ਝੋਨੇ ਦੇ ਸੀਜ਼ਨ 'ਚ ਕਿਸਾਨਾਂ ਨੂੰ ਬਿਜਲੀ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ : ਕਾਂਗੜ
ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਬਿਜਲੀ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ......
ਭਗਤਾ ਭਾਈ ਕਾ, 9 ਜੂਨ (ਰਾਜੀਵ ਗੋਇਲ): ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਬਿਜਲੀ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨੌਜਵਾਨ ਕਾਂਗਰਸੀ ਆਗੂ ਇੰਦਰਜੀਤ ਸਿੰਘ ਜੱਗਾ ਭੋਡੀਪੁਰਾ ਦੇ ਗ੍ਰਹਿ ਵਿਖੇ ਪੁੱਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਕਿ ਪਿਛਲੀ ਗਠਜੋੜ ਸਰਕਾਰ ਸਮੇਂ ਪਾਵਰਕਾਮ ਵਿਭਾਗ ਦੇ ਵਿਗੜੇ ਹਲਾਤਾਂ ਵਿਚ ਲਗਾਤਾਰ ਸੁਧਾਰ ਜਾਰੀ ਹੈ। ਕੈਬਨਿਟ ਮੰਤਰੀ ਕਾਂਗੜ ਨੇ ਨੌਜਵਾਨ ਆਗੂ ਜੱਗਾ ਦੇ ਗ੍ਰਹਿ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਉਪਰ ਉਨ੍ਹਾਂ ਦਾ ਨਿਪਟਾਰਾ ਕੀਤਾ। ਉਧਰ ਨੌਜਵਾਨ ਆਗੂ ਜੱਗਾ ਭੋਡੀਪੁਰਾ ਦੇ ਪਰਵਾਰ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸਿੰਘ ਜੱਗਾ, ਲਖਵੀਰ ਸਿੰਘ ਸਿੱਧੂ ਚੇਅਰਮੈਨ ਕਿਸਾਨ ਸੈਲ, ਇੰਦਰਜੀਤ ਮਾਨ, ਜਗਸੀਰ ਸਿੰਘ ਪੰਮਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਗੁਰਮੁਖ ਸਿੰਘ ਬਰਾੜ, ਅੰਮ੍ਰਿਤ ਕਿੰਗਰਾ, ਕੁਲਵਿੰਦਰ ਸੰਧੂ, ਮਹਿੰਦਰ ਸਿੰਘ ਕਿੰਗਰਾ, ਜਸਵੀਰ ਸਿੰਘ, ਗੁਰਪ੍ਰੀਤ ਕਿੰਗਰਾ, ਗੋਪੀ ਰਾਮੂਵਾਲਾ, ਗੈਵੀ ਸੰਧੂ, ਬਲਰਾਜ ਕਿੰਗਰਾ ਸਣੇ ਵੱਡੀ ਗਿਣਤੀ ਵੀ ਕਾਂਗਰਸੀ ਆਗੂ ਹਾਜ਼ਰ ਸਨ।