61 ਸਾਲਾ ਪ੍ਰਗਟ ਸਿੰਘ ਨੇ 12 ਘੰਟੇ 'ਚ 1 ਕਿੱਲਾ ਕਣਕ ਵੱਢ ਕੇ ਬਣਾਇਆ ਰਿਕਾਰਡ
ਅਮ੍ਰਿੰਤਸਰ ਦੇ ਪਿੰਡ ਘੋਗਾ ਵਿਖੇ 61 ਸਾਲਾ ਪ੍ਰਗਟ ਸਿੰਘ ਨੇ ਇਕ ਏਕੜ ਜ਼ਮੀਨ ਦੀ 12 ਘੰਟੇ ਵਿਚ ਕਰਟਾਈ ਕਰਕੇ ਨਵਾਂ ਰਿਕਾਰਡ ਪੈਦਾ ਕਰ ਦਿੱਤਾ ਹੈ।
ਅਮ੍ਰਿੰਤਸਰ ਦੇ ਪਿੰਡ ਘੋਗਾ ਵਿਖੇ 61 ਸਾਲਾ ਪ੍ਰਗਟ ਸਿੰਘ ਨੇ ਇਕ ਏਕੜ ਜ਼ਮੀਨ ਦੀ 12 ਘੰਟੇ ਵਿਚ ਕਰਟਾਈ ਕਰਕੇ ਨਵਾਂ ਰਿਕਾਰਡ ਪੈਦਾ ਕਰ ਦਿੱਤਾ ਹੈ। ਦਹਾਕੇ ਕੁ ਪਹਿਲਾਂ ਅਜਿਹੀਆਂ ਚੁਣੋਤੀਆਂ ਪੇਂਡੂ ਖੇਤਰਾਂ ਵਿਚ ਪ੍ਰਸਿੱਧ ਸਨ, ਪਰ ਅੱਜ ਕੱਲ ਅਜਿਹਾ ਘੱਟ ਹੀ ਦੇਖਣ ਵਿਚ ਆਉਂਦਾ ਹੈ। ਜ਼ਿਕਰਯੋਗ ਹੈ ਕਿ ਪ੍ਰਗਟ ਸਿੰਘ ਨੂੰ ਨੇੜਲੇ ਪਿੰਡਾਂ ਵਿਚੋਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲਿਆ ਜਿਹੜਾ 12 ਘੰਟੇ ਵਿਚ ਇਕ ਏਕੜ ਦੀ ਵਢਾਈ ਕਰ ਸਕੇ, ਅਤੇ ਉਸ ਦੀ ਚਣੋਤੀ ਨੂੰ ਸਵਿਕਾਰ ਕਰ ਸਕੇ।
ਇਸ ਤੇ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿਚ ਉਸ ਦਾ ਕੋਈ ਵੀ ਮੁਕਾਬਲਾ ਕਰਨ ਵਾਲਾ ਨਹੀਂ ਹੈ, ਇਸ ਲਈ ਇਹ ਇਕ ਸ਼ੋਅਮੈਚ ਵਰਗਾ ਸੀ, ਪਰ ਮੈਂ ਹਰ ਸਾਲ ਵਾਢੀ ਦੇ ਸੀਜ਼ਨ ਵਿਚ ਇਹ ਚੁਣੋਤੀ ਲੈਂਦਾ ਹਾਂ ਅਤੇ ਸਵੇਰ ਤੋਂ ਸ਼ਾਮ ਤੱਕ ਇਕ ਏਕੜ ਕਣਕ ਵੱਢ ਦਿੰਦਾਂ ਹਾਂ, ਮੈਂ ਐਤਵਾਰ ਨੂੰ ਸਵੇਰੇ ਕਰੀਬ 6 ਵਜੇ ਵਾਢੀ ਸ਼ੁਰੂ ਕੀਤੀ ਅਤੇ ਸ਼ਾਮ 6:30 ਤੱਕ ਇਸ ਨੂੰ ਪੂਰਾ ਕਰ ਦਿੱਤਾ। ਮੈਂ ਇਸ ਸਮੇਂ ਵਿਚ ਖਾਣੇ ਅਤੇ ਚਾਹ ਲਈ ਵੀ ਰੁਕਿਆ ਸੀ। ਭਾਂਵੇ ਕਿ ਇਹ ਕਾਫੀ ਔਖਾ ਹੈ, ਪਰ ਮੈਂਨੂੰ ਇਸਨੂੰ ਕਰਨ ਵਿਚ ਵਧੀਆਂ ਲਗਦਾ ਹੈ, ਇਹ ਮੇਰਾ ਇਕ ਸ਼ੌਂਕ ਹੈ।
