ਇਸ ਸਾਲ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕਰੇਗਾ ਪੰਜਾਬ - CM Bhagwant Mann

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫਸਲ ਲਈ ਐਮਐਸਪੀ ਦੇ ਹਾਲ ਹੀ ਦੇ ਐਲਾਨ ਤੋਂ ਖੁਸ਼ ਹੋ ਕੇ ਪੰਜਾਬ ਦੇ ਕਿਸਾਨ ਗਰਮੀਆਂ ਵਿਚ ਮੂੰਗੀ ਦੀ ਕਾਸ਼ਤ ਕਰ ਰਹੇ ਹਨ

CM Bhagwant Mann

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ ਸਾਲ ਪੰਜਾਬ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਕਰੇਗਾ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫਸਲ ਲਈ ਐਮਐਸਪੀ ਦੇ ਹਾਲ ਹੀ ਦੇ ਐਲਾਨ ਤੋਂ ਖੁਸ਼ ਹੋ ਕੇ ਪੰਜਾਬ ਦੇ ਕਿਸਾਨ ਗਰਮੀਆਂ ਵਿਚ ਮੂੰਗੀ ਦੀ ਕਾਸ਼ਤ ਕਰ ਰਹੇ ਹਨ, ਜਿਸ ਨਾਲ ਸੂਬੇ ਵਿਚ ਇਸ ਦੀ ਬਿਜਾਈ ਦੇ ਰਕਬੇ ਵਿਚ ਰਿਕਾਰਡ 77% ਵਾਧਾ ਹੋਇਆ ਹੈ, ਜੋ ਪਿਛਲੇ ਪੰਜ ਸਾਲਾਂ ਵਿਚ ਸਭ ਤੋਂ ਵੱਧ ਹੈ।

Bhagwant Mann

ਇਸ ਸਬੰਧੀ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਇਹ ਸਭ ਕਿਸਾਨ ਵੀਰਾਂ ਦੀ ਮਿਹਨਤ ਦਾ ਫ਼ਲ ਹੈ। ਅੱਜ ਤੱਕ ਕਿਸਾਨਾਂ ਨੂੰ ਕਿਸੇ ਸਰਕਾਰ ਨੇ ਫ਼ਸਲੀ ਬਦਲ ਦਿੱਤਾ ਹੀ ਨਹੀਂ। ਅਸੀਂ ਮੂੰਗੀ ‘ਤੇ ਐਮਐਸਪੀ ਦਿੱਤੀ ਤਾਂ ਜੋ ਫ਼ਸਲੀ ਬਦਲ ਨਾਲ ਪੰਜਾਬ ਅਤੇ ਸਾਡਾ ਪਾਣੀ ਦੋਵੇਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਣ”।

Punjab will produce 4 lakh quintals of moong this year - CM Bhagwant Mann

ਇਸ ਮਗਰੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, “ਆਪ ਦੀ ਦਿੱਲੀ ਸਰਕਾਰ ਨੇ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿਚ ਦੇਸ਼ ਨੂੰ ਇਕ ਵਧੀਆ ਮਾਡਲ ਦਿੱਤਾ ਹੈ। "ਆਪ" ਦੀ ਪੰਜਾਬ ਸਰਕਾਰ ਖੇਤੀਬਾੜੀ ਵਿਚ ਸੁਧਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੇ ਭਗਵੰਤ ਮਾਨ ਦੇ ਪਿਛਲੇ ਕੁਝ ਐਲਾਨਾਂ ਦਾ ਸਮਰਥਨ ਕੀਤਾ ਹੈ”।

Bhagwant Mann

ਖੇਤੀਬਾੜੀ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ 9 ਮਈ ਤੱਕ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਭਰ ਵਿਚ ਇਸ ਸੀਜ਼ਨ ਵਿਚ ਕੁੱਲ 38,900 ਹੈਕਟੇਅਰ ਜਾਂ ਲਗਭਗ 97,000 ਏਕੜ ਰਕਬੇ ਵਿਚ ਮੂੰਗੀ ਦੀ ਕਾਸ਼ਤ ਹੋ ਰਹੀ ਹੈ। ਪਿਛਲੀ ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਵਿਚ ਇਹ 22,000 ਹੈਕਟੇਅਰ (55,000) ਏਕੜ ਸੀ। ਅਧਿਕਾਰਤ ਅੰਕੜਿਆਂ ਅਨੁਸਾਰ ਮਾਨਸਾ 10,000 ਹੈਕਟੇਅਰ ਮੂੰਗੀ ਦੀ ਕਾਸ਼ਤ ਦੇ ਨਾਲ ਚਾਰਟ ਵਿਚ ਸਿਖਰ 'ਤੇ ਹੈ। ਇਸ ਤੋਂ ਬਾਅਦ ਮੋਗਾ ਦੂਜੇ (5,000 ਹੈਕਟੇਅਰ) ਅਤੇ ਲੁਧਿਆਣਾ (4,000 ਹੈਕਟੇਅਰ) ਤੀਜੇ ਨੰਬਰ ’ਤੇ ਹੈ।