ਸਾਉਣੀ ਦੀਆਂ ਫਸਲਾਂ ਦੀ ਬਿਜਾਈ ਤੇਜ਼, ਪਰ ਪਿਛਲੇ ਸਾਲ ਤੋਂ 10% ਘਟ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦੇਸ਼ ਦੇ ਉਤਰੀ ਅਤੇ ਵਿਚਕਾਰ ਹਿਸੇ ਵਿਚ ਮਾਨਸੂਨ ਫਿਰ ਸਰਗਰਮ ਹੋਣ ਨਾਲ ਸਾਉਣੀ ਦੀਆਂ ਦੀ ਬਿਜਾਈ ਦੀ ਰਫਤਾਰ ਤੇਜ ਹੋਈ ਹੈ ,

mumgfli kheti

ਦੇਸ਼ ਦੇ ਉਤਰੀ ਅਤੇ ਵਿਚਕਾਰ ਹਿਸੇ ਵਿਚ ਮਾਨਸੂਨ ਫਿਰ ਸਰਗਰਮ ਹੋਣ ਨਾਲ ਸਾਉਣੀ ਦੀਆਂ ਦੀ ਬਿਜਾਈ ਦੀ ਰਫਤਾਰ ਤੇਜ ਹੋਈ ਹੈ ,  ਪਰ ਕਿਹਾ ਜਾ ਰਿਹਾ ਹੈ ਕੇ ਇਹ ਹੁਣ ਵੀ ਪਿਛਲੇ ਸਾਲ ਦੀ ਤੁਲਣਾ `ਚ ਕਰੀਬ 10 ਫੀਸਦੀ ਘਟ ਹੈ। ਇਸ ਦੌਰਾਨ ਮੂੰਗਫਲੀ ਅਤੇ ਕਪਾਸ ਦੀ ਬਿਜਾਈ ਵਿਚ ਵਡੀ ਗਿਰਾਵਟ ਦਰਜ ਕੀਤੀ ਗਈ ਹੈ ।

 ਇਨ੍ਹਾਂ ਦੋਨਾਂ ਫਸਲਾਂ ਦੀ ਖੇਤੀ ਮੁੱਖ ਰੂਪ ਤੋਂ ਗੁਜਰਾਤ ਵਿੱਚ ਹੁੰਦੀ ਹੈ , ਜਿੱਥੇ ਇਸ ਹਫ਼ਤੇ ਦੀ ਸ਼ੁਰੁਆਤ ਤਕ ਦਖਣ - ਪੱਛਮ  ਮਾਨਸੂਨ ਕਰੀਬ 43 ਫੀਸਦੀ ਘਟ ਸੀ।  ਤੁਹਾਨੂੰ ਦਸ ਦੇਈਏ ਕੇ ਖੇਤੀਬਾੜੀ ਵਿਭਾਗ ਦੇ ਤਾਜ਼ਾ  ਅੰਕੜਿਆਂ ਵਿਚ ਦਰਸਾਇਆ ਗਿਆ ਹੈ ਕਿ ਸਾਉਣੀ ਦੀਆਂ ਫਸਲਾਂ ਦੀ ਬਿਜਾਈ 13 ਜੁਲਾਈ ਤੱਕ ਕਰੀਬ 5 .01 ਕਰੋੜ ਹੈਕਟੇਅਰ ਵਿਚ ਹੋਈ ਹੈ।

ਜੋ ਕੇ  ਪਿਛਲੇ ਸਾਲ ਇਸ ਸਮੇਂ ਤਕ ਸਾਉਣੀ ਦੀਆਂ ਫਸਲਾਂ ਦੀ ਬਿਜਾਈ  ਦੇ ਰਕਬੇ  ਨਾਲੋਂ ਕਰੀਬ 10 .01 ਫੀਸਦੀ ਘਟ ਹੈ। ਇਕੋ ਜਿਹੇ ਬਿਜਾਈ ਦੀ ਤੁਲਣਾ ਵਿਚ ਇਸ ਸਾਲ ਹੁਣ ਤਕ ਦੀ ਬਿਜਾਈ ਦਾ ਰਕਬਾ 3.02 ਫੀਸਦੀ ਘਟ ਹੈ ।  ਦਸਿਆ ਜਾ ਰਿਹਾ ਹੈ ਕੇ ਆਮ ਤੌਰ ਉਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਕਰੀਬ 10 .58 ਕਰੋੜ ਹੈਕਟੇਅਰ ਵਿਚ ਹੁੰਦੀ ਹੈ , ਜਿਸ ਵਿਚੋਂ ਕਰੀਬ 47 ਫੀਸਦੀ ਬਿਜਾਈ ਪੂਰੀ ਹੋ ਚੁਕੀ ਹੈ। ਰਕਬੇ ਵਿਚ ਵਡੀ ਗਿਰਾਵਟ ਮੋਟੇ ਅਨਾਜ ਵਿਸ਼ੇਸ਼ ਰੂਪ ਤੋਂ ਬਾਜਰੇ ਦੀ  ਬਿਜਾਈ ਵਿਚ ਆਈ ਹੈ ,ਜੋ ਆਮ ਤੌਰ ਉੱਤੇ ਜੁਲਾਈ  ਦੇ ਬਾਅਦ ਬੀਜਿਆ ਜਾਂਦਾ ਹੈ ।

ਝੋਨਾ ਦੀ ਬਿਜਾਈ  ਪਿਛਲੇ ਸਾਲ ਨਾਲੋਂ ਕਰੀਬ 8 ਫੀਸਦੀ ਘਟ ਹੋਈ ਹੈ , ਜਦੋਂ ਕਿ ਤੀਲਹਨ ਦੀ ਬਿਜਾਈ 13 ਜੁਲਾਈ ਤਕ ਪਿਛਲੇ ਸਾਲ ਨਾਲੋਂ  ਕਰੀਬ 8 ਫੀਸਦੀ ਘਟ ਹੋਈ ਹੈ।ਕਿਹਾ ਜਾ ਰਿਹਾ ਹੈ ਕੇ ਇਸ ਸਾਲ ਸਾਰੀਆਂ ਫਸਲਾਂ ਦੀ ਬਿਜਾਈ ਦੀ ਔਸਤ ਵਿਚ ਘਾਟਾ ਦੇਖਣ ਨੂੰ ਮਿਲਿਆ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸ ਸਾਲ ਫਸਲਾਂ ਦਾ ਝਾੜ ਵੀ ਘਟ ਸਕਦਾ ਹੈ।