ਹੁਣ ਬੂਟਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਪਹਿਚਾਣ ਕਰੇਗਾ ਸਮਾਰਟਫੋਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਬੂਟਿਆਂ ਦੀਆਂ ਬਿਮਾਰੀਆਂ ਦੀ ਪਹਿਚਾਣ ਕਰਨ ਲਈ ਹੁਣ ਇੱਕ ਅਜਿਹੇ ਸਮਾਰਟਫੋਨ ਕਨੈਕਟਿਡ ਡਿਵਾਇਸ ਨੂੰ ਤਿਆਰ ਕਰ ਲਿਆ ਗਿਆ

Smartphone device identifies plant diseases

ਨਵੀਂ ਦਿੱਲੀ : ਬੂਟਿਆਂ ਦੀਆਂ ਬਿਮਾਰੀਆਂ ਦੀ ਪਹਿਚਾਣ ਕਰਨ ਲਈ ਹੁਣ ਇੱਕ ਅਜਿਹੇ ਸਮਾਰਟਫੋਨ ਕਨੈਕਟਿਡ ਡਿਵਾਇਸ ਨੂੰ ਤਿਆਰ ਕਰ ਲਿਆ ਗਿਆ ਹੈ ਜੋ ਕੁੱਝ ਹੀ ਮਿੰਟਾਂ ਵਿੱਚ ਦਸ ਦੇਵੇਗਾ ਕਿ ਪੌਦੇ ਨੂੰ ਕਿਹੜੀ ਬਿਮਾਰੀ ਹੈ। ਤੁਹਾਨੂੰ ਬਸ ਬੂਟੇ ਦਾ ਇੱਕ ਪੱਤਾ ਲੈਣਾ ਪਵੇਗਾ ਜੋ ਇਸ ਪੂਰੀ ਪ੍ਰਕਿਰਿਆ ਨੂੰ ਸੌਖੇ ਤਰੀਕੇ ਨਾਲ ਪਤਾ ਕਰਨ 'ਚ ਮਦਦ ਕਰੇਗਾ। ਨਵੀਂ ਟੈਕਨੋਲੋਜੀ ਦੇ ਆਉਣ ਨਾਲ ਕਈ ਦਿਨਾਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਬੱਸ ਕੁਝ ਹੀ ਮਿੰਟਾਂ 'ਚ ਪੂਰਾ ਕੀਤਾ ਜਾ ਸਕੇਗਾ।  

ਇਸ ਤਰ੍ਹਾਂ ਕੰਮ ਕਰਦਾ ਹੈ ਹੈਂਡਹੈਲਡ ਰੀਡਰ
ਇਸ ਹੈਂਡਹੈਲਡ ਰੀਡਰ ਨੂੰ ਨੋਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਬਣਾਇਆ ਗਿਆ ਹੈ। ਇਹ ਡਿਵਾਇਸ ਕਿਸਾਨ ਦੇ ਸਮਾਰਟਫੋਨ ਦੇ ਕੈਮਰੇ ਲੈਂਸ ਦੇ ਨਾਲ ਹੀ ਫਿਟ ਹੁੰਦਾ ਹੈ। ਬੂਟੇ 'ਤੇ ਟੈਸਟ ਕਰਨ ਲਈ ਕਿਸਾਨ ਨੂੰ ਇੱਕ ਪੱਤਾ ਖਿੱਚ ਕੇ ਕੱਢਣਾ ਪਵੇਗਾ। ਇਸ ਪੱਤੇ ਨੂੰ 15 ਮਿੰਟ ਲਈ ਇੱਕ ਟੈਸਟ ਟਿਊਬ 'ਚ ਰੱਖਣਾ ਪਵੇਗਾ। ਇਸ ਦੌਰਾਨ ਪੱਤਾ VOCs ( ਵੋਲੇਟਾਇਲ ਆਰਗੈਨਿਕ ਕੰਪਾਊਂਡ) ਜਾਰੀ ਕਰੇਗਾ। ਇਸ ਤੋਂ ਬਾਅਦ ਇੱਕ ਬਹੁਤ ਹੀ ਪਤਲੀ ਪਲਾਸਟਿਕ ਦੀ ਟਿਊੂਬ ਨਾਲ ਕੈਮੀਕਲ ਗੈਸਿਸ ਡਿਵਾਇਸ ਦੇ ਚੈਂਬਰ 'ਚ ਪਹੁੰਚ ਜਾਵੇਗੀ। 

