ਕਮਜ਼ੋਰ ਮਾਨਸੂਨ ਕਾਰਨ 55 ਲੱਖ ਹੈਕਟੇਅਰ ਤਕ ਘਟੀ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕੁੱਝ ਹਿੱਸਿਆਂ ਵਿਚ ਭਲੇ ਹੀ ਮੋਹਲੇਧਾਰ ਬਾਰਿਸ਼ ਹੋ ਰਹੀ ਹੋਵੇ ਪਰ ਦੇਸ਼ ਦੇ ਕਈ ਰਾਜਾਂ ਵਿਚ ਕਮਜ਼ੋਰ ਮਾਨਸੂਨ ਸਰਕਾਰ ਦੇ ਲਈ ...

Crops

ਨਵੀਂ ਦਿੱਲੀ : ਦੇਸ਼ ਦੇ ਕੁੱਝ ਹਿੱਸਿਆਂ ਵਿਚ ਭਲੇ ਹੀ ਮੋਹਲੇਧਾਰ ਬਾਰਿਸ਼ ਹੋ ਰਹੀ ਹੋਵੇ ਪਰ ਦੇਸ਼ ਦੇ ਕਈ ਰਾਜਾਂ ਵਿਚ ਕਮਜ਼ੋਰ ਮਾਨਸੂਨ ਸਰਕਾਰ ਦੇ ਲਈ ਸਿਰਦਰਦ ਬਣਦਾ ਨਜ਼ਰ ਆ ਰਿਹਾ ਹੈ। ਇਸ ਵਾਰ 8 ਜੁਲਾਈ ਤਕ ਯੂਪੀ, ਝਾਰਖੰਡ, ਬੰਗਾਲ, ਬਿਹਾਰ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਬਾਰਿਸ਼ ਔਸਤ ਤੋਂ ਕਾਫ਼ੀ ਘੱਟ ਹੋਈ ਹੈ, ਇਸ ਦਾ ਸਿੱਧਾ ਅਸਰ ਬਿਜਾਈ 'ਤੇ ਪਿਆ ਹੈ। ਖੇਤੀ ਮੰਤਰਾਲਾ ਦੇ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 6 ਜੁਲਾਈ ਤਕ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 55 ਲੱਖ ਹੈਕਟੇਅਰ ਤਕ ਘਟ ਗਈ ਹੈ, ਭਾਵ ਕਰੀਬ 15 ਫ਼ੀਸਦੀ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

6 ਜੁਲਾਈ ਤਕ ਝੋਨੇ ਦੀ ਬਿਜਾਈ ਪਿਛਲੇ ਸਾਲ ਦੇ 79.08  ਲੱਖ ਹੈਕਟੇਅਰ ਤੋਂ ਘੱਟ ਕੇ 67.25 ਲੱਖ ਹੈਕਟੇਅਰ ਰਹਿ ਗਈ, ਜਦਕਿ ਦਾਲਾਂ ਦੀਆਂ ਫ਼ਸਲਾਂ ਦੀ ਬਿਜਾਈ 41.67 ਲੱਖ ਹੈਕਟੇਅਰ ਤੋਂ ਘੱਟ ਕੇ 33.60 ਲੱਖ ਹੈਕਟੇਅਰ ਰਹਿ ਗਈ ਜੋ ਕਿ 20 ਫ਼ੀਸਦੀ ਘੱਟ ਹੈ। ਖੇਤੀ ਰਾਜ ਮੰਤਰੀ ਗਜੇਂਦਰ ਸ਼ੇਖ਼ਾਵਤ ਅਤੇ ਨੀਤੀ ਕਮਿਸ਼ਨ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਮਾਨਸੂਨ ਅਗਲੇ 15 ਦਿਨਾਂ ਵਿਚ ਫਿਰ ਤੋਂ ਜ਼ੋਰ ਫੜ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਵਿਚ ਸੀਨੀਅਰ ਵਿਗਿਆਨੀ ਡਾ. ਆਨੰਦ ਸ਼ਰਮਾ ਨੇ ਕਿਹਾ ਕਿ

