ਦੇਸ਼ ਦਾ ਕਿਸਾਨ MSP ’ਤੇ ਅੰਦੋਲਨ ਕਰਨ ਲਈ ਤਿਆਰ ਰਹੇ- ਰਾਕੇਸ਼ ਟਿਕੈਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਘੱਟੋ ਘੱਟ ਸਮਰਥਨ ਮੁੱਲ਼ ਲਈ ਅੰਦੋਲਨ ਕਰਨ ਲਈ ਤਿਆਰ ਰਹਿਣ।

Rakesh Tikait



ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਘੱਟੋ ਘੱਟ ਸਮਰਥਨ ਮੁੱਲ਼ ਲਈ ਅੰਦੋਲਨ ਕਰਨ ਲਈ ਤਿਆਰ ਰਹਿਣ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵੋਟ ਨਾਲ ਨਹੀਂ ਅੰਦੋਲਨ ਨਾਲ ਬਚੇਗਾ। ਰਾਕੇਸ਼ ਟਿਕੈਤ ਨੇ ਲਿਖਿਆ, “ਦੇਸ਼ ਦਾ ਕਿਸਾਨ MSP ’ਤੇ ਅੰਦੋਲਨ ਲਈ ਤਿਆਰ ਰਹੇ। ਦੇਸ਼ ਵੋਟ ਨਾਲ ਨਹੀਂ, ਅੰਦੋਲਨ ਨਾਲ ਬਚੇਗਾ”।

Rakesh Tikait

ਇਕ ਹੋਰ ਟਵੀਟ ਕਰਦਿਆਂ ਰਾਕੇਸ਼ ਟਿਕੈਤ ਨੇ ਲਿਖਿਆ, “2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦੀ ਆਮਦਨ ