Jee Ve Sohneya Jee Movie: "ਜੀ ਵੇ ਸੋਹਣਿਆ ਜੀ" ਦਾ ਪਹਿਲਾ ਟਾਈਟਲ ਟਰੈਕ "ਦਿਲ ਦੀ ਆਵਾਜ਼ ਦਿਲ ਤੱਕ’ ਹੋਇਆ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ ਫਿਲਮ

First title track of Jee Ve Sohneya Jee Movie Released

Jee Ve Sohneya Jee Movie:  ਪੰਜਾਬੀ ਸਰੋਤਿਆਂ ਵਲੋਂ ਬਹੁਤ ਹੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ "ਜੀ ਵੇ ਸੋਹਣਿਆ ਜੀ" ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਅਤੇ ਯੂ&ਆਈ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਦੇ ਬੋਲਾਂ ਨੇ ਹਰ ਇਕ ਦੀ ਰੂਹ ਖੁਸ਼ ਕਰ ਦਿਤੀ ਹੈ। ਇਸ ਵਿਚ ਪਿਆਰ ਦੀ ਇਕ ਨਵੀਂ ਦਾਸਤਾਨ ਦੇਖਣ ਨੂੰ ਮਿਲ ਰਹੀ ਹੈ।

ਇਹ ਸਿਰਫ਼ ਇਕ ਗੀਤ ਨਹੀਂ ਹੈ; ਇਹ ਇਕ ਭਾਵਨਾਵਾਂ ਦਾ ਰੋਲਰ ਕੋਸਟਰ ਹੈ, ਜਿਸ ਵਿਚ ਮਿਹਰ ਤੇ ਅਲੀ ਦੀ ਪਿਆਰ ਦੀ ਕਹਾਣੀ ਤੇ ਜਜ਼ਬਾਤ ਪੇਸ਼ ਕਰਦੀ ਹੈ। ਇਹ ਟਾਈਟਲ ਟ੍ਰੈਕ ਹਰ ਇਕ ਦਿਲ ਦੀ ਆਵਾਜ਼ ਬਣਨ ਜਾ ਰਿਹਾ ਹੈ।

ਇਹ ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਹੈ ਜਿਸ ਨੂੰ ਸਰਲਾ ਰਾਣੀ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਹ ਫਿਲਮ ਯੂ&ਆਈ ਫਿਲਮ ਅਤੇ ਵੀ.ਐੱਚ. ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਜਿਸਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ 'ਚ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।

(For more Punjabi news apart from First title track of Jee Ve Sohneya Jee Movie Released, stay tuned to Rozana Spokesman)