ਪੰਜਾਬੀ ਫ਼ਿਲਮ ਦੂਰਬੀਨ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਲਿਆ ਵੱਡਾ ਫ਼ੈਸਲਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਪਹਿਲਾਂ ਹਿਮਾਂਸ਼ੀ ਖੁਰਾਣਾ ਫਿਰ ਗਿੱਪੀ ਗਰੇਵਾਲ ਤੇ ਹੁਣ ਗਾਇਕ ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵੀ ਖਾਲਸਾ ਏਡ ਦੇ ਨਾਲ ਪੀੜਤਾਂ ਦੇ ਦੁੱਖ ਵੰਡ ਰਹੇ ਹਨ।

Doorbeen donated to money

ਜਲੰਧਰ: ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਚਲਦੇ ਪਾਲੀਵੁੱਡ ਦੇ ਕਈ ਅਦਾਕਾਰ ਅੱਗੇ ਆਏ ਹਨ। ਪੰਜਾਬੀ ਪਾਲੀਵੁੱਡ ਨੇ ਇਸ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ। ਉਹਨਾਂ ਵੱਲੋਂ ਵੀ ਹੜ੍ਹ ਪੀੜਤਾਂ ਲਈ ਮੱਦਦ ਕੀਤੀ ਜਾ ਰਹੀ ਹੈ। ਪਹਿਲਾਂ ਹਿਮਾਂਸ਼ੀ ਖੁਰਾਣਾ ਫਿਰ ਗਿੱਪੀ ਗਰੇਵਾਲ ਤੇ ਹੁਣ ਗਾਇਕ ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵੀ ਖਾਲਸਾ ਏਡ ਦੇ ਨਾਲ ਪੀੜਤਾਂ ਦੇ ਦੁੱਖ ਵੰਡ ਰਹੇ ਹਨ।

ਇਸ ਤੋਂ ਬਾਅਦ ਦੂਰਬੀਨ ਫ਼ਿਲਮ ਦੀ ਟੀਮ ਨੇ ਇਸ ਵਿਚ ਅਪਣਾ ਯੋਗਦਾਨ ਦਿੱਤਾ ਹੈ। ਪੰਜਾਬੀ ਫਿਲਮ ਦੂਰਬੀਨ ਦੇ ਨਿਰਮਾਤਾ ਜੁਗਰਾਜ ਬੱਲ, ਯਾਦਵਿੰਦਰ ਵਿਰਕ ਅਤੇ ਸੁੱਖਰਾਜ ਰੰਧਾਵਾ ਨੇ ਫ਼ਿਲਮ ਦੂਰਬੀਨ ਦੀ ਕਮਾਈ ਦਾ 20 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਫ਼ਿਲਮ ਦੂਰਬੀਨ ਵਿਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਨਿੰਜਾ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਫਿਲਮ "ਦੂਰਬੀਨ" ਹੁਣ 27 ਸਤੰਬਰ ਨੂੰ ਰਿਲੀਜ਼ ਹੋਵੇਗੀ। "ਅਜ਼ਾਦ ਪਰਿੰਦੇ" ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਇਸ ਨੂੰ ਇਸ਼ਾਨ ਚੋਪੜਾ ਨੇ ਡਾਇਰੈਕਟ ਕੀਤਾ। ਫਿਲਮ ਦੇ ਨਿਰਮਾਤਾ ਸੁਖਰਾਜ ਰੰਧਾਵਾ, ਜੁਗਰਾਜ ਗਿੱਲ ਤੇ ਯਾਦਵਿੰਦਰ ਵਿਰਕ ਹਨ। ਫਿਲਮ ਦੀ ਕਹਾਣੀ ਇੱਕ ਅਜਿਹੇ ਪਿੰਡ ਦੀ ਕਹਾਣੀ ਹੈ ਜਿਸ ਵਿਚ ਪਿੰਡ ਦੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।