ਕੈਨੇਡਾ ਤੋਂ ਆ ਕੇ ਗੁਰਤੇਜ਼ ਬਣਿਆ ਸਫ਼ਲ ਕਿਸਾਨ, 15 ਕਿਲਿਆਂ ਚੋਂ ਕਮਾ ਰਿਹੈ ਲੱਖਾਂ ਰੁਪਏ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਸੰਗਤ ਮੰਡੀ ਦੇ ਪਿੰਡ ਮਛਾਣਾ ਦਾ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ...

Gurtej Singh

ਚੰਡੀਗੜ੍ਹ: ਸੰਗਤ ਮੰਡੀ ਦੇ ਪਿੰਡ ਮਛਾਣਾ ਦਾ ਅਗਾਂਹਵਧੂ ਕਿਸਾਨ ਗੁਰਤੇਜ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ। ਗੁਰਤੇਜ ਸਿੰਘ ਜਿੱਥੇ ਫਲਾਂ ਦੇ ਬਾਗ਼ ਤੇ ਸਬਜ਼ੀਆਂ ਵਿੱਚੋਂ ਚੰਗਾ ਮੁਨਾਫ਼ਾ ਕਮਾ ਰਿਹਾ ਹੈ, ਉੱਥੇ ਹੀ ਪਾਣੀ ਦੀ ਬੱਚਤ ਕਰਦੇ ਹੋਏ ਡਰਿੱਪ ਸਿਸਟਮ ਰਾਹੀਂ ਸਿੰਚਾਈ ਕਰਦਾ ਹੈ। ਕਿਸਾਨ ਨੇ ਆਪਣੀ 5 ਏਕੜ ਜ਼ਮੀਨ ‘ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹੋਈਆਂ ਹਨ ਤੇ 10 ਏਕੜ ਜ਼ਮੀਨ ਵਿਚ ਕਿੰਨੂਆਂ ਦਾ ਬਾਗ਼ ਲਗਾਇਆ ਹੋਇਆ ਹੈ। ਗੁਰਤੇਜ ਸਿੰਘ ਨੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਕਮਾਉਣ ਲਈ ਆਧੁਨਿਕ ਖੇਤੀ ਕਰਨ ਦੀ ਅਪੀਲ ਕੀਤੀ ਹੈ।

ਖੇਤਾਂ ਵਿੱਚ ਕੰਮ ਕਰਵਾ ਰਿਹਾ ਇਹ ਪਿੰਡ ਮਛਾਣਾ ਦਾ ਅਗਾਂਹ ਵਧੂ ਕਿਸਾਨ ਗੁਰਤੇਜ ਸਿੰਘ ਹੈ। ਗੁਰਤੇਜ ਸਿੰਘ ਨੇ ਨਾ ਕੇਵਲ ਆਪਣਾ ਆਰਥਿਕ ਪੱਧਰ ਉੱਪਰ ਚੁੱਕਿਆ ਹੈ ਬਲਕਿ ਉਹ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਬਣਿਆ ਹੈ।ਗੁਰਤੇਜ ਸਿੰਘ ਕੁੱਝ ਸਮਾਂ ਪਹਿਲਾਂ ਆਪਣੇ ਬੇਟੇ ਕੋਲ ਵਿਦੇਸ਼ (ਕੈਨੇਡਾ) ਗਿਆ ਸੀ, ਜਿੱਥੇ ਉਨ੍ਹਾਂ ਨੇ ਫਲਾਂ ਦੇ ਬਾਗ਼ ਅਤੇ ਆਧੁਨਿਕ ਤਰੀਕੇ ਨਾਲ ਵਿਦੇਸ਼ੀ ਖੇਤੀ ਹੁੰਦਿਆਂ ਦੇਖੀ ਅਤੇ ਪਿੰਡ ਆ ਕੇ ਖੇਤੀ ਕਰਨ ਦਾ ਫ਼ੈਸਲਾ ਕੀਤਾ। ਗੁਰਤੇਜ ਸਿੰਘ ਨੇ ਇਲਾਕੇ ਵਿਚ ਪਹਿਲਾ ਪੋਲੀ ਹਾਊਸ ਲਗਾਇਆ ਜਿਸ ਵਿਚ ਗੁਰਤੇਜ ਸਿੰਘ ਨੇ ਆਪਣੀ 5 ਏਕੜ ਜ਼ਮੀਨ ‘ਚ ਵੱਖ-ਵੱਖ ਤਰਾਂ ਦੀਆਂ ਸਬਜ਼ੀਆਂ ਉਗਾਈਆਂ ਹੋਈਆਂ ਹਨ।

ਕਿਸਾਨ ਨੇ 10 ਏਕੜ ਜ਼ਮੀਨ ਵਿਚ ਕਿੰਨੂਆਂ ਦਾ ਬਾਗ਼ ਲਗਾਇਆ ਹੋਇਆ ਹੈ। ਬਾਗ਼ ਦੇ ਹਰ ਬੂਟੇ ਤੇ ਨੰਬਰ ਲਗਾਇਆਂ ਗਿਆ ਜੇ ਕਰ ਕਿਸੇ ਵੀ ਬੂਟੇ ਨੂੰ ਕੋਈ ਮੁਸ਼ਕਲ ਨਾਂ ਨਰਮ ਹੁੰਦਾ ਹੈ ਤਾਂ ਉਸ ਦਾ ਨੰਬਰ ਨੋਟ ਕਰ ਕੇ ਖ਼ਾਸ ਧਿਆਨ ਰੱਖਿਆਂ ਜਾਂਦਾ ਹੈ। ਕਿਸਾਨ ਗੁਰਤੇਜ ਸਿੰਘ ਡਰਿੱਪ ਸਿਸਟਮ ਰਾਹੀਂ ਸਿੰਚਾਈ ਕਰਦਾ ਹੈ। ਡਰਿੱਪ ਸਿਸਟਮ ਨਾਲ ਪਾਣੀ ਦੀ 60 ਫ਼ੀਸਦੀ ਬੱਚਤ ਹੁੰਦੀ ਹੈ।ਇਸ ਦੇ ਨਾਲ ਨਾਲ ਖਾਂਦਾ ਦੀ ਵੀ ਬੱਚਤ ਹੁੰਦੀ ਹੈ ਤੇ ਲੋੜ ਮੁਤਾਬਿਕ ਸਿਰਫ਼ ਬੂਟੇ ਨੂੰ ਹੀ ਖਾਦ ਮਿਲਦੀ ਹੈ।ਕਿਸਾਨ ਨੇ ਦੱਸਿਆਂ ਕਿ ਜਿੱਥੇ ਤਿੰਨ ਏਕੜ ਨੂੰ 6-7 ਘੰਟੇ ਪਾਣੀ ਲੱਗਦਾ ਹੈ ਤਾਂ ਡਰਿੱਪ ਸਿਸਟਮ ਨਾਲ ਅੱਧੇ ਘੰਟੇ ਵਿੱਚ ਤਿੰਨ ਏਕੜ ਬਾਗ਼ ਨੂੰ ਪਾਣੀ ਲੱਗ ਜਾਂਦਾ ਹੈ।