ਖੇਤੀ ਵਿਗਿਆਨੀਆਂ ਨੇ 2 ਸਾਲ ਪਹਿਲਾਂ ਹੀ ਡਿਵੈਲਪ ਕਰ ਦਿੱਤਾ ਸੀ ਪਰਾਲੀ ਦਾ ਹੱਲ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਤਕ ਕਿਉਂ ਨਹੀਂ ਪਹੁੰਚੀ ਇਹ ਦਵਾਈ?

Iari pusa scientists had developed solution of parali stubble burning 2 years ago

ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿਚ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਨਿਪਟਣ ਦਾ ਤਰੀਕਾ ਖੇਤੀ ਵਿਗਿਆਨਿਕਾਂ ਨੇ 2 ਸਾਲ ਪਹਿਲਾਂ ਹੀ ਖੋਜ ਲਿਆ ਸੀ। ਖੇਤੀ-ਕਿਸਾਨੀ ਤੇ ਰਿਸਰਚ ਕਰਨ ਵਾਲੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਭਾਰਤੀ ਖੇਤੀ ਖੋਜ ਸੰਸਥਾ ਪੂਸਾ ਦੇ ਵਿਗਿਆਨਿਕਾਂ ਨੇ ਇਕ ਦਵਾਈ ਬਣਾਈ ਸੀ। ਸਵਾਲ ਇਹ ਉਠ ਰਿਹਾ ਹੈ ਕਿ ਇੰਨੀ ਪਹਿਲਾਂ ਹੋਈ ਮਹੱਤਵਪੂਰਣ ਖੋਜ ਦੀ ਜਾਣਕਾਰੀ ਹੁਣ ਤਕ ਜ਼ਿਆਦਾਤਰ ਕਿਸਾਨਾਂ ਤਕ ਕਿਉਂ ਨਹੀਂ ਪਹੁੰਚ ਸਕੀ?

ਪਰਾਲੀ ਦੀ ਸਮੱਸਿਆ ਨਾਲ ਨਿਪਟਣ ਲਈ ਇਕ ਪਾਸੇ ਜਿੱਥੇ ਲੱਖਾਂ ਮਸ਼ੀਨਾਂ ਦਾ ਬਾਜ਼ਾਰ ਆਬਾਦ ਹੋ ਰਿਹਾ ਹੈ। ਉਹਨਾਂ ਮਸ਼ੀਨਾਂ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਸਿਰਫ ਪੰਜ ਰੁਪਏ ਵਿਚ ਪਰਾਲੀ ਨੂੰ ਗਾਲ ਕੇ ਖਾਦ ਬਣਾ ਦੇਣ ਵਾਲੇ ਕੈਪਸੂਲ ਦੀ ਜਾਣਕਾਰੀ ਹੀ ਕਿਸਾਨਾਂ ਤਕ ਨਹੀਂ ਪਹੁੰਚੀ।

ਖੇਤੀ ਵਿਗਿਆਨਿਕ ਦੇਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਖੇਤੀ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਭਾਰਤੀ ਖੇਤੀ ਖੋਜ ਸੰਸਥਾ ਦੇ ਕੁੱਝ ਵਿਗਿਆਨਿਕ ਸਸਤੇ ਉਪਾਵਾਂ ਦੀ ਜਗ੍ਹਾ ਪਰਾਲੀ ਸਾੜਨ ਲਈ ਮਸ਼ੀਨਾਂ ਦੇ ਮਹਿੰਗੇ ਵਿਕਲਪ ਨੂੰ ਪ੍ਰਮੋਟ ਕਰ ਰਹੇ ਹਨ। ਪਰਾਲੀ ਕਟਾਈ ਵਾਲੀ ਮਸ਼ੀਨ ਬਣਾਉਣ ਵਾਲੀਆਂ ਕੰਪਨੀਆਂ ਦਾ ਇਕ ਪ੍ਰੇਸ਼ਰ ਗਰੁੱਪ ਹੈ ਜੋ ਕਿ ਸਸਤੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਹੋਣ ਦਿੰਦੇ।

ਪਰਾਲੀ ਦੀ ਸਮੱਸਿਆ ਉਦੋਂ ਤੋਂ ਪੈਦਾ ਹੋਈ ਹੈ ਜਦੋਂ ਤੋਂ ਝੋਨੇ ਦੀ ਫ਼ਸਲ ਮਸ਼ੀਨਾਂ ਨਾਲ ਕੱਟ ਰਹੀ ਹੈ। ਮਸ਼ੀਨ ਇਕ ਫੁੱਟ ਉਪਰ ਤੋਂ ਝੋਨੇ ਦਾ ਪੌਦਾ ਕੱਟਦੀ ਹੈ ਜਿਹੜਾ ਭਾਗ ਬਚਦਾ ਹੈ ਉਹ ਕਿਸਾਨ ਲਈ ਸਮੱਸਿਆ ਬਣਾ ਜਾਂਦਾ ਹੈ। ਇਸ ਨੂੰ ਕਟਵਾਉਣ ਦੀ ਬਜਾਏ ਕਿਸਾਨ ਜਲਾ ਦਿੰਦਾ ਹੈ। ਇਸ ਸਮੱਸਿਆ ਨਾਲ ਨਿਪਟਣ ਲਈ ਕੁੱਝ ਕੰਪਨੀਆਂ ਨੇ ਮਸ਼ੀਨ ਤਿਆਰ ਕੀਤੀ ਹੈ। ਇਸ ਦਾ ਨਾਮ ਪੈਡੀ ਸਟ੍ਰਾ ਚੌਪਰ ਹੈ। ਇਸ ਦੀ ਕੀਮਤ 1.45 ਲੱਖ ਹੈ।

ਇਸ ਨੂੰ ਟ੍ਰੈਕਟਰ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਪਰਾਲੀ ਦੇ ਛੋਟੇ ਛੋਟੇ ਟੁਕੜੇ ਬਣਾ ਕੇ ਖੇਤ ਵਿਚ ਫੈਲਾ ਦਿੰਦੀ ਹੈ। ਬਾਰਿਸ਼ ਹੁੰਦੇ ਹੀ ਪਰਾਲੀ ਦੇ ਇਹ ਟੁਕੜੇ ਮਿੱਟੀ ਵਿਚ ਮਿਲ ਕੇ ਸੜ ਜਾਂਦੇ ਹਨ। ਇਹ ਮਸ਼ੀਨਾਂ ਤੇ 50 ਫ਼ੀਸਦੀ ਤਕ ਦੀ ਸਬਸਿਡੀ ਹੈ। ਪਰਾਲੀ ਦੇ ਨਿਪਟਾਰੇ ਮਾਰਕਿਟ ਵਿਚ ਸੱਤ-ਅੱਟ ਤਰ੍ਹਾਂ ਦੀਆਂ ਮਸ਼ੀਨਾਂ ਮੌਜੂਦ ਹਨ। ਮਹਿੰਗੀਆਂ ਹੋਣ ਦੀ ਵਜ੍ਹਾ ਕਰ ਕ ਜ਼ਿਆਦਾਤਰ ਕਿਸਾਨ ਇਸ ਨੂੰ ਖਰੀਦਣ ਵਿਚ ਰੂਚੀ ਨਹੀਂ ਰੱਖਦੇ ਅਤੇ ਉਹ ਪਰਾਲੀ ਸਾੜ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।