ਪੇਪਰ ਸਟਰਿਪ ਦਾ ਕੀਤਾ ਜਾਵੇਗਾ ਇਸਤੇਮਾਲ
ਡਿਵਾਇਸ ਦੇ ਚੈਂਬਰ ਵਿੱਚ ਪੇਪਰ ਨਾਲ ਬਣੀ ਇੱਕ ਸਟਰਿਪ ਨੂੰ ਲਗਾਇਆ ਗਿਆ ਹੈ ਜੋ ਪੱਤੇ ਤੋਂ ਨਿਕਲਣ ਵਾਲੀ ਗੈਸ ਨਾਲ ਪੇਪਰ ਸਟਰਿਪ ਦਾ ਰੰਗ ਬਦਲ ਦੇਵੇਗੀ। ਇਸਦੇ ਬਾਅਦ ਫੋਨ ਦਾ ਕੈਮਰਾ ਇਸ ਤਸਵੀਰਾਂ ਦੀ ਜਾਂਚ ਕਰੇਗਾ ਅਤੇ ਐਪ ਦੀ ਮਦਦ ਨਾਲ ਸਮਾਰਟਫੋਨ ਦੀ ਸਕਰੀਨ 'ਤੇ ਜਾਣਕਾਰੀ ਦਿਖਾ ਦੇਵੇਗਾ।

ਦੱਸ ਦਈਏ ਕਿ ਮੌਜੂਦਾ ਸਮੇਂ 'ਚ ਯੂਜ਼ਰਸ ਇਸ ਸਟਰਿਪਸ ਦੇ ਰੰਗਾਂ ਤੋਂ ਪੌਦੇ ਦੀ ਬਿਮਾਰੀ ਦਾ ਪਤਾ ਲਗਾਉਂਦੇ ਸੀ। ਇਸ ਤਰ੍ਹਾਂ ਦਾ ਐਨਲਾਇਜ ਕਰਨ ਲਈ ਹੁਣ ਤੱਕ ਪੌਦੇ ਨੂੰ ਲੈਬ 'ਚ ਭੇਜਿਆ ਜਾਂਦਾ ਸੀ। ਇਸ ਦੌਰਾਨ ਕਈ ਦਿਨਾਂ ਅਤੇ ਮਹੀਨਿਆਂ ਤੱਕ ਦਾ ਸਮਾਂ ਲੱਗਦਾ ਹੈ ਪਰ ਇਸ ਡਿਵਾਇਸ ਦੇ ਜ਼ਰੀਏ ਕੁਝ ਮਿੰਟਾਂ 'ਚ ਹੀ ਪੌਦੇ ਦੀ ਬਿਮਾਰੀ ਦੇ ਬਾਰੇ 'ਚ ਪਤਾ ਲਗਾਇਆ ਜਾ ਸਕੇਗਾ।

ਹੁਣ ਤੱਕ 10 ਬੂਟਿਆਂ ਦੀ ਜਾਂਚ ਕਰ ਚੁੱਕੀ ਇਹ ਡਿਵਾਇਸ
ਹੁਣ ਤੱਕ ਇਸ ਡਿਵਾਇਸ ਦੇ ਜ਼ਰੀਏ 10 ਵੱਖ - ਵੱਖ ਬੂਟਿਆਂ ਨਾਲ ਬਿਮਾਰੀਆਂ ਨੂੰ ਡਿਟੈਕਟ ਕੀਤਾ ਗਿਆ ਹੈ। ਨਵੀਂ ਟੈਕਨੋਲਾਜੀ ਕਿਸਾਨਾਂ ਦੇ ਬੂਟਿਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਸੌਖ ਨਾਲ ਪਤਾ ਲਗਾਉਣ 'ਚ ਮਦਦ ਕਰੇਗੀ। ਇਸ ਨਾਲ ਬਿਮਾਰੀ ਨੂੰ ਫੈਲਣ ਤੋਂ ਪਹਿਲਾਂ ਉਸਦਾ ਇਲਾਜ ਕੀਤਾ ਜਾ ਸਕੇਗਾ ਉਥੇ ਹੀ ਫਸਲ ਨੂੰ ਵੀ ਨੁਕਸਾਨ ਤੋਂ ਪਹਿਲਾਂ ਬਚਾਉਣ ਵਿੱਚ ਮਦਦ ਮਿਲੇਗੀ।