ਕਿਸਾਨਾਂ ਦੇ ਹੱਕਾਂ ਲਈ ਡਟੀ ‘AAP’ ਨੇ ਚੁੱਕਿਆ ਵੱਡਾ ਕਦਮ
ਜਿੱਥੇ ਉਹਨਾਂ ਨੇ ਖਰੀਦ ਏਜੰਸੀਆਂ ਦੀ ਗੱਲ ਕੀਤੀ ਉੱਥੇ...
ਸੰਗਰੂਰ: ਆਮ ਆਜਮੀ ਪਾਰਟੀ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ। ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ। ਕਿਉਂ ਕਿ ਜੋ ਕੇਂਦਰ ਸਰਕਾਰ ਹੈ ਉਹ ਸਰਕਾਰੀ ਖਰੀਦ ਨੂੰ ਬੰਦ ਕਰਨ ਜਾ ਰਹੀ ਹੈ ਜਿਸ ਨਾਲ ਪੰਜਾਬ ਅਤੇ ਭਾਰਤ ਦਾ ਕਿਸਾਨ ਬਰਬਾਦੀ ਵੱਲ ਜਾਵੇਗਾ।
ਜਿੱਥੇ ਉਹਨਾਂ ਨੇ ਖਰੀਦ ਏਜੰਸੀਆਂ ਦੀ ਗੱਲ ਕੀਤੀ ਉੱਥੇ ਹੀ ਉਹ ਕਿਸਾਨਾਂ ਦੀਆਂ ਹੋਰ ਮੁਸ਼ਕਿਲਾਂ ਲੈ ਕੇ ਪਹੁੰਚੇ ਹਨ। ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਨ ਕਿਸਾਨਾਂ ਨਾਲ ਧੱਕਾ ਨਾ ਕੀਤਾ ਜਾਵੇ। ਜੇ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਇਕ ਬਹੁਤ ਵੱਡਾ ਸੰਘਰਸ਼ ਵਿਢੂਗੀ।
ਉੱਥੇ ਹੀ ਦਸਿਆ ਕਿ ਸਰਕਾਰ ਨੇ ਲਾਕਡਾਊਨ ਦੌਰਾਨ ਤਿੰਨ ਓਡੀਨੈਸ ਜਾਰੀ ਕੀਤੇ ਹਨ ਜਿਸ ਦਾ ਕਿ ਸਿੱਧਾ ਸੰਕੇਤ ਹੈ ਐਮਐਸਪੀ ਜਿਸ ਨੂੰ ਖਤਮ ਕੀਤਾ ਜਾਵੇਗਾ, ਮੰਡੀਕਰਨ ਹੈ ਉਹ ਖਤਮ ਕੀਤਾ ਜਾਵੇਗਾ ਕਿਉਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਕੋਲ 3 ਸਾਲ ਦਾ ਸਟੌਕ ਪਿਆ ਹੈ ਇਹ ਆਉਣ ਵਾਲੇ ਸਮੇਂ ਵਿਚ ਕਿਸਾਨੀ ਨਾਲ ਆਰਥਿਕ ਘਾਟਾ ਦਸ ਰਹੀ ਹੈ।
ਇਹ ਸਰਾਸਰ ਹੀ ਗਲਤ ਹੈ ਕਿਉਂ ਕਿ ਭੁੱਖਮਰੀ ਦੇ ਸਮੇਂ ਵਿਚ ਵੀ ਕਿਸਾਨ ਨੇ ਲੋਕਾਂ ਦਾ ਢਿੱਡ ਭਰਿਆ ਸੀ ਅੱਜ ਉਸ ਕਿਸਾਨ ਦੀ ਪਿੱਠ ਵਿਚ ਛੁਰਾ ਮਾਰਿਆ ਜਾ ਰਿਹਾ ਹੈ। ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਹਨ ਕਿ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਹੋਰਨਾਂ ਫਸਲਾਂ ਦੀ ਬਿਜਾਈ ਕੀਤੀ ਜਾਵੇ।
ਉਹਨਾਂ ਫ਼ਸਲਾਂ ਦਾ ਵੀ ਐਮਐਸਪੀ ਨਿਰਧਾਰਨ ਕਰਨਾ ਚਾਹੀਦਾ ਹੈ। ਪਰ ਸਰਕਾਰ ਉਲਟਾ ਕਣਕ ਤੇ ਝੋਨੇ ਤੋਂ ਐਸਐਸਪੀ ਹਟਾ ਰਹੀ ਹੈ। ਇਹ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਵੀ ਧੋਖਾ ਹੋਵੇਗਾ। ਜੇ ਸਰਕਾਰ ਇਸ ਨੂੰ ਵਾਪਸ ਨਹੀਂ ਲੈਂਦੀ ਤਾਂ ਉਹ ਪੂਰੇ ਪੰਜਾਬ ਵਿਚ ਇਸ ਦਾ ਵਿਰੋਧ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।