ਮੀਂਹ ਕਾਰਨ ਪਾਣੀ 'ਚ ਡੁੱਬੀਆਂ ਕਣਕਾਂ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਣਕ ਦੇ ਝਾੜ 'ਚ ਪਵੇਗਾ ਫ਼ਰਕ

Wheat

ਅਜਨਾਲਾ- ਪੰਜਾਬ 'ਚ ਕੱਲ੍ਹ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਤੋਂ ਬਾਅਦ ਅੱਜ ਸਵੇਰੇ ਤੇਜ਼ ਬਾਰਸ਼ ਹੋਣ ਕਾਰਨ ਸਰਹੱਦੀ ਖੇਤਰ 'ਚ ਕਈ ਜਗ੍ਹਾ ਅਤੇ ਨੀਵੇਂ ਖੇਤਾਂ 'ਚ ਕਣਕਾਂ ਪਾਣੀ 'ਚ ਡੁੱਬ ਗਈਆਂ ਹਨ, ਜਿਸ ਕਾਰਨ ਕਿਸਾਨਾਂ ਨੂੰ ਕਣਕ ਖ਼ਰਾਬ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਾਰਸ਼ ਹੋਰ ਜ਼ਿਆਦਾ ਹੋ ਜਾਂਦੀ ਹੈ ਤਾਂ ਕਣਕ ਦੇ ਖੇਤਾਂ 'ਚ ਪਾਣੀ ਹੋਰ ਭਰ ਜਾਵੇਗਾ ਜਿਸ ਕਾਰਨ ਕਣਕ ਦਾ ਰੰਗ ਪੀਲਾ ਪੈ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਕਣਕ ਦੇ ਝਾੜ 'ਚ ਵੀ ਫ਼ਰਕ ਪਵੇਗਾ। ਦੱਸ ਦਈਏ ਇਸ ਸਾਲ ਝੋਨੇ ਦੀ ਕੁਲ ਆਮਦ 178 ਲੱਖ ਮੀਟਰਕ ਟਨ ਰਹਿਣ ਦਾ ਅੰਦਾਜ਼ਾ ਹੈ ਜਦਕਿ ਪਿਛਲੇ ਸਾਲ 181.43 ਲੱਖ ਮੀਟਰਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ। ਇਸ ਸਾਲ ਮੰਡੀਆਂ ਵਿਚ 16.06 ਲੱਖ ਮੀਟਰਕ ਟਨ ਬਾਸਮਤੀ ਆਈ ਹੈ।

ਪਿਛਲੇ ਸਾਲ ਇਹ 13.09 ਲੱਖ ਮੀਟਰਕ ਟਨ ਸੀ। ਧਾਨ ਹੇਠਲਾ ਰਕਬਾ 29 ਲੱਖ ਹੈਕਟੇਅਰ ਸੀ। ਖੇਤੀਬਾੜੀ ਵਿਭਾਗ ਵਲੋਂ ਦਿਤੀ ਜਾਣਕਾਰੀ ਅਨੁਸਾਰ ਕਣਕ ਦੀ ਬਿਜਾਈ ਦਾ ਕੰਮ 75 ਫ਼ੀ ਸਦੀ ਨਿਬੜ ਗਿਆ ਹੈ। 

ਇਸ ਵਿਚੋਂ ਸੱਤ ਲੱਖ ਹੈਕਟੇਅਰ ਵਿਚ ਬੀਜੀ ਅਗੇਤੀ ਫ਼ਸਲ ਪੀਲੀ ਫਿਰ ਗਈ ਹੈ। ਡੇਢ ਲੱਖ ਹੈਕਟੇਅਰ ਵਿਚ ਕਰੰਡ ਹੋ ਗਿਆ ਹੈ। ਇਸ ਸਾਲ ਕਣਕ ਹੇਠਲਾ ਰਕਬਾ 34.90 ਲੱਖ ਹੈਕਟੇਅਰ ਰਖਿਆ ਗਿਆ ਹੈ। ਪਿਛਲੇ ਸਾਲ 35.40 ਲੱਖ ਹੈਕਟੇਅਰ ਸੀ।