ਹੜਾਂ ਦੀ ਚਪੇਟ ਵਿਚ ਆਏ ਪੰਜਾਬੀਆਂ ਦੀ ਸਹਾਇਤਾ ਲਈ ਜਿਥੇ ਬਹੁਤ ਸਾਰੀਆਂ ਜਥੇਬੰਦੀਆਂ ਅੱਗੇ ਆਈਆਂ ਹਨ ਉਥੇ ਹੀ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਵੀ ਹੜ ਪੀੜਤਾਂ ਲਈ ਮਦਦ ਦਾ ਹੱਥ ਅੱਗੇ ਵਧਾ ਰਹੇ ਹਨ| ਆਪਣੀ ਵਿਲੱਖਣ ਗਾਇਕੀ ਤੇ ਅਦਾਕਾਰੀ ਕਰਕੇ ਸ਼ੋਹਰਤ ਖੱਟਣ ਵਾਲੇ ਗਾਇਕ ਸਤਿੰਦਰ ਸਰਤਾਜ ਨੇ ਵੀ ਹੜ ਪੀੜਤਾਂ ਦੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਹੈ|
ਸਤਿੰਦਰ ਸਰਤਾਜ ਨੇ ਸੋਸ਼ਲ ਮੀਡਿਆ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਹੜ ਪੀੜਤਾਂ ਲਈ 11 ਲੱਖ ਰੁਪਏ ਦਾਨ ਕਰ ਰਹੇ ਹਨ| ਆਪਣੇ ਨਵੇਂ ਆ ਰਹੇ ਗੀਤ ਹਮਾਇਤ ਦਾ ਪੋਸਟਰ ਜਾਰੀ ਕਰਦੇ ਹੋਏ ਸਤਿੰਦਰ ਸਰਤਾਜ ਨੇ ਲਿਖਿਆ ਹੈ ਕਿ ਉਹ ਆਪਣੇ ਜਨਮਦਿਨ ਦੇ ਮੌਕੇ 'ਤੇ 11 ਲਖ ਰੁਪਏ ਹੜ ਪੀੜਤਾਂ ਨੂੰ ਦੇਣਗੇ ਤੇ ਇਸਦੇ ਨਾਲ ਹੀ ਉਨ੍ਹਾਂ ਨੇ ਆਪਣਾ ਨਵਾਂ ਆ ਰਿਹਾ ਗੀਤ ਹਿਮਾਇਤ ਵੀ ਹੜ ਪੀੜਤਾਂ ਨੂੰ ਡੇਡੀਕੇਟ ਕੀਤਾ ਹੈ|
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਗਾਇਕਾਂ ਤੇ ਅਦਾਕਾਰਾਂ ਵੱਲੋਂ ਹੜ ਪੀੜਤਾਂ ਦੀ ਸਹਾਇਤਾ ਲਈ ਹੱਥ ਅੱਗੇ ਵਧਾਏ ਗਏ ਹਨ| ਜਿਨ੍ਹਾਂ ਵਿਚ ਫ਼ਿਰੋਜ਼ ਖਾਨ, ਕਲੇਰ ਕੰਠ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਤਰਸੇਮ ਜੱਸੜ, ਕੁਲਬੀਰ ਝਿੰਜਰ, ਮੀਕਾ ਸਿੰਘ ਹਿਮਾਨਸ਼ੀ ਖੁਰਾਣਾ ਅਤੇ ਦੂਰਬੀਨ ਫਿਲਮ ਦੇ ਨਿਰਮਾਤਾ ਜੁਗਰਾਜ ਸਿੰਘ ਦਾ ਨਾਮ ਸ਼ਾਮਿਲ ਹੈ | ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੜਾਂ ਕਰਕੇ ਹੋਏ ਨੁਕਸਾਨ ਦਾ ਪੂਰਾ ਵੇਰਵਾ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਸੀ|
ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਹੁਣ ਤਕ 1700 ਕਰੋੜ ਰੁਪਏ ਦੀ ਸੰਪੱਤੀ ਦਾ ਨੁਕਸਾਨ ਹੋ ਚੁੱਕਿਆ ਹੈ ਤੇ ਕੁਲ 8 ਮੌਤਾਂ ਹੋ ਚੁੱਕੀਆਂ ਹਨ| ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਸੀ 554 ਪਿੰਡਾਂ ਵਿੱਚ ਰਹਿੰਦੇ 13,635 ਲੋਕ ਇਨ੍ਹਾਂ ਹੜਾਂ ਤੋਂ ਪ੍ਰਭਾਵਿਤ ਹੋਏ ਹਨ| ਜ਼ਿਕਰਯੋਗ ਹੈ ਕਿ ਹੜ ਪੀੜਤਾਂ ਲਈ ਮੁੱਖ ਮੰਤਰੀ ਨੇ 475.56 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ , ਪਰ ਹੜਾਂ ਕਰਕੇ ਨੁਕਸਾਨ ਇਸ ਰਾਸ਼ੀ ਤੋਂ ਕਿਤੇ ਜਿਆਦਾ ਹੈ ਜਿਸ ਦੀ ਭਰਪਾਈ ਲਈ ਸਰਕਾਰ, ਪ੍ਰਸ਼ਨ ਤੇ ਬਹੁਤ ਸਾਰੀਆਂ ਸੰਸਥਾਵਾਂ ਲਗੀਆਂ ਹੋਈਆਂ ਹਨ|
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।