੀ ਪੂਰੀ ਸਟਾਰਕਾਸਟ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ ਪਰ ਇਹ ਫਿਲਮ 24 ਮਈ 2019 ਵਿੱਚ ਰਿਲੀਜ ਹੋਵੇਗੀ ।