ਘਰੇਲੂ ਬਗੀਚੀ ਵਿਚ ਅਕਤੂਬਰ ਮਹੀਨੇ ਲਗਾਓ ਇਹ ਸਬਜ਼ੀਆਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੀਂਹ ਦੀ ਚੰਗੀ ਕਾਰਵਾਈ ਤੋਂ ਬਾਅਦ ਮੌਸਮ ਸੋਹਾਵਣਾ ਹੋ ਗਿਆ ਹੈ। ਝੋਨੇ ਦੀ ਫਸਲ ਨੇ ਸੁਨਹਿਰੀ...

Kissan

ਚੰਡੀਗੜ੍ਹ: ਮੀਂਹ ਦੀ ਚੰਗੀ ਕਾਰਵਾਈ ਤੋਂ ਬਾਅਦ ਮੌਸਮ ਸੋਹਾਵਣਾ ਹੋ ਗਿਆ ਹੈ। ਝੋਨੇ ਦੀ ਫਸਲ ਨੇ ਸੁਨਹਿਰੀ ਰੰਗ ਫੜ ਲਿਆ ਹੈ ਕਿਉਂਕਿ ਇਸਦੀ ਵਾਢੀ ਦਾ ਵੇਲਾ ਆ ਗਿਆ ਹੈ। ਇਸਦੇ ਨਾਲ ਹੀ ਮੱਕੀ ਦੀਆਂ ਛੱਲੀਆਂ ਦੇ ਪਰਦਿਆਂ ਦਾ ਵੀ ਰੰਗ ਭੂਰਾ ਪੈ ਚੱਲਿਆ ਹੈ। ਸਾਉਣੀ ਦੀ ਫਸਲ ਦੀ ਵਾਢੀ ਦੇ ਨਾਲ-ਨਾਲ ਹਾੜੀ ਦੀ ਫਸਲ ਦੀ ਬਿਜਾਈ ਦਾ ਵੀ ਵੇਲਾ ਹੈ।  ਅਕਤੂਬਰ ਦਾ ਮਹੀਨਾ ਸਰਦੀਆਂ ਦੀਆਂ ਸਬਜ਼ੀਆਂ ਦੀ ਸਬਜ਼ੀ ਲਈ ਬਹੁਤ ਢੁਕਵਾਂ ਹੈ।

 ਇਸ ਸਮੇਂ ਆਲੂਆਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ਆਲੂਆਂ ਦਾ ਬੀਜ ਹਮੇਸ਼ਾ ਰੋਗ ਰਹਿਤ, ਸਿਫਾਰਿਸ਼ ਅਨੁਸਾਰ ਅਤੇ ਨਰੋਆ ਹੀ ਬੀਜੋ। ਇਸਤੋਂ ਇਲਾਵਾ ਅਗੇਤੇ ਮਟਰਾਂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਮਟਰ ਅਗੇਤਾ-7, ਮਟਰ ਅਗੇਤਾ-6, ਅਰਕਲ ਅਤੇ ਏ ਪੀ-3 ਮੁਖ ਕਿਸਮਾਂ ਹਨ। ਮਟਰ ਦੀ ਬਿਜਾਈ ਲਈ 45 ਕਿੱਲੋ ਏਕੜ ਬੀਜ ਵਰਤਿਆ ਜਾਣਾ ਚਾਹੀਦਾ ਹੈ। ਬੰਦ ਗੋਭੀ ਦੀ ਪਨੀਰੀ ਵੀ ਪੁੱਟ ਕੇ ਖੇਤ ਵਿਚ ਲਾਉਣ ਲਈ ਸਮਾਂ ਢੁਕਵਾਂ ਹੈ।

1 ਏਕੜ ਵਿਚ 1 ਕਿੱਲੋ ਬੀਜ ਵਰਤੋਂ। ਮੇਥੀ ਬੀਜਣ ਲਈ ਵੀ ਸਮਾਂ ਉੱਤਮ ਹੈ ਅਤੇ ਇਸ ਲਈ ਕਸੂਰੀ ਮੇਥੀ ਕਿਸਮ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦੀ 1 ਏਕੜ ਵਿਚ ਬਿਜਾਈ ਲਈ 10 ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 2.5 ਗ੍ਰਾਮ ਥੀਰਮ ਪ੍ਰਤੀ ਕਿੱਲੋ ਦੇ ਬੀਜ ਦੇ ਹਿਸਾਬ ਨਾਲ ਸੋਧ ਲਵੋ। ਘਰ ਜ਼ਰੂਰਤ ਲਈ ਕਿਆਰੀ ਵਿਚ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਸਿਆੜਾ ਵਿਚ 20 ਸੈ:ਮੀ: ਫਾਸਲਾ ਰੱਖੋ।