PM Kisan Scheme: 6000 ਰੁਪਏ ਸਲਾਨਾ ਪਾਉਣ ਵਾਲਿਆਂ ਦੀ ਨਵੀਂ ਲਿਸਟ ਜਾਰੀ, ਇੱਥੇ ਚੈੱਕ ਕਰੋ ਨਾਮ
ਮੋਦੀ ਸਰਕਾਰ ਦੀ ਕਿਸਾਨਾਂ ਨਾਲ ਜੁੜੀ ਸਭ ਤੋਂ ਖ਼ਾਸ ਯੋਜਨਾਵਾਂ ਵਿਚੋਂ ਇਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਕਈ ਸੂਬਿਆਂ ਦੇ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ।
ਨਵੀਂ ਦਿੱਲੀ: ਮੋਦੀ ਸਰਕਾਰ ਦੀ ਕਿਸਾਨਾਂ ਨਾਲ ਜੁੜੀ ਸਭ ਤੋਂ ਖ਼ਾਸ ਯੋਜਨਾਵਾਂ ਵਿਚੋਂ ਇਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਕਈ ਸੂਬਿਆਂ ਦੇ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ। ਇਹਨਾਂ ਸੂਬਿਆਂ ਵਿਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹਨਸ ਜਿੱਥੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ।
ਪੱਛਮੀ ਬੰਗਾਲ ਨੂੰ ਛੱਡ ਕੇ ਸਾਰੇ ਭਾਜਪਾ ਅਤੇ ਗੈਰ ਭਾਜਪਾ ਸ਼ਾਸਤ ਸੂਬੇ ਅਪਣੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਪੈਸੇ ਦਿਵਾਉਣ ਦੀਆਂ ਕੋਸ਼ਿਸ਼ ਵਿਚ ਜੁਟੇ ਹਨ। ਯੂਪੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਰਾਜਸਥਾਨ, ਕਰਨਾਟਕ ਅਤੇ ਤਾਮਿਲਨਾਡੂ ਟਾਪ 'ਤੇ ਹਨ।
ਇਸ ਵਿਚ ਭਾਜਪਾ ਸ਼ਾਸਿਤ ਅਤੇ ਗੈਰ-ਭਾਜਪਾ ਸ਼ਾਸਿਤ ਰਾਜ ਵੀ ਹਨ। ਕੇਂਦਰੀ ਖੇਤੀਬਾੜੀ ਮੰਤਰਾਲੇ ਅਨੁਸਾਰ 8 ਜੂਨ ਤੱਕ 9 ਕਰੋੜ 83 ਲੱਖ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ।
ਕਿਵੇਂ ਚੈੱਕ ਕੀਤਾ ਜਾਵੇ ਅਪਣਾ ਨਾਮ?
ਪੀਐਮ ਕਿਸਾਨ ਸਕੀਮ ਦੀ ਵੈੱਬਸਾਈਟ pmkisan.gov.in 'ਤੇ ਕੇਂਦਰ ਸਰਕਾਰ ਨੇ ਸਾਰੇ ਲਾਭਪਾਤਰੀਆਂ ਦੀ ਲਿਸਟ ਅਪਲੋਡ ਕਰ ਦਿੱਤੀ ਹੈ। ਇਸ ਵੈੱਬਸਾਈਟ 'ਤੇ ਫਾਰਮਰ ਕੋਰਨਰ 'ਤੇ ਜਾ ਕੇ ਅਪਣੇ ਅਧਾਰ ਜਾਂ ਮੋਬਾਇਲ ਨੰਬਰ ਦੇ ਜ਼ਰੀਏ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਪੈਸੇ ਮਿਲੇ ਹਨ ਜਾਂ ਨਹੀਂ।
ਜੇਕਰ ਤੁਸੀਂ ਕੋਈ ਜਾਣਕਾਰੀ ਗਲਤ ਦਰਜ ਕਰਵਾ ਦਿੱਤੀ ਹੈ ਤਾਂ ਉਸ ਦੀ ਜਾਣਕਾਰੀ ਵੀ ਇਸ 'ਤੇ ਮਿਲ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਹਾਲ ਹੀ ਵਿਚ ਅਪਲਾਈ ਕੀਤਾ ਹੈ ਤਾਂ ਇਸ ਦੀ ਸਥਿਤੀ ਵੀ ਇਸ ਵੈੱਬਸਾਈਟ ਤੋਂ ਪਤਾ ਕੀਤੀ ਜਾ ਸਕਦੀ ਹੈ।
ਲਿਸਟ ਆਨਲਾਈਨ ਦੇਖਣ ਲਈ ਅਸਾਨ ਸਟੈੱਪ
- ਵੈੱਬਸਾਈਟ 'ਤੇ pmkisan.gov.in 'ਤੇ ਜਾਓ।
- ਹੋਮ ਪੇਜ਼ 'ਤੇ ਮੈਨਿਊ ਬਾਰ ਦੇਖੋ ਅਤੇ ਇੱਥੇ ਫਾਰਮਕ ਕੋਰਨਰ 'ਤੇ ਜਾਓ।
- ਇੱਥੇ 'ਲਾਭਪਾਰਤੀ ਸੂਚੀ' ਦੇ ਲਿੰਕ 'ਤੇ ਕਲਿੱਕ ਕਰੋ।
- ਇਸ ਤੋਂ ਬਾ੍ਅਦ ਅਪਣੀ ਸਟੇਟ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦਾ ਵੇਰਵਾ ਦਰਜ ਕਰੋ।
- ਇਸ ਤੋਂ ਬਾਅਦ Get Report 'ਤੇ ਕਲਿੱਕ ਕਰੋ ਅਤੇ ਪੂਰੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ।