Fact Check: ਕੀ 3 ਮਹੀਨਿਆਂ ਦੌਰਾਨ ਕੋਈ ਭੁੱਖਾ ਨਹੀਂ ਰਿਹਾ,ਜਾਣੋ ਰੇਲ ਮੰਤਰੀ ਦੇ ਦਾਅਵੇ ਦਾ ਅਸਲ ਸੱਚ

ਏਜੰਸੀ

Fact Check

ਰੇਲਵੇ ਮੰਤਰੀ ਪੀਯੂਸ਼ ਗੋਇਲ ਆਪਣੇ ਬਿਆਨ ਨੂੰ ਲੈ ਕੇ ਹੋਏ ਟਰੋਲ 

File

ਨਵੀਂ ਦਿੱਲੀ- ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਇਕ ਬਿਆਨ ਲਈ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ। 'ਕੋਵਿਡ 19 ਜਾਨ ਭੀ, ਜਹਾਂ ਭੀ' ਇਕ ਸਮਾਗਮ ਵਿਚ ਪਿਯੂਸ਼ ਗੋਇਲ ਨੇ ਕਿਹਾ, ''ਅਸੀਂ ਪੂਰੇ ਤਿੰਨ ਮਹੀਨੇ ਬਿਤਾਏ ਹਨ ਅਤੇ ਇਕ ਵੀ ਵਿਅਕਤੀ ਭੁੱਖਾ ਨਹੀਂ ਪਿਆ। '' ਪੀਯੂਸ਼ ਗੋਇਲ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਦੇਸ਼ ਵਿਚ ਹਰ ਦਿਨ ਕੀਤੇ ਨਾ ਕੀਤੇ ਮਜ਼ਦੂਰ ਭੋਜਨ ਦੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।  Lockdown ਦੇ ਕਾਰਨ ਕਈ ਪਰਵਾਸੀ ਮਜ਼ਦੂਰਾ ਦਾ ਕੰਮ ਰੁਕ ਗਿਆ ਹੈ। ਜਿਸ ਤੋਂ ਬਾਅਦ ਉਹ ਪੈਸੇ ਦੀ ਘਾਟ ਕਾਰਨ ਭੁੱਖੇ ਵੀ ਰਹਿ ਰਹੇ ਹਨ।

 

 

ਪੀਯੂਸ਼ ਗੋਇਲ ਦੇ ਇਸ ਬਿਆਨ ਤੋਂ ਬਾਅਦ ਟਵਿੱਟਰ ਯੂਜ਼ਰਸ ਦੇਸ਼ ਵਿਚ ਮਜ਼ਦੂਰਾਂ ਦੀ ਹਾਲਤ ਅਤੇ ਤਰਸਯੋਗ ਸਥਿਤੀ ਬਾਰੇ ਪੋਸਟ ਪਾ ਕੇ ਮੰਤਰੀ ਦੇ ਬਿਆਨ ਦੀ ਅਲੋਚਨਾ ਕਰ ਰਹੇ ਹਨ। ਮਸ਼ਹੂਰ ਗਹਿਣਿਆਂ ਦੇ ਡਿਜ਼ਾਈਨਰ ਅਤੇ ਸੰਜੇ ਖਾਨ ਦੀ ਬੇਟੀ ਫਰਾਹ ਖਾਨ ਅਲੀ ਨੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫਰਾਹ ਖਾਨ ਅਲੀ ਨੇ ਕਿਹਾ- ਇਹ ਸੱਚ ਨਹੀਂ ਹੈ ਸਰ। ਇੱਥੇ ਬਹੁਤ ਸਾਰੇ ਲੋਕ ਹਨ, ਬਹੁਤ ਸਾਰੇ ਲੋਕਾਂ ਨੂੰ ਮੈਂ ਖੁਦ ਦੇਖਿਆ ਹੈ ਜੋ ਭੁੱਖੇ ਹਨ।

 

 

ਕਾਂਗਰਸ ਨੇਤਾ ਸ਼ਮਾ ਮੁਹੰਮਦ ਨੇ ਲਿਖਿਆ, ਪੀਯੂਸ਼ ਗੋਇਲ ਕਹਿੰਦਾ ਹੈ ਕਿ ਭਾਰਤ ਵਿਚ ਕੋਈ ਭੁੱਖਮਰੀ ਨਹੀਂ ਹੋਈ। ਤਾਂ ਦੱਸੋ ਕਿ ਹਜ਼ਾਰਾਂ ਪ੍ਰਵਾਸੀਆਂ ਨੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਖਿਲਾਫ ਖਾਣ-ਪੀਣ ਦੀ ਵਿਵਸਥਾ ਨਾ ਹੋਣ ਕਾਰਨ ਵਿਰੋਧ ਕਿਉਂ ਕੀਤਾ।

ਬਿਸਕੁਟਾਂ ਲਈ ਲੜਦੇ ਕੁਝ ਮਜ਼ਦੂਰਾ ਦਾ ਵੀਡੀਓ ਸ਼ੇਅਰ ਕਰ ਇਕ ਉਪਭੋਗਤਾ ਨੇ ਲਿਖਿਆ, ਪੀਯੂਸ਼ ਗੋਇਲ ਜੀ ਇਹ ਹੈ ਭਾਰਤ।

ਇਕ ਉਪਭੋਗਤਾ ਨੇ ਤਾਅਨੇ ਮਾਰਦੇ ਹੋਏ ਲਿਖਿਆ, ਮਰੇ ਹੋਏ ਲੋਕਾਂ ਨੂੰ ਭੁੱਖ ਨਹੀਂ ਲੱਗਦੀ। ਦੱਸ ਦਈਏ ਕਿ ਤਾਲਾਬੰਦੀ ਵਿਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਦੀ ਭੁੱਖੇ ਪੈਦਲ ਚਲਣ ਕਾਰਨ ਮੌਤ ਹੋ ਗਈ। 

ਇਕ ਉਪਭੋਗਤਾ ਨੇ ਲਿਖਿਆ, ਗੁਜਰਾਤ ਹਾਈ ਕੋਰਟ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਖਾਣਾ ਖਾਏ ਰਾਜ ਵਿਚ ਰਹਿ ਰਹੇ ਹਨ ਅਤੇ ਮੰਤਰੀ ਜੀ ਕੁਝ ਹੋਰ ਹੀ ਬਿਆਨ ਦੇ ਰਹੇ ਹਨ।

ਦਾਅਵਾ: ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਇਹ ਦਾਅਵਾ ਕੀਤਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੋਈ ਭੁੱਖ ਨਹੀਂ ਰਿਹਾ।
ਦਾਅਵਾ ਸਮੀਖਿਆ: ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਪੀਯੂਸ਼ ਗੋਇਲ ਦਾ ਦਾਅਵਾ ਝੂਠਾ ਸਾਬਤ ਹੋਇਆ ਹੈ। Lockdown ਦੌਰਾਨ ਬਹੁਤ ਸਾਰੇ ਮਜ਼ਦੂਰ ਭੁੱਖੇ ਮਰੇ ਹਨ। 
ਸੱਚ/ਝੂਠ: ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਦਾ ਦਾਅਵਾ ਝੂਠ
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।