Fact Check: ਸਰਕਾਰ ਵੱਲੋਂ ਰਾਸ਼ਨਕਾਰਡ ਧਾਰਕਾਂ ਨੂੰ 50,000 ਰੁ. ਦੇਣ ਦਾ ਦਾਅਵਾ ਕਰਨ ਵਾਲੀ ਖ਼ਬਰ ਝੂਠੀ

ਏਜੰਸੀ

Fact Check

ਵਾਇਰਲ ਮੈਸੇਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਕ ਰਾਸ਼ਟਰੀ ਸਿਖਿਅਤ ਬੇਰੁਜ਼ਗਾਰ ਸਕੀਮ ਸ਼ੁਰੂ ਕੀਤੀ ਹੈ।

Photo

ਨਵੀਂ ਦਿੱਲੀ: ਇਹਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਮੈਸੇਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਇਕ ਰਾਸ਼ਟਰੀ ਸਿਖਿਅਤ ਬੇਰੁਜ਼ਗਾਰ ਸਕੀਮ ਸ਼ੁਰੂ ਕੀਤੀ ਹੈ।

ਦਾਅਵਾ

ਇਸ ਮੈਸੇਜ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯੋਜਨਾ ਤਹਿਤ ਸਰਕਾਰ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ 50,000 ਰੁਪਏ ਦਾ ਰਾਹਤ ਪੈਕੇਜ ਦੇ ਰਹੀ ਹੈ। ਇਸ ਦੇ ਲਈ ਇਕ ਲਿੰਕ 'ਤੇ ਜਾ ਕੇ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ 50 ਹਜ਼ਾਰ ਰੁਪਏ ਆਨਲਾਈਨ ਟ੍ਰਾਂਸਫਰ ਕੀਤੇ ਜਾਣਗੇ। ਇਸ ਯੋਜਨਾ ਨਾਲ ਸਬੰਧਤ ਇਕ ਫਰਵਰੀ 2020 ਵਿਚ ਇਕ ਫੇਸਬੁੱਕ ਪੇਜ ਵੀ ਬਣਾਇਆ ਗਿਆ ਹੈ।

ਵੈੱਬਸਾਈਟ ਦਾ ਦਾਅਵਾ

ਇਸ ਪੈਕੇਜ ਦੀ ਰਜਿਸਟਰੇਸ਼ਨ ਲਈ ਦਿੱਤੀ ਗਈ ਵੈੱਬਸਾਈਟ "rsby.org" ਅਨੁਸਾਰ, 'ਰਾਸ਼ਟਰੀ ਸਿਖਿਅਤ ਬੇਰੁਜ਼ਗਾਰ ਸਕੀਮ' ਵਿਸ਼ਵ ਬੈਂਕ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਕ ਪਾਇਲਟ ਪ੍ਰਾਜੈਕਟ ਹੈ। ਕੇਂਦਰ ਸਰਕਾਰ ਨੇ ਕੋਵਿਡ-19 ਫੈਲਣ ਨਾਲ ਪੈਦਾ ਹੋਏ ਵਿੱਤੀ ਹਲਾਤਾਂ ਨਾਲ ਨਜਿੱਠਣ ਲਈ ਦੇਸ਼ ਦੇ ਗਰੀਬਾਂ ਦੀ ਸਹਾਇਤਾ ਲਈ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ।

ਆਰਥਿਕ ਰਾਹਤ ਪੈਕੇਜ ਮੁੱਖ ਤੌਰ 'ਤੇ ਪ੍ਰਵਾਸੀ ਮਜ਼ਦੂਰਾਂ ਅਤੇ ਦਿਹਾੜੀ ਮਜ਼ਦੂਰਾਂ' ਤੇ ਕੇਂਦ੍ਰਤ ਕਰੇਗਾ। ਅੱਗੇ ਕਿਹਾ ਗਿਆ ਹੈ ਕਿ ਇਹ ਸਕੀਮ ਸਿਰਫ ਪਹਿਲੇ 40,000 ਲੋਕਾਂ ਨੂੰ ਲਾਭ ਦੇਵੇਗੀ ਤੇ ਪੈਸੇ ਆਨਲਾਈਨ ਟ੍ਰਾਂਸਫਰ ਕੀਤੇ ਜਾਣਗੇ। ਹੁਣ ਇਹ ਵੈੱਬਸਾਈਟ ਅਤੇ ਪੇਜ ਐਕਟਿਵ ਨਹੀਂ ਹੈ।

