ਬਸਰਤ ਦਾ ਕੋਸਰਾ ਚਾਵਲ ਨਾਸਿਕ 'ਚ ਬਣਿਆ ਸ਼ੂਗਰ ਫਰੀ ਚਾਵਲ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕੋਲਾਵਾੜਾ ਅਤੇ ਨੇਤਾਨਾਰ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਦੀ ਸਮਰਥਾ ਨਹੀਂ ਹੈ ਕਿ ਉਹ 25 ਕਿਲੋ ਮੀਟਰ ਦੂਰ ਕੋਸਰਾ ਵੇਚਣ ਜਾ ਸਕਣ।

Bastar Kosra Rice

ਛੱਤੀਸਗੜ੍ਹ, ( ਭਾਸ਼ਾ ) : ਬਸਤਰ ਦੀ ਪਹਾੜੀ ਢਲਾਣ 'ਤੇ ਪੈਦਾ ਹੋਣ ਵਾਲਾ ਕੋਸਰਾ ਵਧੇਰੀ ਮਾਤਰਾ ਵਿਚ ਨਾਸਿਕ ਅਤੇ ਕੋਲਕਾਤਾ ਭੇਜਿਆ ਜਾਂਦਾ ਹੈ। ਉਥੇ ਇਸ ਨੂੰ ਸ਼ੂਗਰ ਫਰੀ ਰਾਈਸ ਅਤੇ ਲਵ ਬਰਡ ਦਾਣਾ ਦੇ ਤੌਰ 'ਤੇ ਪੈਕ ਕਰਨ ਤੋਂ ਬਾਅਦ ਪੂਰੇ ਦੇਸ਼ ਵਿਚ ਵੇਚਿਆ ਜਾ ਰਿਹਾ ਹੈ। ਇਥੋ ਹਰ ਸਾਲ ਘੱਟ ਤੋਂ ਘੱਟ ਦਸ ਹਜ਼ਾਰ ਕੁਇੰਟਲ ਕੋਸਰਾ ਦੀ ਨਿਕਾਸੀ ਕੀਤੀ ਜਾਂਦੀ ਹੈ। ਪਿੰਡ ਵਾਲਿਆਂ ਤੋਂ ਇਸ ਨੂੰ 15 ਰੁਪਏ ਪ੍ਰਤਿ ਕਿਲੋ ਗ੍ਰਾਮ ਦੀ ਦਰ ਨਾਲ ਖਰੀਦ ਕੇ ਇਸ ਦੀ

ਪੈਕਿੰਗ ਕਰਨ ਤੋਂ ਬਾਅਦ 100 ਤੋਂ 150 ਰੁਪਏ ਦੀ ਦਰ ਨਾਲ ਦੇਸ਼ ਭਰ ਵਿਚ ਵੇਚਿਆ ਜਾਂਦਾ ਹੈ। ਡਿਪਟੀ ਡਾਇਰੈਕਟਰ ਖੇਤੀਬਾੜੀ ਕਪਿਲ ਦੇਵ ਦੀਪਕ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਦੇ  ਹਨ ਕਿ ਬਸਤਰ ਦੇ ਬਾਸਤਾਨਗਰ ਅਤੇ ਨੇਤਾਨਾਰ ਇਲਾਕੇ ਦੀ ਢਲਾਣ ਵਾਲੀ ਜ਼ਮੀਨ 'ਤੇ ਲਗਭਗ ਇਕ ਹਜ਼ਾਰ ਹੈਕਟੇਅਰ ਵਿਚ ਕੋਸਰਾ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਇਸ ਦੀ ਪੈਦਾਵਾਰ ਬੈਲਾਡੀਲਾ ਦੀ ਤਰਾਈ ਦੇ ਪਿੰਡਾਂ ਵਿਚ ਵੀ ਹੁੰਦੀ ਹੈ। ਮੋਟੇ ਅਨਾਜ ਦੇ ਤੌਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿਚ

ਵੰਡੇ ਜਾਣ ਵਾਲੇ ਕੋਸਰਾ ਦੀ ਵਰਤੋਂ ਪਿੰਡ ਵਾਲੇ ਆਮ ਚਾਵਲ ਵਾਂਗ ਕਰਦੇ ਆਏ ਹਨ। ਪਰ ਜਦੋਂ ਤੋਂ ਇਸ ਦੀ ਗਿਣਤੀ ਸ਼ੂਗਰ ਫਰੀ ਚਾਵਲ ਵਿਚ ਹੋਣ ਲਗੀ ਹੈ, ਉਦੋਂ ਤੋਂ ਇਸ ਦੀ ਮੰਗ ਵਿਚ ਵਾਧਾ ਹੋਇਆ ਹੈ। ਸਰਕਾਰ ਨੇ ਹੁਣ ਈ-ਖੇਤੀ ਦਾ ਪ੍ਰਬੰਧ ਕਰ ਦਿਤਾ ਹੈ। ਇਸ ਦਾ ਲਾਭ ਪਿੰਡ ਵਾਲਿਆਂ ਨੂੰ ਲੈਣਾ ਚਾਹੀਦਾ ਹੈ। ਕੋਲਾਵਾੜਾ ਅਤੇ ਨੇਤਾਨਾਰ ਦੇ ਕਿਸਾਨ ਦੱਸਦੇ ਹਨ ਕਿ ਉਹਨਾਂ ਦੀ ਸਮਰਥਾ ਨਹੀਂ ਹੈ ਕਿ ਉਹ 25 ਕਿਲੋ ਮੀਟਰ ਦੂਰ ਕੋਸਰਾ ਵੇਚਣ ਜਾ ਸਕਣ। ਇਸ ਲਈ ਵਪਾਰੀਆਂ ਨੂੰ 15 ਰੁਪਏ ਦੀ ਦਰ 'ਤੇ ਕੋਸਰਾ ਵੇਚਣ ਲਈ ਮਜਬੂਰ ਹਨ।

ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਹੱਤਵਪੂਰਨ ਫਸਲ ਦਾ ਸਮਰਥਨ ਮੁੱਲ ਨਿਰਧਾਰਤ ਕਰੇ ਤਾਂ ਕਿ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਦਾ ਸਹੀ ਮੁੱਲ ਮਿਲ ਸਕੇ।  ਜਿਲ੍ਹੇ ਦੇ ਕੋਸਰਾ ਵਪਾਰੀਆਂ ਰਾਹੀ ਇਹ ਮੰਡੀ ਵਿਚ ਪਹੁੰਚਣ ਲਗਾ ਹੈ। ਮਿਲੀ ਜਾਣਕਾਰੀ ਮੁਤਾਬਕ ਬਸਤਰ ਤੋਂ ਘੱਟ ਤੋਂ ਘੱਟ 10 ਹਜ਼ਾਰ ਕੁਇੰਟਲ ਕੋਸਰਾ ਨਾਸਿਕ ਜਾ ਰਿਹਾ ਹੈ। ਕਿਉਂਕਿ ਇਸ ਫਸਲ 'ਤੇ ਕੋਈ ਮੰਡੀ ਫੀਸ ਨਹੀਂ ਲਗਦੀ, ਇਸ ਲਈ ਕਈ ਵਪਾਰੀ ਇਸ ਨੂੰ ਸਿੱਧੇ ਬਾਹਰ ਭੇਜ ਰਹੇ ਹਨ।