ਕ੍ਰਾਪ ਵੈਦਰ ਫੋਰਕਾਸਟਿੰਗ ਗਰੁੱਪ ਦੀ ਮੀਟਿੰਗ ਵਿਚ ਕਮਜ਼ੋਰ ਮਾਨਸੂਨ ਪਾਉਣ ਵਾਲੇ ਰਾਜਾਂ ਨੂੰ ਹੁਣ ਇਸ ਸਥਿਤੀ ਨਾਲ ਨਿਪਟਣ ਦੀ ਤਿਆਰੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਕਮਜ਼ੋਰ ਮਾਨਸੂਨ ਵਾਲੇ ਰਾਜਾਂ ਜਿਵੇਂ ਉਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਫ਼ਸਲਾਂ ਦੀ ਆਫ਼ਤ ਯੋਜਨਾ ਤਿਆਰ ਕਰਨਾ ਸ਼ੁਰੂ ਕਰਨ। ਉਨ੍ਹਾਂ ਨੂੰ ਸਾਫ਼ ਹਦਾਇਤ ਦਿਤੀ ਗਈ ਹੈ ਕਿ ਸੋਕੇ ਵਿਚ ਟਿਕਣ ਵਾਲੀ ਝੋਨੇ ਦੀ ਫ਼ਸਲ ਜਿਵੇਂ ਆਈਆਰ-64 ਦੀ ਕਿਸਾਨ ਜ਼ਿਆਦਾ ਵਰਤੋਂ ਕਰਨ।

ਸਭ ਤੋਂ ਜ਼ਿਆਦਾ ਕਮੀ ਉਤਰ ਪ੍ਰਦੇਸ਼ (-46 ਫ਼ੀਸਦੀ), ਗੁਜਰਾਤ (-44 ਫ਼ੀਸਦੀ), ਝਾਰਖੰਡ (-34 ਫ਼ੀਸਦੀ) ਅਤੇ ਓਡੀਸ਼ਾ (-28 ਫ਼ੀਸਦੀ) ਵਿਚ ਰਿਕਾਰਡ ਕੀਤੀ ਗਈ ਹੈ। ਖੇਤੀ ਵਿਕਾਸ ਕੇਂਦਰ ਵਰਗੇ ਸੰਸਥਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕਰਨ। ਘੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਝੋਨੇ ਦੀ ਆਈਆਰ-64 ਵੈਰਾਇਟੀ, ਸੋਇਆਬੀਨ ਅਤੇ ਮੂੰਗ ਦੀ ਬਿਜਾਈ 'ਤੇ ਕਿਸਾਨ ਜ਼ਿਆਦਾ ਧਿਆਨ ਦੇਣ। ਫਿਲਹਾਲ ਮੌਸਮ ਵਿਭਾਗ ਵਿਚ ਸੀਨੀਅਰ ਵਿਗਿਆਨੀ ਡਾਕਟਰ ਆਨੰਦ ਸ਼ਰਮਾ ਨੇ ਕਿਹਾ ਕਿ 10 ਜੁਲਾਈ ਤੋਂ ਫਿਰ ਹਾਲਾਤ ਵਿਚ ਤੇਜ਼ੀ ਨਾਲ ਸੁਧਾਰ ਹੋ ਸਕਦਾ ਹੈ ਕਿਉਂਕਿ ਮਾਨਸੂਨ ਦੇ ਫਿਰ ਤੋਂ ਜ਼ੋਰ ਫੜਨ ਦੀ ਉਮੀਦ ਹੈ ਪਰ ਹਾਲਾਤ ਜੇਕਰ ਨਾ ਸੁਧਰੇ ਤਾਂ ਸੰਕਟ ਵਧ ਸਕਦਾ ਹੈ।