ਇਸ ਤਰ੍ਹਾਂ ਦੀਆਂ ਹੋਰ ਸਰਕਾਰੀ ਵੈੱਬਸਾਈਟਾਂ

ਇਸੇ ਯੂਆਰਐਲ ਵਾਲੀ ਇਕ ਸਰਕਾਰੀ ਵੈੱਬਸਾਈਟ 'http://www.rsby.gov.in/' ਵੀ ਹੈ। ਹਾਲਾਂਕਿ, ਇਹ ਗਰੀਬਾਂ ਨੂੰ ਸਿਹਤ ਬੀਮਾ ਪ੍ਰਦਾਨ ਕਰਨ ਲਈ ਇਕ ਅਧਿਕਾਰਤ ਵੈਬਸਾਈਟ ਹੈ। ਇਸ ਯੋਜਨਾ ਨੂੰ 'ਰਾਸ਼ਟਰੀ ਸਵੱਛਤਾ ਬੀਮਾ ਯੋਜਨਾ' (ਆਰਐਸਬੀਵਾਈ) ਕਿਹਾ ਜਾਂਦਾ ਹੈ।

ਪੀਆਈਬੀ ਦਾ ਸਪਸ਼ਟੀਕਰਨ

ਭਾਰਤ ਸਰਕਾਰ ਦੇ ਪ੍ਰੈਸ ਇਨਫਾਰਮੇਸ਼ਨ ਬਿਊਰੋ ਨੇ ਇਸ ਖ਼ਬਰ ਨੂੰ ਅਫ਼ਵਾਹ ਦੱਸਿਆ ਹੈ। ਪੀਆਈਬੀ ਫੈਕਟ ਚੈੱਕ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਵਿਚ ਲਿਖਿਆ ਹੈ ਕਿ, 'ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਕਾਰ ਨੇ ਰਾਸ਼ਟਰੀ ਸਿੱਖਿਅਤ ਬੇਰੁਜ਼ਗਾਰ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿਚ ਰਾਸ਼ਨਕਾਰਡ ਧਾਰਕਾਂ ਨੂੰ 50 ਹਜ਼ਾਰ ਰੁਪਏ ਦਾ ਰਾਹਤ ਪੈਕੇਜ ਦਿੱਤਾ ਜਾਵੇਗਾ, ਪੀਆਈਬੀ ਫੈਕਟ ਚੈੱਕ ਵਿਚ ਇਹ ਖ਼ਬਲ ਗਲਤ ਨਿਕਲੀ ਹੈ। ਭਾਰਤ ਸਰਕਾਰ ਵੱਲੋਂ ਅਜਿਹੀ ਕੋਈ ਵੀ ਯੋਜਨਾ ਲਾਂਚ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਫਰਜ਼ੀ ਸਾਈਟਾਂ ਤੋਂ ਸਾਵਧਾਨ ਰਹੋ'।

ਫੈਕਟ ਚੈੱਕ
ਦਾਅਵਾ-
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਾਸ਼ਟਰੀ ਸਿੱਖਿਅਤ ਬੇਰੁਜ਼ਗਾਰ ਯੋਜਨਾ ਤਹਿਤ ਸਰਕਾਰ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ 50,000 ਰੁਪਏ ਦਾ ਰਾਹਤ ਪੈਕੇਜ ਦੇ ਰਹੀ ਹੈ।
ਸੱਚਾਈ: ਇਹ ਖ਼ਬਰ ਗਲਤ ਹੈ। ਭਾਰਤ ਸਰਕਾਰ ਵੱਲੋਂ ਅਜਿਹੀ ਕੋਈ ਵੀ ਯੋਜਨਾ ਲਾਂਚ ਨਹੀਂ ਕੀਤੀ ਗਈ ਹੈ। 
ਸੱਚ/ਝੂਠ: ਝੂਠ