Tractor March: ਸੁਤੰਤਰਤਾ ਦਿਵਸ ਮੌਕੇ ਕਿਸਾਨਾਂ ਵਲੋਂ ਕੱਢਿਆ ਜਾ ਰਿਹਾ ਟਰੈਕਟਰ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

Tractor March: ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ

Tractor march being taken out by farmers on the occasion of Independence Day

Tractor march being taken out by farmers on the occasion of Independence Day: ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਪਿਛਲੇ ਛੇ ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਸ਼ੰਭੂ ਸਰਹੱਦ ਤੋਂ ਹਰ ਜ਼ਿਲ੍ਹੇ ਵਿੱਚ ਮਾਰਚ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Mohali News: ਪ੍ਰਵਾਰ ਦੇ 4 ਪੁੱਤਰਾਂ ਨੇ ਕੀਤੀ ਦੇਸ਼ ਦੀ ਸੇਵਾ, ਜਦੋਂ ਵੱਡਾ ਪੁੱਤ ਸ਼ਹੀਦ ਹੋਇਆ ਤਾਂ ਪਿਤਾ ਨੇ ਛੋਟੇ ਨੂੰ ਸਰਹੱਦ 'ਤੇ ਭੇਜ ਦਿਤਾ

ਵੱਖ-ਵੱਖ ਜ਼ਿਲ੍ਹਿਆਂ ਵਿਚ ਕਿਸਾਨ ਆਗੂਆਂ ਵਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਲਈ ਕਿਸਾਨ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮਾਰਚ ਵਿੱਚ ਸ਼ਾਮਲ ਕਿਸਾਨਾਂ ਨੇ ਟਰੈਕਟਰਾਂ ’ਤੇ ਕੌਮੀ ਝੰਡੇ ਅਤੇ ਕਿਸਾਨ ਝੰਡੇ ਲੈ ਕੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਿਸ ਵੀ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਹੈ।

ਇਹ ਵੀ ਪੜ੍ਹੋ: Panchkula School Bus Accident: ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਖੇਤਾਂ ਵਿਚ ਪਲਟੀ ਸਕੂਲ ਬੱਸ 

13 ਫਰਵਰੀ ਨੂੰ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਏ ਸਨ, ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸ਼ੰਭੂ ਸਰਹੱਦ 'ਤੇ ਰੋਕ ਦਿੱਤਾ। ਕਿਸਾਨ ਉਦੋਂ ਤੋਂ ਉਥੇ ਹੀ ਬੈਠੇ ਹਨ। ਸੁਤੰਤਰਤਾ ਦਿਵਸ ਮੌਕੇ ਸ਼ੰਭੂ ਸਰਹੱਦ 'ਤੇ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਹਨ। ਕਿਸਾਨ ਮਾਰਚ ਲਈ ਇਕੱਠੇ ਹੋਏ ਹਨ। ਇਸ ਤੋਂ ਬਾਅਦ ਇਹ ਮਾਰਚ ਊਚਾ ਦਰ ਬਾਬਾ ਨਾਨਕ ਦਾ ਤੋਂ ਵਾਪਸ ਸ਼ੰਭੂ ਧਰਨੇ ਵਾਲੀ ਥਾਂ 'ਤੇ ਸਮਾਪਤ ਹੋਵੇਗਾ।