ਸਿੱਖ ਪੁਲਿਸ ਅਧਿਕਾਰੀ ਦੀ ਹੱਤਿਆ ’ਤੇ ਜ਼ੋਰਾ ਰੰਧਾਵਾ ਨੇ ਕੀਤਾ ਦੁੱਖ ਜ਼ਾਹਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਹਨਾਂ ਨੇ ਇਸ ਸਬੰਧ ਵਿਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵੀ ਪਾਈ ਹੈ।

Sandeep dhaliwal dies after being shot during traffic stop near cypress

ਅਮਰੀਕਾ: ਅਮਰੀਕਾ ਦੇ ਟੈਕਸਸ ‘ਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੈਰਿਸ ਕਾਉਂਟੀ ਸ਼ੇਰਿਫ ਦੇ ਦਫਤਰ ਡਿਪਟੀ 42 ਸਾਲਾ ਸੰਦੀਪ ਧਾਰੀਵਾਲ ਨੂੰ ਟ੍ਰੈਫਿਕ ਸਿਗਨਲ ‘ਤੇ ਪਿੱਛੋਂ ਇੱਕ ਵਿਅਕਤੀ ਨੇ ਗੋਲੀਆਂ ਮਾਰੀਆਂ।

 

 

ਧਾਲੀਵਾਲ ਦੇ ਕਤਲ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰ ਦੁੱਖ ਜ਼ਾਹਿਰ ਕੀਤਾ ਹੈ। ਧਾਲੀਵਾਲ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

 

 

ਇਸ ਘਟਨਾ ਤੇ ਗਾਇਕ ਜ਼ੋਰਾ ਰੰਧਾਵਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਇਸ ਸਬੰਧ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਲ 2015 ‘ਚ ਸੰਦੀਪ ਧਾਲੀਵਾਲ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਦੇ ਤਹਿਤ ਉਹਨਾਂ ਨੇ ਸਿੱਖ ਧਰਮ ਨਾਲ ਸੰਬਧਿਤ ਮੁਖ ਚਿੰਨਾਂ ਜਿਵੇਂ ਪੱਗ, ਦਾੜੀ ਦੇ ਨਾਲ ਅਧਿਕਾਰੀ ਦੇ ਤੌਰ ‘ਤੇ ਆਪਣੀ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ । ਉਹਨਾਂ ਦੀ ਇਸ ਅਪੀਲ ਨੂੰ ਮੰਨ ਵੀ ਲਿਆ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।