ਲੋਕਤੰਤਰਿਕ ਕਦਰਾਂ ਕੀਮਤਾਂ ਅਤੇ ਗਾਂਧੀ ਦੀ ਵਿਚਾਰਧਾਰਾ ਵਿਚ ਯਕੀਨ ਨਹੀਂ ਰੱਖਦਾ ਵਿਰੋਧੀ ਧਿਰ : ਯੋਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਯੋਗੀ ਅਦਿਤਿਆਨਾਥ ਨੇ ਵਿਧਾਨ ਸਭਾ ਦੇ ਲਗਾਤਾਰ 36 ਘੰਟੇ ਤੱਕ ਚੱਲਣ ਵਾਲੇ ਖ਼ਾਸ ਸੈਸ਼ਨ ਦੇ ਦੂਜੇ ਦਿਨ ਵੀਰਵਾਰ ਨੂੰ ਵਿਧਾਨ ਸਭਾ ਵਿਚ ਵਿਰੋਧੀਆਂ ‘ਤੇ ਹਮਲਾ ਬੋਲਿਆ।

Yogi Adityanath Attacks Opposition For Skipping Special Session

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵਿਧਾਨ ਸਭਾ ਦੇ ਲਗਾਤਾਰ 36 ਘੰਟੇ ਤੱਕ ਚੱਲਣ ਵਾਲੇ ਖ਼ਾਸ ਸੈਸ਼ਨ ਦੇ ਦੂਜੇ ਦਿਨ ਵੀਰਵਾਰ ਨੂੰ ਵਿਧਾਨ ਸਭਾ ਵਿਚ ਵਿਰੋਧੀਆਂ ‘ਤੇ ਹਮਲਾ ਬੋਲਿਆ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ‘ਲੋਕਤੰਤਰਿਕ ਕਦਰਾਂ ਕੀਮਤਾਂ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਪ੍ਰਤੀ ਵਿਰੋਧੀ ਧਿਰਾਂ ਦੀ ਕੋਈ ਆਸਥਾ ਨਹੀਂ ਹੈ।

ਯੋਗੀ ਨੇ ਉੱਚ ਸੈਸ਼ਨ ਵਿਚ ਅਪਣੇ ਸੰਬੋਧਨ ਦੌਰਾਨ ਕਿਹਾ, ‘ਵਿਰੋਧੀ ਮਹਾਮਤਾ ਗਾਂਧੀ ਦੀ 150ਵੀਂ ਜਯੰਤੀ ‘ਤੇ ਅਯੋਜਿਤ ਖ਼ਾਸ ਸੈਸ਼ਨ ਦਾ ਬਾਈਕਾਟ ਕਰ ਰਹੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੀ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਵਿਚ ਕੋਈ ਆਸਥਾ ਨਹੀਂ ਹੈ’। ਯੋਗੀ ਨੇ ਅਪਣੇ ਬਿਆਨ ਦੀ ਸ਼ੁਰੂਆਤ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਪਾਰਟੀਆਂ ਲਈ, ਸੱਤਾ ਨਿੱਜੀ ਲੁੱਟ ਦਾ ਮਾਧਿਅਮ ਹੈ ਅਤੇ ਉਹਨਾਂ ਦਾ ਲੋਕ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਅਪਣੇ ਸੰਬੋਧਨ ਵਿਚ ਉਹਨਾਂ ਨੇ ਵਿਕਾਸ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਅਪਣੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਬਿਓਰਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, ‘ਪੀਐਮ ਮੋਦੀ ਨੇ ਸਾਲ 2024 ਤੱਕ ਭਾਰਤ ਨੂੰ 5 ਹਜ਼ਾਰ ਅਰਬ (ਟ੍ਰਿਲੀਅਨ) ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਸੰਕਲਪ ਲਿਆ ਸੀ। ਇਸ ਨੂੰ ਪੂਰਾ ਕਰਨ ਦੀ ਜ਼ਿਮੇਵਾਰੀ ਪੂਰੇ ਦੇਸ਼ ਦੀ ਹੈ’। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਲੋਕ ਬੁਨਿਆਦੀ ਸਹੂਲਤਾਂ ਲਈ ਥਾਂ-ਥਾਂ ਭਟਕਦੇ ਸੀ ਅਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ।

ਉਹਨਾਂ ਕਿਹਾ ਕਿ, ‘ਅੱਜ ਮੈਂ ਦਾਅਵਾ ਕਰ ਸਕਦਾ ਹਾਂ ਕਿ ਸੂਬੇ ਵਿਚ ਭੁੱਖ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋ ਸਕਦੀ। ਉੱਤਰ ਪ੍ਰਦੇਸ਼ ਦੇ ਗੋਦਾਮਾਂ ਵਿਚ ਇੰਨਾ ਅਨਾਜ ਹੈ ਕਿ ਅਸੀਂ ਤਿੰਨ ਸਾਲ ਤੱਕ ਹਰ ਨਾਗਰਿਕ ਨੂੰ ਖਵਾ ਸਕਦੇ ਹਾਂ’। ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪਹਿਲਾ ਸੂਬਾ ਹੈ, ਜਿਸ ਨੇ ਮੇਲੇ ਦੇ ਜ਼ਰੀਏ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਖ਼ਾਸ ਮੁਹਿੰਮ ਚਲਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।