ਗੁਰਨਾਮ ਭੁੱਲਰ ਦੀ ਜਾਦੂਈ ਆਵਾਜ਼ 'ਚ ਫ਼ਿਲਮ 'ਫੁੱਫੜ ਜੀ' ਦਾ ਨਵਾਂ ਗੀਤ 'ਆਪਾਂ ਦੋਵੇਂ' ਹੋਇਆ ਰੀਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਅੱਜ ਰੀਲੀਜ਼ ਹੋਏ ਰੋਮਾਂਟਿਕ ਟਰੈਕ ‘ਆਪਾਂ ਦੋਵੇਂ ਵਿਚ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਜੈਸਮੀਨ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ।

Appan Dovein Song

ਚੰਡੀਗੜ੍ਹ: ਕਹਾਣੀ, ਪ੍ਰਦਰਸ਼ਨ ਅਤੇ ਨਿਰਦੇਸ਼ਨ ਤੋਂ ਇਲਾਵਾ, ਜੇ ਕੋਈ ਅਜਿਹੀ ਚੀਜ਼ ਹੈ ਜੋ ਫਿਲਮ ਦੇ ਬਲਾਕਬਸਟਰ ਬਣਨ ਦੀ ਸੰਭਾਵਨਾ ਨੂੰ ਬਰਕਰਾਰ ਰੱਖਦੀ ਹੈ ਜਾਂ ਤੋੜ ਸਕਦੀ ਹੈ, ਤਾਂ ਉਹ ਇਸ ਦਾ ਸੰਗੀਤ ਹੋਣਾ ਚਾਹੀਦਾ ਹੈ। ਹਾਲਾਂਕਿ ਪੰਜਾਬੀ ਫਿਲਮ 'ਫੁੱਫੜ ਜੀ' ਕੰਟੇਂਟ ਆਧਾਰਿਤ ਫਿਲਮ ਹੈ ਜੋ ਤੁਹਾਨੂੰ ਹਸਾਵੇਗੀ ਤੇ ਨਾਲ ਹੀ ਤੁਹਾਨੂੰ ਮਜ਼ਬੂਤ ਅਤੇ ਡੂੰਘਾ ਸੰਦੇਸ਼ ਦੇਵੇਗੀ ਪਰ ਇਸ ਵਿਚ ਬੇਹਤਰੀਨ ਸੰਗੀਤ ਦੇ ਨਾਲ ਸ਼ਾਨਦਾਰ ਗੀਤ ਵੀ ਹਨ।

ਅੱਜ ਰੀਲੀਜ਼ ਹੋਏ ਰੋਮਾਂਟਿਕ ਟਰੈਕ ‘ਆਪਾਂ ਦੋਵੇਂ ਵਿਚ ਫਿਲਮ ਦੀ ਮੁੱਖ ਸਟਾਰਕਾਸਟ- ਗੁਰਨਾਮ ਭੁੱਲਰ ਅਤੇ ਜੈਸਮੀਨ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ। ਇਹ ਗੀਤ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਗੀਤ ਨੂੰ ਦੁਨੀਆ ਭਰ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਫੁੱਫੜ ਜੀ' 11 ਨਵੰਬਰ ਨੂੰ ਰੀਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਕ ਪਾਸੇ ਜਿੱਥੇ ਲੋਕ ਚੰਨ ਅਤੇ ਅਰਜੁਨ ਯਾਨੀ ਗੁਰਨਾਮ ਭੁੱਲਰ ਅਤੇ ਬਿੰਨੂ ਢਿੱਲੋਂ ਵਿਚਕਾਰ ਨੋਕ-ਝੋਕ  ਦੇਖਣ ਲਈ ਉਤਸ਼ਾਹਿਤ ਹਨ ਤਾਂ ਉੱਥੇ ਹੀ ਇਸ ਦੇ ਖੂਬਸੂਰਤ ਗੀਤ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਗੁਰਨਾਮ ਭੁੱਲਰ ਦੇ ਬੋਲਾਂ ਅਤੇ ਦਾਊਦ ਦੁਆਰਾ ਦਿੱਤੇ ਸੰਗੀਤ ਨਾਲ, 'ਆਪਾਂ ਦੋਵੇਂ' ਦੀ ਸ਼ਾਨਦਾਰ ਤੇ ਆਕਰਸ਼ਕ ਵੀਡੀਓ ਅਰਵਿੰਦ ਠਾਕੁਰ ਦੁਆਰਾ ਕੋਰੀਓਗ੍ਰਾਫ ਕੀਤੀ ਗਈ ਹੈ ਅਤੇ ਗੁਰਨਾਮ ਭੁੱਲਰ ਦੀ ਸੰਜੀਦਾ ਆਵਾਜ਼ ਦੁਆਰਾ ਤਿਆਰ ਕੀਤੀ ਗਈ ਹੈ।

ਫਿਲਮ 'ਫੁੱਫੜ ਜੀ' ਰਾਜੂ ਵਰਮਾ ਦੁਆਰਾ ਲਿਖੀ ਗਈ ਹੈ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਹੈ। ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਦੁਆਰਾ ਨਿਰਮਿਤ, ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਵਲੋਂ ਦੁਨੀਆਂ ਭਰ ਵਿਚ ਰੀਲੀਜ਼ ਕੀਤੀ ਜਾਵੇਗੀ।