ਬੱਚਿਆਂ ਨੂੰ ਕੇਜਰੀਵਾਲ ਨੇ ਵੰਡੇ ਮਾਸਕ, ''ਪਰਾਲੀ ਸਾੜਨਾ ਬੰਦ ਕਰਨ ਖੱਟੜ-ਕੈਪਟਨ ਅੰਕਲ''

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਪ੍ਰਦੂਸ਼ਣ 'ਤੇ ਸਿਆਸਤ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਕ ਪ੍ਰੋਗਰਾਮ ਦੌਰਾਨ

Delhi pollution

ਨਵੀਂ ਦਿੱਲੀ: ਦਿੱਲੀ ਦੇ ਪ੍ਰਦੂਸ਼ਣ 'ਤੇ ਸਿਆਸਤ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਇੱਕ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਮਾਸਕ ਵੰਡੇ। ਮਾਸਕ ਵੰਡਣ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰੋਗਰਾਮ 'ਚ ਸੰਬੋਧਨ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਸੜ ਰਹੀ ਪਰਾਲੀ ਕਾਰਨ ਦਿੱਲੀ 'ਚ ਪ੍ਰਦੂਸ਼ਣ ਵੱਧ ਗਿਆ ਹੈ। 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਪਿਛਲੇ 5 ਸਾਲਾ 'ਚ ਅਸੀਂ ਪ੍ਰਦੂਸ਼ਣ ਬਹੁਤ ਘੱਟ ਕੀਤਾ ਸੀ। ਮਾਰਚ ਤੋਂ 10 ਅਕਤੂਬਰ ਤੱਕ ਦਿੱਲੀ ਦਾ ਆਸਮਾਨ ਸਾਫ ਦਿਖ ਰਿਹਾ ਸੀ। ਦਿੱਲੀ 'ਚ 6 ਲੱਖ ਜਨਰੇਟਰ ਚੱਲਦੇ ਸੀ। ਅਸੀਂ ਉਨ੍ਹਾਂ ਨੂੰ ਬੰਦ ਕਰ ਦਿੱਤਾ। ਹਜ਼ਾਰਾਂ ਟਰੱਕਾਂ ਨੂੰ ਦਿੱਲੀ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ। ਹਜ਼ਾਰਾਂ ਰੁੱਖ ਲਗਾਏ, ਜਿਸ ਕਾਰਨ ਪ੍ਰਦੂਸ਼ਣ ਘੱਟ ਹੋਇਆ ਸੀ। 

ਸਕੂਲੀ ਬੱਚਿਆਂ ਨੂੰ ਮਾਸਕ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਸਾਰੇ ਬੱਚਿਆਂ ਨੇ ਖੱਟੜ-ਕੈਪਟਨ ਅੰਕਲ ਨੂੰ ਚਿੱਠੀ ਰਾਹੀਂ ਬੇਨਤੀ ਕਰਨੀ   ਹੈ ਕਿ ਉਹ ਪਰਾਲੀ ਸਾੜਨਾ ਬੰਦ ਕਰਨ ਅਤੇ ਸਾਡੀ ਸਿਹਤ ਦਾ ਧਿਆਨ ਰੱਖਣ। ਦੱਸਣਯੋਗ ਹੈ ਕਿ ਪ੍ਰਦੂਸ਼ਣ ਦੇ ਮੁੱਦੇ 'ਤੇ ਵੀਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਦਿੱਲੀ 'ਚ ਪੰਜਾਬ ਭਵਨ ਅਤੇ ਹਰਿਆਣਾ ਭਵਨ ਦੇ ਬਾਹਰ ਪ੍ਰਦਰਸ਼ਨ ਕੀਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।