ਇਸ ਥਾਂ ਤੋਂ ਖਰੀਦੋ ਸਸਤੀਆਂ ਤੇ Top ਦੀਆਂ ਮੱਝਾਂ ਅਤੇ ਗਾਵਾਂ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਣ ਬਹੁਤ ਸਾਰੇ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਪਸ਼ੂ ਪਾਲਣ...

Buffalo

ਚੰਡੀਗੜ੍ਹ: ਹੁਣ ਬਹੁਤ ਸਾਰੇ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਪਸ਼ੂ ਪਾਲਣ ਦੇ ਕਿੱਤੇ ਵੱਲ ਵੱਧ ਰਿਹਾ ਹੈ ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਰਵਾਇਤੀ ਖੇਤੀ ਵਿਚ ਕਿਸਾਨਾਂ ਨੂੰ ਮਨ ਚਾਹਿਆ ਮੁਨਾਫਾ ਨਹੀਂ ਮਿਲਦਾ ਜਿਸ ਕਰਕੇ ਉਨ੍ਹਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ ਤੇ ਕਿਸਾਨ ਪਸ਼ੂ ਪਾਲਣ ਦੇ ਕਿੱਤੇ ਤੋਂ ਵਧੇਰੇ ਮੁਨਾਫਾ ਕਮਾ ਸਕਦੇ ਹਨ।

ਬਹੁਤ ਸਾਰੇ ਕਿਸਾਨ ਇਸ ਕਿੱਤੇ ਤੋਂ ਲੱਖਾਂ ਰੁਪਏ ਦੀ ਆਮਦਨ ਕਰ ਰਹੇ ਹਨ ਤੇ ਬਹੁਤ ਸਾਰੇ ਪਸ਼ੂ ਪਾਲਕ ਕਿਸਾਨ ਵੀਰਾਂ ਨੂੰ ਪਸ਼ੂਆਂ ਦੀ ਚੋਣ ਨਹੀਂ ਕਰਨੀ ਆਉਂਦੀ ਜਿਸ ਕਰਕੇ ਉਨ੍ਹਾਂ ਨੂੰ ਵਧੀਆ ਦੁੱਧ ਉਤਪਾਦਨ ਲੈਣ ‘ਚ ਦਿੱਕਤ ਆਉਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੁਰਾਹ ਨਸਲ ਦੀਆਂ ਮੱਝਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਇਸ ਜਗ੍ਹਾ ਤੋਂ ਬਹੁਤ ਹੀ ਸਸਤੀ ਤੇ ਆਸਾਨੀ ਨਾਲ ਮਿਲ ਜਾਂਦੀ ਹੈ।

ਸਨਸਨੀਵਾਲ ਡੇਅਰੀ ਫਾਰਮ, ਪਿੰਡ ਸਰਸਾਣਾ, ਜ਼ਿਲ੍ਹਾ ਹਿਸਾਰ, ਹਰਿਆਣਾ ਵਿਚ ਸਥਿਤ ਡੇਅਰੀ ਫਾਰਮ ਵਿਚ ਬਹੁਤ ਹੀ ਘੱਟ ਰੇਟ ‘ਤੇ ਵਧੀਆ ਪਸ਼ੂ ਮਿਲ ਰਹੇ ਹਨ। ਇਸ ਡੇਅਰੀ ਫਾਰਮ ਵਿਚ ਪੰਜਾਹ ਹਜਾਰ ਤੋਂ ਲੈ ਕੇ ਇਕ ਲੱਖ ਤੱਕ ਦੀ ਕੀਮਤ ਦੀਆਂ ਮੱਝਾਂ ਮਿਲ ਜਾਂਦੀਆਂ ਹਨ।

ਸਨਸਨੀਵਾਲ ਡੇਅਰੀ ਫਾਰਮ ਵਿਚ ਵਧੇਰੇ ਦੁੱਧ ਦੇਣ ਵਾਲੀਆਂ ਮੱਝ ਪਾਈਆਂ ਜਾਂਦੀਆਂ ਹਨ ਤੇ ਇਨ੍ਹਾਂ ਹੇਠ 12 ਕਿਲੋਂ ਤੋਂ ਲੈ 20 ਕਿਲੋ ਦੁੱਧ ਦੇਣ ਵਾਲੀਆਂ ਮੱਝਾਂ ਵੀ ਹਨ। ਵਧੇਰੇ ਜਾਣਕਾਰੀ ਲਈ ਇਸ ਡੇਅਰੀ ਫਾਰਮ ਨਾਲ ਸੰਪਰਕ ਵੀ ਕਰ ਸਕਦੇ ਹੋ- 08816966110