ਖਾਦ ਕੰਪਨੀਆਂ ਦੀ ਗੁੰਡਾਗਰਦੀ ਖ਼ਿਲਾਫ਼ ਗੁਰਨਾਮ ਚੜੂਨੀ ਦਾ ਫੁੱਟਿਆ ਗੁੱਸਾ, ਦਿੱਤੀ ਚੇਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਖਾਦ ਕੰਪਨੀਆਂ ਦਾ ਗੁੰਡਾਗਰਦੀ ਨੂੰ ਲੈ ਕੇ ਹਰਿਆਣਾ ਸਰਕਾਰ ’ਤੇ ਹਮਲਾ ਬੋਲਿਆ ਹੈ।

Gurnam Singh Charuni

ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਖਾਦ ਕੰਪਨੀਆਂ ਦਾ ਗੁੰਡਾਗਰਦੀ ਨੂੰ ਲੈ ਕੇ ਹਰਿਆਣਾ ਸਰਕਾਰ ’ਤੇ ਹਮਲਾ ਬੋਲਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਵਿਚ ਅਜੇ ਤਿੰਨ ਖੇਤੀ ਕਾਨੂੰਨ ਲਾਗੂ ਨਹੀਂ ਹੋਏ ਪਰ ਖਾਦ ਕੰਪਨੀਆਂ ਨੇ ਕਿਸਾਨਾਂ ਨਾਲ ਕਾਲਾਬਾਜ਼ਾਰੀ ਅਤੇ ਧੱਕੇਸ਼ਾਹੀ ਸ਼ੁਰੂ ਵੀ ਕਰ ਦਿੱਤੀ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੰਪਨੀਆਂ ਇਸ ਨੂੰ ਤੁਰੰਤ ਬੰਦ ਕਰਨ, ਕਿਸਾਨ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ।

ਹੋਰ ਪੜ੍ਹੋ: 

ਉਹਨਾਂ ਕਿਹਾ ਕਿ ਜੇਕਰ ਕੰਪਨੀਆਂ ਇਹ ਗੁੰਡਾਗਰਦੀ ਬੰਦ ਨਹੀਂ ਕਰਦੀਆਂ ਤਾਂ ਸਰਕਾਰ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹੇ। ਕਿਸਾਨ ਆਗੂ ਨੇ ਕਿਹਾ ਕਿ ਅਜੇ ਤਾਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਇਸ ਦੇ ਬਾਵਜੂਦ ਪਹਿਲਾਂ ਡੀਏਪੀ ਦੇ ਨਾਲ ਸਲਫਰ ਲਗਾ ਕੇ ਵੇਚਿਆ ਗਿਆ ਅਤੇ ਹੁਣ ਜ਼ਬਰਦਸਤੀ ਯੂਰੀਆ ਦੇ ਨਾਲ ਸਲਫਰ ਲਗਾ ਰਹੇ ਹਨ।

ਹੋਰ ਪੜ੍ਹੋ: 

ਉਹਨਾਂ ਦੱਸਿਆ ਕਿ ਤਿੰਨ ਤਰੀਕ ਨੂੰ ਸ਼ਾਹਬਾਦ ਵਿਚ ਇਕ ਰੈਕ ਆਇਆ ਸੀ, ਉਸ ਵਿਚ ਕੰਪਨੀ ਨੇ ਸਲਫਰ ਭੇਜਿਆ ਹੈ। ਮਤਲਬ 266 ਰੁਪਏ ਦੇ ਯੂਰੀਏ ਦੇ ਥੈਲੇ ਨਾਲ ਜ਼ਬਰਦਸਤੀ 250 ਰੁਪਏ ਦਾ ਸਲਫਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਗੁੰਡਾਗਰਦੀ ਹੈ ਅਤੇ ਦੇਸ਼ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ।

ਹੋਰ ਪੜ੍ਹੋ: 

ਕਿਸਾਨ ਆਗੂ ਨੇ ਦੱਸਿਆ ਕਿ ਉਹਨਾਂ ਨੇ ਇਸ ਦੇ ਖਿਲਾਫ਼  ਹਰਿਆਣਾ ਦੇ ਮੁੱਖ ਮੰਤਰੀ, ਹਰਿਆਣਾ ਦੇ ਖੇਤੀਬਾੜੀ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਸਰਕਾਰ ਨੂੰ ਇਸ ਦੇ ਖਿਲਾਫ਼ ਸਖ਼ਤ ਐਕਸ਼ਨ ਲੈਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਵੀ ਇਸ ਕੰਪਨੀ ਦਾ ਵਿਰੋਧ ਕਰਨ।