Fact : ਭਾਰੀ ਗਿਣਤੀ 'ਚ ਮਜ਼ਦੂਰਾਂ ਨੂੰ ਮੁੰਬਈ ਤੋਂ ਪੱਛਮ ਬੰਗਾਲ ਲੈ ਕੇ ਜਾ ਰਹੀ ਟਰੇਨ ਵਾਲੀ ਖ਼ਬਰ ਗਲਤ

ਏਜੰਸੀ

Fact Check

ਸੋਸ਼ਲ ਮੀਡੀਆ 'ਤੇ ਕਈ ਯੂਜ਼ਰ 2.15 ਮਿੰਟ ਦੀ ਇਕ ਵੀਡੀਓ ਸ਼ੇਅਰ ਕਰ ਰਹੇ ਹਨ।

Photo

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਕਈ ਯੂਜ਼ਰ 2.15 ਮਿੰਟ ਦੀ ਇਕ ਵੀਡੀਓ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਰੇਲ ਗੱਡੀ ਵਿਚ ਜਾ ਰਹੇ ਹਨ। ਇਹ ਵੀਡੀਓ 10 ਮਾਰਚ 2020 ਦੀ ਦੱਸੀ ਜਾ ਰਹੀ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਰੇਨ ਮੁੰਬਈ ਤੋਂ ਪੱਛਮ ਬੰਗਾਲ ਜਾ ਰਹੀ ਹੈ। 

ਪੱਛਮ ਬੰਗਾਲ ਅਤੇ ਕੇਂਦਰ ਸਰਕਾਰ ਵਿਚ ਜਾਰੀ ਸਿਆਸੀ ਜੰਗ ਦੌਰਾਨ ਇਹ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ। 13 ਮਈ ਨੂੰ ਫੇਸਬੁੱਕ ਯੂਜ਼ਰ ਅਬਦੁਲ ਅਜ਼ੀਮ ਊਜ਼ੈਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਹਕੁਮਤ ਅਤੇ ਭਗਤਾਂ ਦੇ ਕੋਲ ਇਨਸਾਨੀਅਤ ਨਹੀਂ ਹੈ, ਪਰ ਤੁਹਾਨੂੰ ਉਹਨਾਂ ਯਾਤਰੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਜੋ ਅਪਣੇ ਸਹਿ-ਯਾਤਰੀਆਂ ਦਾ ਖਿਆਲ ਰੱਖ ਰਹੇ ਹਨ'।

ਇਸੇ ਦਾਅਵੇ ਨਾਲ ਇਹ ਵੀਡੀਓ ਕਈ ਹੋਰ ਯੂਜ਼ਰਾਂ ਵੱਲੋਂ ਵੀ ਸ਼ੇਅਰ ਕੀਤੀ ਗਈ। ਲੌਕਡਾਊਨ ਦੌਰਾਨ ਵਾਇਰਲ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਭਾਰੀ ਗਿਣਤੀ ਵਿਚ ਟਰੇਨ ਮਜ਼ਦੂਰਾਂ ਨੂੰ ਲੈ ਕੇ ਮੁੰਬਈ ਤੋਂ ਪੱਛਮੀ ਬੰਗਾਲ ਜਾ ਰਹੀ ਹੈ। 

ਦਰਅਸਲ ਸ਼ੇਅਰ ਕੀਤੀ ਜਾ ਰਹੀ ਵੀਡੀਓ ਬੰਗਲਾਦੇਸ਼ ਦੀ ਹੈ। ਜਦੋਂ ਇਸ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵੀਡੀਓ 2018 ਦੀ ਹੈ ਤੇ ਇਹ ਯੂਟਿਊਬ 'ਤੇ ਵੀ ਮੌਜੂਦ ਹੈ ਤੇ ਇਸ 'ਤੇ ਬੰਗਾਲੀ ਭਾਸ਼ਾ ਵਿਚ ਲਿਖਿਆ ਹੋਇਆ ਸੀ, 'ਬੰਗਲਾਦੇਸ਼ ਦੀ ਟਰੇਨ!! 2018 ਵਿਚ ਇਕ ਭਿਆਨਕ ਸਥਿਤੀ 'ਤੇ ਮਾਰੋ ਨਜ਼ਰ!!  ਬੰਗਲਾਦੇਸ਼ ਟ੍ਰੇਨ ਯਾਤਰਾ 2018 '।

1.42 ਮਿੰਟ ਦੀ ਇਹ ਵੀਡੀਓ 3 ਅਕਤੂਬਰ 2018 ਨੂੰ ਇਕ ਕੋਲਕਾਤਾ ਅਧਾਰਿਤ ਨਿਊਜ਼ ਚੈਨਲ ਵੱਲੋਂ ਪੋਸਟ ਕੀਤੀ ਗਈ ਸੀ। ਇਸੇ ਤਰ੍ਹਾਂ ਦੀਆਂ ਕਈ ਵੀਡੀਓਜ਼ ਯੂਟਿਊਬ 'ਤੇ ਮੌਜੂਦ ਹਨ।  ਇਸ ਤੋਂ ਸਾਫ ਹੁੰਦਾ ਹੈ ਕਿ ਇਕ 2 ਸਾਲ ਪੁਰਾਣੀ ਬੰਗਲਾਦੇਸ਼ੀ ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਫੈਕਟ ਚੈੱਕ

ਦਾਅਵਾ: ਲੌਕਡਾਊਨ ਦੌਰਾਨ ਵਾਇਰਲ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਭਾਰੀ ਗਿਣਤੀ ਵਿਚ ਟਰੇਨ ਮਜ਼ਦੂਰਾਂ ਨੂੰ ਲੈ ਕੇ ਮੁੰਬਈ ਤੋਂ ਪੱਛਮੀ ਬੰਗਾਲ ਜਾ ਰਹੀ ਹੈ। 

ਸੱਚਾਈ: ਵਾਇਰਲ ਵੀਡੀਓ ਦੋ ਸਾਲ ਪੁਰਾਣੀ ਹੈ ਤੇ ਇਹ ਵੀਡੀਓ ਬੰਗਲਾਦੇਸ਼ ਦੀ ਇਕ ਟਰੇਨ ਦੀ ਹੈ। 

ਸੱਚ/ਝੂਠ: ਝੂਠ