ਬੋਹੜਾਂ ਅਤੇ ਪਿੱਪਲਾਂ ਨੂੰ ਪੁੱਤਾਂ ਵਾਂਗ ਪਾਲ ਰਿਹੈ ਪਾਲਾ ਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਲਾ ਰਾਮ ਜੋ ਲੰਮਾ ਸਮਾਂ ਰੇਲਵੇ ਵਿਚ ਮਜ਼ਦੂਰ ਵਜੋਂ ਕੰਮ ਕਰ ਕੇ ਅਪਣਾ ਜੀਵਨ ਨਿਰਬਾਹ ਕਰਦਾ ਰਿਹਾ ਹੈ, ਇਸ ਸਮੇਂ ਸੇਵਾ ਮੁਕਤ ਹੈ

Pala Ram who is nurturing trees as his own children

ਬਟਾਲਾ (ਭੱਲਾ): ਨਿਮਰਤਾ, ਹਲੀਮੀ ਅਤੇ ਕੁਦਰਤ ਪ੍ਰੇਮ ਦੀ ਮਿਸਾਲ ਜੇਕਰ ਦੇਖਣੀ ਹੋਵੇ ਤਾਂ ਪਿੰਡ ਛੀਨਾ ਰੇਲ ਵਾਲਾ ਦੇ 65 ਸਾਲਾ ਬਜ਼ੁਰਗ ਪਾਲਾ ਰਾਮ ਨੂੰ ਮਿਲ ਕੇ ਦੇਖੀ ਜਾ ਸਕਦੀ ਹੈ। ਪਾਲਾ ਰਾਮ ਜੋ ਲੰਮਾ ਸਮਾਂ ਰੇਲਵੇ ਵਿਚ ਮਜ਼ਦੂਰ ਵਜੋਂ ਕੰਮ ਕਰ ਕੇ ਅਪਣਾ ਜੀਵਨ ਨਿਰਬਾਹ ਕਰਦਾ ਰਿਹਾ ਹੈ, ਇਸ ਸਮੇਂ ਸੇਵਾ ਮੁਕਤ ਹੈ। ਪਾਲਾ ਰਾਮ ਪਿਛਲੇ ਦਸ ਸਾਲ ਤੋਂ ਇਲਾਕੇ ਭਰ ਵਿਚ 300 ਤੋਂ ਵੱਧ ਬੋਹੜ, ਪਿੱਪਲ ਅਤੇ ਪਲਾਹ ਦੇ ਪੌਦੇ ਲਗਾ ਚੁੱਕਾ ਹੈ ਅਤੇ ਉਸਦੇ ਲਗਾਏ ਇਹ ਪੌਦੇ ਹੁਣ ਦਰਖਤ ਬਣ ਕੇ ਮਨੁੱਖਾਂ, ਜੀਵ ਜੰਤੂਆਂ ਅਤੇ ਪੰਛੀਆਂ ਨੂੰ ਛਾਂ ਅਤੇ ਆਸਰਾ ਦੇਣ ਲੱਗ ਪਏ ਹਨ।

ਪੂਰੀ ਤਰ੍ਹਾਂ ਨਿਰਸਵਾਰਥ ਭਾਵਨਾ ਨਾਲ ਪ੍ਰਕ੍ਰਿਤੀ ਦੀ ਸੇਵਾ ਕਰ ਰਹੇ ਪਾਲਾ ਰਾਮ ਗੁਰੂ ਸਾਹਿਬ ਦੇ ਸਿਧਾਂਤ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ' ਉੱਪਰ ਚੱਲ ਰਹੇ ਹਨ। ਪਾਲਾ ਰਾਮ ਨੂੰ ਪਿੱਪਲ, ਬੋਹੜ ਅਤੇ ਪਲਾਹ ਲਗਾਉਣ ਦੀ ਮੁਹਿੰਮ ਵਿਚ ਪਿੰਡ ਛੀਨਾ ਦੇ ਮਾਸਟਰ ਰਣਜੀਤ ਸਿੰਘ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪਾਲਾ ਰਾਮ ਦਾ ਬੋਹੜ ਅਤੇ ਪਿੱਪਲ ਲਗਾਉਣ ਦਾ ਅੰਦਾਜ਼ ਵੀ ਅਪਣੇ ਆਪ ਵਿਚ ਨਿਰਾਲਾ ਹੈ।

ਉਹ ਅਪਣੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਵਿਚ ਘੁੰਮਦੇ ਇਹ ਦੇਖਦੇ ਰਹਿੰਦੇ ਹਨ ਕਿ ਕਿਸੇ ਦੇ ਕੋਠੇ ਜਾਂ ਕੰਧ ਉੱਪਰ ਕੋਈ ਪਿੱਪਲ ਜਾਂ ਬੋਹੜ ਤਾਂ ਨਹੀਂ ਉੱਗਿਆ। ਜਦੋਂ ਕਿਸੇ ਦੇ ਘਰ ਦੀ ਕੰਧ ਉੱਪਰ ਉਨ੍ਹਾਂ ਨੂੰ ਬੋਹੜ ਜਾਂ ਪਿੱਪਲ ਉੱਗਿਆ ਦਿਖਦਾ ਹੈ ਤਾਂ ਉਹ ਝੋਲੀ ਅੱਡ ਕੇ ਉਸ ਘਰ ਤੋਂ ਉਸ ਬੋਹੜ ਜਾਂ ਪਿੱਪਲ ਦੇ ਬੂਟੇ ਦਾ ਦਾਨ ਮੰਗਦੇ ਹਨ।