ਵੱਧ ਝਾੜ ਲੈ ਕੇ ਆਮਦਨ ਵਧਾਉਣ ਦੇ ਭੁਲੇਖੇ 'ਚ ਡਾਕਟਰਾਂ ਨੂੰ ਦੁੱਗਣੀ ਰਕਮ ਲੁਟਾਉਂਦੇ ਕਿਸਾਨ: ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜ ਵੱਧ ਝਾੜ ਲੈਣ ਦੀ ਖਾਤਿਰ ਅਰਥਾਤ ਵੱਧ ਆਮਦਨ ਕਮਾਉਣ ਦੇ ਭੁਲੇਖੇ 'ਚ ਅਸੀਂ ਦੁਗਣਾ ਧਨ ਡਾਕਟਰਾਂ ਨੂੰ ਲੁਟਾ ਰਹੇ .....

environment

ਵਾਤਾਵਰਣ ਦੀ ਸੰਭਾਲ, ਤੰਦਰੁਸਤੀ ਅਤੇ ਜਾਗਰੂਕਤਾ ਵਿਸ਼ੇ 'ਤੇ ਹੋਇਆ ਸੈਮੀਨਾਰ

ਜੈਤੋ, (ਜਸਵਿੰਦਰ ਸਿੰਘ ਜੱਸਾ) :- ਅੱਜ ਵੱਧ ਝਾੜ ਲੈਣ ਦੀ ਖਾਤਿਰ ਅਰਥਾਤ ਵੱਧ ਆਮਦਨ ਕਮਾਉਣ ਦੇ ਭੁਲੇਖੇ 'ਚ ਅਸੀਂ ਦੁਗਣਾ ਧਨ ਡਾਕਟਰਾਂ ਨੂੰ ਲੁਟਾ ਰਹੇ ਹਾਂ, ਕਿਉਂਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਜਾਂ ਤੰਦਰੁਸਤੀ ਵੱਲ ਧਿਆਨ ਦੇਣ ਸਬੰਧੀ ਜਾਗਰੂਕ ਨਹੀਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਨੇੜਲੇ ਪਿੰਡ ਮੱਤਾ ਦੇ ਗੁਰਦਵਾਰਾ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਕਰਦਿਆਂ ਉੱਘੇ ਸਮਾਜਸੇਵੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸੇ ਸਮੇਂ ਭਾਰਤ ਖਾਸ ਕਰਕੇ ਪੰਜਾਬ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਪਰ ਹਰੀਕ੍ਰਾਂਤੀ ਦੇ ਭੰਬਲਭੂਸੇ 'ਚ ਅਸੀਂ ਆਪਣੇ ਫਸਲਾਂ ਦਾ ਝਾੜ ਲੈਣ ਦੇ ਢੰਗ ਤਰੀਕਿਆਂ ਨੂੰ ਐਨਾ ਵਿਗਾੜ ਲਿਆ ਹੈ ਕਿ ਜਹਿਰੀਲੀਆਂ ਦਵਾਈਆਂ ਦੀ ਬਹੁਤਾਤ ਕਾਰਨ ਵਿਦੇਸ਼ਾਂ ਨੇ ਭਾਰਤ ਦੀ ਪੈਦਾਵਾਰ ਵਾਲੇ ਜਿਆਦਾਤਰ ਖਾਦ ਪਦਾਰਥ ਖਰੀਦਣ ਤੋਂ ਸਾਫ ਇਨਕਾਰ ਕਰ ਦਿੱਤੈ।