ਕੈਨੇਡਾ ਹਮਲੇ ਬਾਅਦ ਗੁਰੂ ਰੰਧਾਵਾ ਦਾ ਬਿਆਨ, ਹੁਣ ਕਦੇ ਨਹੀਂ ਕਰਨਗੇ ਕੈਨੇਡਾ ‘ਚ ਸ਼ੋਅ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਗਾਇਕ ਗੁਰੂ ਰੰਧਾਵਾ ਉਤੇ ਬੀਤੇ ਦਿਨੀਂ ਕੈਨੇਡਾ ਵਿਚ ਹੋਏ ਹਮਲੇ ਬਾਅਦ ਐਲਾਨ ਕੀਤਾ...

Guru Randhawa

ਚੰਡੀਗੜ੍ਹ: ਪੰਜਾਬ ਗਾਇਕ ਗੁਰੂ ਰੰਧਾਵਾ ਉਤੇ ਬੀਤੇ ਦਿਨੀਂ ਕੈਨੇਡਾ ਵਿਚ ਹੋਏ ਹਮਲੇ ਬਾਅਦ ਐਲਾਨ ਕੀਤਾ ਕਿ ਉਹ ਹੁਣ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ।  ਗੁਰੂ ਰੰਧਾਵਾ ਨੇ ਇਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿਹਾ। ਹਮਲੇ ਬਾਅਦ ਗੁਰੂ ਖਤਰੇ ‘ਚੋਂ ਬਾਹਰ ਹਨ, ਪ੍ਰੰਤੂ ਉਨ੍ਹਾਂ ਦੀਆਂ ਅੱਖਾਂ ‘ਤੇ ਸੱਟ ਲੱਗੀ ਹੈ। ਉਹ ਹੁਣ ਭਾਰਤ ਵਾਪਸ ਆ ਗਏ ਹਨ।

ਗੁਰੂ ਰੰਧਾਵਾ ਦੀ ਟੀਮ ਨੇ ਇਸ ਘਟਨਾ ‘ਤੇ ਅਧਿਕਾਰਤ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਗੁਰੂ ਕਦੇ ਵੀ ਕੈਨੇਡਾ ਵਿਚ ਪ੍ਰੋਗਰਾਮ ਨਹੀਂ ਕਰਨਗੇ। ਗੁਰੂ ਹੁਣ ਭਾਰਤ ਵਾਪਸ ਆ ਗਏ ਹਨ ਅਤੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਬਚਾਅ ਲਿਆ। ਉਹ ਵਹਿਗੁਰੂ ਨੂੰ ਅਰਦਾਸ ਕਰਨਗੇ ਕਿ ਉਸ ਆਦਮੀ ਨੂੰ ਬੁੱਧੀ ਦੇਵੇ। ਸਾਨੂੰ ਤੁਹਾਡਾ ਪਿਆਰ ਅਤੇ ਸਾਥ ਚਾਹੀਦਾ ਹੈ।