Fact Check: ਲੌਕਡਾਊਨ ਦੇ ਚਲਦਿਆਂ ਓਜ਼ੋਨ ਪਰਤ ਦੇ ਸਭ ਤੋਂ ਵੱਡੇ ਛੇਦ ਦੇ ਬੰਦ ਹੋਣ ਦਾ ਸੱਚ/ਝੂਠ

ਏਜੰਸੀ

Fact Check

ਸੋਸ਼ਲ ਮੀਡੀਆ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੌਕਡਾਊਨ ਦੇ ਚਲਦਿਆਂ ਧਰਤੀ ਦੀ ਹਾਲਤ ਤੇਜ਼ੀ ਨਾਲ ਸੁਧਰ ਰਹੀ ਹੈ।

Photo

ਨਵੀਂ ਦਿੱਲੀ: ਸੋਸ਼ਲ ਮੀਡੀਆ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੌਕਡਾਊਨ ਦੇ ਚਲਦਿਆਂ ਧਰਤੀ ਦੀ ਹਾਲਤ ਤੇਜ਼ੀ ਨਾਲ ਸੁਧਰ ਰਹੀ ਹੈ। ਵਿਗਿਆਨਕਾਂ ਨੇ ਪੁਸ਼ਟੀ ਕੀਤੀ ਹੈ ਕਿ ਆਰਕਟਿਕ ਖੇਤਰ ਦੇ ਉਪਰ ਓਜ਼ੋਨ ਦਾ ਸਭ ਤੋਂ ਵੱਡਾ ਛੇਦ ਬੰਦ ਹੋ ਗਿਆ ਹੈ। ਓਜ਼ੋਨ ਪਰਤ ਸੂਰਜ ਤੋਂ ਨਿਕਲਣ ਵਾਲੀਆਂ ਕਿਰਨਾਂ ਨੂੰ ਰੋਕਣ ਦਾ ਕੰਮ ਕਰਦੀ ਹੈ।

ਇਹ ਕਿਰਨਾਂ ਸਕਿੱਨ ਕੈਂਸਰ ਦਾ ਵੱਡਾ ਕਾਰਨ ਮੰਨੀਆ ਜਾਂਦੀਆਂ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਲੌਕਡਾਊਨ ਦੇ ਚਲਦਿਆਂ ਪ੍ਰਿਥਵੀ ਅਪਣੀ ਹਾਲਤ ਆਪ ਹੀ ਠੀਕ ਕਰ ਰਹੀ ਹੈ ਅਤੇ ਓਜ਼ੋਨ ਪਰਤ ਦੀ ਹਾਲਤ ਵੀ ਸੁਧਰ ਰਹੀ ਹੈ।

ਕੀ ਹੈ ਸੱਚਾਈ?
-ਜਾਂਚ ਦੌਰਾਨ ਸੋਸ਼ਲ ਮੀਡੀਆ 'ਤੇ ਕੀਤਾ ਜਾ ਰਿਹਾ ਦਾਅਵਾ ਗਲਤ ਨਿਕਲਿਆ। ਓਜ਼ੋਨ ਪਰਤ ਦੇ ਛੇਦ ਬੰਦ ਹੋਣ ਦਾ ਲੌਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
-ਵਿਗਿਆਨਕਾਂ ਮੁਤਾਬਕ ਇਹ ਅਸਾਧਾਰਣ ਤੌਰ 'ਤੇ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਧਰੁਵੀ ਭੰਡਾਰ ਨਾਲ ਹੋਇਆ ਹੈ।

-23 ਅਪ੍ਰੈਲ ਨੂੰ ਯੂਰੋਪੀਅਨ ਸੰਘ ਦੀ Copernicus Atmosphere Monitoring Service (CAMS) ਨੇ ਐਲਾਨ ਕੀਤਾ ਕਿ ਆਰਕਟਿਕ ਦੇ ਉਪਰ ਸਥਿਤ ਸਭ ਤੋਂ ਵੱਡਾ ਛੇਦ ਬੰਦ ਹੋ ਗਿਆ ਹੈ। ਸੀਏਐਮਐਸ ਆਰਕਟਿਕ ਦੇ ਉਪਰ ਮਾਰਚ ਵਿਚ ਓਜ਼ੋਨ ਪਰਤ 'ਤੇ ਬਣੇ ਇਸ ਛੇਦ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਸੀ।
-ਏਜੰਸੀ ਨੇ ਇਹ ਸਪੱਸ਼ਟ ਕੀਤਾ ਹੈ ਕਿ ਇਸ ਦਾ ਲੌਕਡਾਊਨ ਨਾਲ ਕੋਈ ਸਬੰਧ ਨਹੀਂ ਹੈ।

ਏਜੰਸੀ ਨੇ ਟਵੀਟ ਕਰ ਕੇ ਕਿਹਾ, 'ਆਰਕਟਿਕ ਓਜ਼ੋਨ ਛੇਦ ਦਾ ਅਸਲ ਵਿਚ ਲੌਕਡਾਊਨ ਨਾਲ ਕੋਈ ਸਬੰਧ ਨਹੀਂ ਹੈ ਬਲਕਿ ਅਜਿਹਾ ਅਸਾਧਾਰਣ ਤੌਰ 'ਤੇ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਧਰੁਵੀ ਭੰਡਾਰ ਨਾਲ ਹੋਇਆ ਹੈ।'
-ਸੀਏਐਮਐਸ ਨੇ ਕਿਹਾ ਕਿ ਇਸ ਸਾਲ ਧਰੁਵੀ ਭੰਡਾਰ ਬਹੁਤ ਜ਼ਿਆਦਾ ਮਜ਼ਬੂਤ ਹੈ ਅਤੇ ਇਸ ਦੇ ਅੰਦਰ ਦਾ ਤਾਪਮਾਨ ਬਹੁਤ ਠੰਡਾ ਹੈ। ਇਸ ਘਟਨਾ ਨੂੰ ਮੌਸਮੀ ਤਬਦੀਲੀ ਕਹਿਣਾ ਜਲਦਬਾਜ਼ੀ ਹੈ। 

ਫੈਕਟ ਚੈੱਕ

ਦਾਅਵਾ: ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੌਕਡਾਊਨ ਕਾਰਨ ਧਰਤੀ ਦੀ ਹਾਲਤ ਠੀਕ ਹੋ ਰਹੀ ਹੈ ਅਤੇ ਓਜ਼ੋਨ ਪਰਤ 'ਤੇ ਬਣਿਆ ਛੇਦ ਬੰਦ ਹੋ ਗਿਆ ਹੈ।
ਸੱਚ: ਵਿਗਿਆਨਕਾਂ ਨੇ ਕਿਹਾ ਕਿ ਹੈ ਕਿ ਓਜ਼ੋਨ ਪਰਤ ਦਾ ਸਭ ਤੋਂ ਵੱਡਾ ਛੇਦ ਬੰਦ ਹੋ ਗਿਆ ਹੈ ਪਰ ਇਸ ਦਾ ਲੌਕਡਾਊਨ ਨਾਲ ਕੋਈ ਸਬੰਧ ਨਹੀਂ ਹੈ।