ਕਿਸਾਨਾਂ ਵਲੋਂ ਮਾਛੀਵਾੜਾ ਬਿਜਲੀ ਦਫ਼ਤਰ ਅੱਗੇ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਵਲੋਂ ਬਿਜਲੀ ਸਬ ਡਵੀਜ਼ਨ ਮਾਛੀਵਾੜਾ ਦੇ ਦਫ਼ਤਰ ਅੱਗੇ ਧਰਨਾ ਲਾਇਆ.....

Farmers Protesting

ਸ੍ਰੀ ਮਾਛੀਵਾੜਾ ਸਾਹਿਬ, : ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਵਲੋਂ ਬਿਜਲੀ ਸਬ ਡਵੀਜ਼ਨ ਮਾਛੀਵਾੜਾ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ, ਜਿਸ ਵਿਚ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਨੇ ਦੱਸਿਆ ਕਿ ਝੋਨੇ ਦੀ ਖਰੀਦ ਨੂੰ ਸਿੱਲ ਦੀ ਮਾਤਰਾ ਸਬੰਧੀ ਕੋਈ ਛੋਟ ਨਾ ਦੇਣ ਕਰਕੇ ਤੇ ਝੋਨੇ ਦਾ ਸਮੇਂ ਸਿਰ ਲੱਗਣਾ ਜ਼ਰੂਰੀ ਹੈ।

ਇਸ ਕਰਕੇ ਕਿਸਾਨਾਂ ਨੂੰ ਹੁਣ 16 ਘੰਟੇ ਬਿਜਲੀ ਰੋਜਾਨਾਂ ਦੀ ਨਿਰਵਿਘਨ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੇਬਰ ਤੇ ਬਿਜਲੀ ਦੀ ਘਾਟ ਕਰਕੇ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਬਾਰੇ ਕਿਹਾ। ਇਸ ਧਰਨੇ ਨੂੰ ਕੁਲਦੀਪ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ, ਕੁਲਵੰਤ ਸਿੰਘ ਤਰਕ, ਲੋਕ ਸੰਘਰਸ਼ ਕਮੇਟੀ ਪ੍ਰਧਾਨ ਸੰਦੀਪ ਸ਼ਰਮਾ ਨੇ ਸੰਬੋਧਨ ਕੀਤਾ।

ਇਸ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ 'ਚ ਸ਼ਿਵ ਚਰਨ ਸਿੰਘ, ਜ਼ੋਰਾ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਗੁਰਭਾਗ ਸਿੰਘ, ਗੁਲਜ਼ਾਰ ਸਿੰਘ, ਬਖਸ਼ੀਸ਼ ਸਿੰਘ, ਦਰਸ਼ਨ ਸਿੰਘ, ਰਣਵੀਰ ਸਿੰਘ, ਸੁਰਜਣ ਸਿੰਘ, ਕਰਮ ਸਿੰਘ ਸ਼ੀਤਲ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਭਿੰਦਰ ਸਿੰਘ, ਦਰਸ਼ਨ ਲਾਲ ਮਾਛੀਵਾੜਾ ਨੇ ਵੀ ਸੰਬੋਧਨ ਕੀਤਾ।