ਲਾਈਵ ਸ਼ੋਅ ਦੇ ਦੌਰਾਨ ਮਸ਼ਹੂਰ ਕਾਮੇਡੀਅਨ ਭਜਨੇ ਅਮਲੀ ਨੂੰ ਆਇਆ ਅਧਰੰਗ ਦਾ ਅਟੈਕ
ਤੁਰੰਤ ਨਿਜੀ ਹਸਪਤਾਲ ਵਿਚ ਕਾਰਵਾਈਆਂ ਗਿਆ ਦਾਖਲ
ਫ਼ਾਜ਼ਿਲਕਾ- ਪੰਜਾਬ ਦੇ ਮਸ਼ਹੂਰ ਕਾਮੇਡੀਅਨ ਗੁਰਦੀਪ ਢਿੱਲੋਂ ਉਰਫ ਭਜਨੇ ਅਮਲੀ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ਵਿਚ ਮੇਲੇ ਦੌਰਾਨ ਚੱਲ ਰਹੇ ਲਾਈਵ ਪ੍ਰੋਗਰਾਮ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ।
ਜਦੋਂ ਭਜਨੇ ਅਮਲੀ ਦੀ ਤਬੀਅਤ ਖ਼ਰਾਬ ਹੋ ਗਈ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਭਜਨਾ ਅਮਲੀ ਸਟੇਜ ‘ਤੇ ਸ਼ੋਅ ਕਰ ਰਿਹਾ ਹੈ ਇਸੇ ਦੌਰਾਨ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋ ਜਾਂਦੀ ਹੈ।
ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਉਸ ਨੂੰ ਸੰਭਾਲਿਆ ਅਤੇ ਕੁਰਸੀ ਉੱਤੇ ਬਠਾਉਣ ਤੋਂ ਬਾਅਦ ਪ੍ਰੋਗਰਾਮ ਉਥੇ ਹੀ ਰੋਕ ਕੇ ਤੁਰੰਤ ਜਲਾਲਾਬਾਦ ਦੇ ਨਿਜੀ ਹਸਪਤਾਲ ਵਿਚ ਦਾਖਲ ਕਾਰਵਾਈਆਂ ਗਿਆ।
ਜਿਥੇ ਮੁਢਲੇ ਇਲਾਜ਼ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉਧਰ ਇਸ ਘਟਨਾ ਬਾਰੇ ਡਾਕਟਰ ਮਹਿਰੋਕ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਖੱਬੇ ਪਾਸੇ ਵਿਚ ਅਧਰੰਗ ਦੀ ਸ਼ਿਕਾਇਤ ਹੈ।
ਜਿਨ੍ਹਾਂ ਦਾ ਸਿਟੀ ਸਕੇਨ ਅਤੇ ਮੁਢਲੇ ਇਲਾਜ਼ ਤੋਂ ਬਾਅਦ ਉਨ੍ਹਾਂ ਦੇ ਨਿਜੀ ਵਾਹਨ ਉਤੇ ਲੁਧਿਆਣਾ ਭੇਜ ਦਿਤਾ ਗਿਆ ਹੈ। ਦੱਸ ਦਈਏ ਕਿ ਭਜਨਾ ਅਮਲੀ ਕਾਫੀ ਪੁਰਾਣਾ ਕਾਮੇਡੀਅਨ ਕਲਾਕਾਰ ਹੈ ਜੋ ਆਪਣੀ ਕਲਾਕਾਰੀ ਨਾਲ ਲੋਕਾਂ ਨੂੰ ਹਸਾਉਂਦਾ ਹੈ।