ਆਮਿਰ ਖ਼ਾਨ ਵੱਲੋਂ ਆਟੇ ਦੇ ਪੈਕੇਟ ਵਿਚ ਰੁਪਏ ਲਕੋ ਕੇ ਕੀਤੀ ਗਰੀਬਾਂ ਦੀ ਮਦਦ ਦਾ ਸੱਚ/ਝੂਠ
ਆਮਿਰ ਖਾਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ।
ਨਵੀਂ ਦਿੱਲੀ: ਜਿਥੇ ਕੋਰੋਨਾ ਵਾਇਰਸ ਦਾ ਕਹਿਰ ਸਾਰੇ ਵਿਸ਼ਵ ਵਿਚ ਫੈਲ ਰਿਹਾ ਹੈ, ਉਥੇ ਹੀ ਭਾਰਤ ਵਿਚ ਵੀ ਇਸ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹਾਲਾਂਕਿ, ਅਜਿਹੇ ਸਮੇਂ ਗਰੀਬਾਂ ਦੀ ਸਹਾਇਤਾ ਲਈ ਅਦਾਕਾਰ ਵੀ ਲਗਾਤਾਰ ਅੱਗੇ ਆ ਰਹੇ ਹਨ। ਹਾਲ ਹੀ ਵਿਚ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਬਹੁਤ ਹੀ ਵਿਲੱਖਣ ਢੰਗ ਨਾਲ ਗਰੀਬਾਂ ਨੂੰ ਪੈਸੇ ਦਾਨ ਕੀਤੇ।
ਇਸ ਦਾ ਦਾਅਵਾ ਟਿਕ-ਟਾਕ ਵੀਡੀਓ ਵਿਚ ਕੀਤਾ ਗਿਆ ਸੀ ਕਿ ਆਮਿਰ ਖਾਨ ਨੇ 23 ਅਪ੍ਰੈਲ ਨੂੰ ਦਿੱਲੀ ਦੇ ਇੱਕ ਖੇਤਰ ਵਿਚ ਇੱਕ ਟਰੱਕ ਭਰਿਆ ਅਤੇ ਜਿਸ ਵਿਚ ਇੱਕ ਕਿਲੋ ਆਟੇ ਦੇ ਪੈਕੇਟ ਸਨ, ਜਿਸਦੇ ਅੰਦਰ 15 ਹਜ਼ਾਰ ਰੁਪਏ ਲੁਕੋ ਕੇ ਰੱਖੇ ਗਏ ਸਨ। ਹਾਲਾਂਕਿ, ਅਜੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ।
ਕੀ ਹੈ ਵੀਡੀਓ -
ਇਕ ਰਿਪੋਰਟ ਦੇ ਅਨੁਸਾਰ, ਵੀਡੀਓ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੁਝ ਲੋਕਾਂ ਨੇ ਇੱਕ ਕਿਲੋ ਆਟੇ ਦਾ ਪੈਕੇਟ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਇੱਕ ਕਿਲੋ ਆਟਾ ਉਨ੍ਹਾਂ ਦੇ ਪਰਿਵਾਰ ਦੀ ਕੀ ਮਦਦ ਕਰੇਗਾ। ਵੀਡੀਓ ਵਿਚ ਦੱਸਿਆ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਉਹ ਪੈਕੇਟ ਲਿਆ ਸੀ ਉਨ੍ਹਾਂ ਨੇ ਹੋਸ਼ ਉੱਡ ਗਏ ਕਿਉਂਕਿ ਹਰੇਕ ਪੈਕੇਟ ਵਿਚ 15 ਹਜ਼ਾਰ ਰੁਪਏ ਸਨ।
ਟਿਕ-ਟਾਕ ਵੀਡੀਓ ਵਿੱਚ, ਦਾਅਵਾ ਕੀਤਾ ਗਿਆ ਸੀ ਕਿ ਇਸਦੇ ਪਿੱਛੇ ਆਮਿਰ ਖਾਨ ਦਾ ਹੱਥ ਹੈ। ਦੱਸ ਦਈਏ ਕਿ ਆਮਿਰ ਖਾਨ ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੀਆਂ ਦਾਨ ਕੀਤੀਆਂ ਚੀਜ਼ਾਂ ਬਾਰੇ ਗੱਲ ਨਹੀਂ ਕਰਦੇ। ਹਾਲਾਂਕਿ, ਜਦੋਂ ਮੀਡੀਆ ਨੇ ਆਮਿਰ ਦੀ ਟੀਮ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲੀਅਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਜਵਾਬ ਨਹੀਂ ਆਇਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਅਦਾਕਾਰ ਆਮਿਰ ਖਾਨ ਆਪਣੇ ਪਰਿਵਾਰ ਨਾਲ ਸੈਲਫ ਆਈਸੋਲੇਸ਼ਨ ਵਿਚ ਹਨ। ਹਾਲਾਂਕਿ ਇਸ ਵੀਡੀਓ 'ਤੇ ਆਮਿਰ ਖਾਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ।
ਫੈਕਟ ਚੈੱਕ
ਦਾਅਵਾ- ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਬਹੁਤ ਹੀ ਵਿਲੱਖਣ ਢੰਗ ਨਾਲ ਗਰੀਬਾਂ ਨੂੰ ਪੈਸੇ ਦਾਨ ਕੀਤੇ।
ਸੱਚ-ਜਦੋਂ ਮੀਡੀਆ ਨੇ ਆਮਿਰ ਦੀ ਟੀਮ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਅਸਲੀਅਤ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਇਸ ਵੀਡੀਓ 'ਤੇ ਆਮਿਰ ਖਾਨ ਦਾ ਵੀ ਕੋਈ ਰਿਐਕਸ਼ਨ ਨਹੀਂ ਆਇਆ ਹੈ।