ਦੱਸ ਦੱਈਏ ਕਿ ਪ੍ਰਗਟ ਸਿੰਘ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸ਼ਾਮ ਨੂੰ ਆਪਣੀ ਚਣੌਤੀ ਪੂਰੀ ਕਰਨ ਵਾਲਾ ਸੀ ਅਤੇ ਉੱਥੇ ਕਈ ਪਿੰਡ ਵਾਸੀ ਉਸ ਨੂੰ ਪ੍ਰੇਰਿਤ ਕਰਨ ਲਈ ਮੌਜੂਦ ਸਨ। ਇਸ ਬਾਰੇ ਪ੍ਰਗਟ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਆਪਣਾ ਕੰਮ ਪੂਰਾ ਕੀਤਾ ਤਾਂ ਕਈ ਲੋਕਾਂ ਨੇ ਮੇਰੀ ਸ਼ਲਾਘਾ ਕੀਤੀ ਅਤੇ ਕਈਆਂ ਨੇ ਮੈਂਨੂੰ ਪੈਸੇ ਵੀ ਦਿੱਤੇ। ਇਹ ਉਨ੍ਹਾਂ ਲਈ ਇਕ ਕਿਸਮ ਦਾ ਮਨੋਰੰਜਨ ਹੈ। ਉਸ ਨੇ ਦੱਸਿਆ ਕਿ ਇਹ ਕੰਮ ਦਿਨ ਵਿਚ 4 ਤੋਂ 5 ਵਿਅਕਤੀ ਦੇ ਦੁਆਰਾ ਹੋ ਸਕਦਾ ਹੈ ਅਤੇ ਅੱਜ ਦੇ ਨੌਜਵਾਨ ਤਾਂ ਇਸ ਨੂੰ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੇ।
ਪ੍ਰਗਟ ਸਿੰਘ ਨੇ ਦੱਸਿਆ ਕਿ ਮੈਂ ਇਸ ਦੀ ਸ਼ੁਰੂਆਤ ਛੋਟੀ ਉਮਰ ਤੋਂ ਕੀਤੀ ਸੀ, ਪਰ ਮੈਂ ਪਿਛਲੇ 7 ਸਾਲਾ ਤੋਂ ਇਸ ਚਣੋਤੀ ਨੂੰ ਨਹੀਂ ਕੀਤਾ ਸੀ। ਇੰਨੇ ਸਾਲਾ ਦੇ ਵਿਚ ਕਿਸੇ ਨੇ ਮੈਂਨੂੰ ਤਾਕਤ ਦਿਖਾਉਂਣ ਲਈ ਨਹੀਂ ਕਿਹਾ, ਪਰ ਇਸ ਵਾਰ ਮੇਰੇ ਪਿੰਡ ਦੇ ਕੁਝ ਮਜ਼ਦੂਰ ਸਾਥੀਆਂ ਨੇ ਕਿਹਾ ਕਿ ਸਿਆਣੀ ਉਮਰ ਕਰਕੇ ਤੂੰ ਇਸ ਤਰ੍ਹਾਂ ਨਹੀਂ ਕਰ ਸਕੇਗਾਂ। ਮੈਂ ਉਨ੍ਹਾਂ ਦੀ ਗੱਲ ਤੇ ਹੱਸਿਆ ਤੇ ਫਿਰ ਤੋਂ ਇਸ ਚੁਣੋਤੀ ਨੂੰ ਲਿਆ। ਇਸ ਦੇ ਨਾਲ ਹੀ ਮੈਂ ਪਿਛਲੇ ਕੁਝ ਮਹੀਨਿਆਂ ਤੋਂ 5 ਕਿਲੋ ਦੇਸੀ ਘਿਉ ਖਪਤ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।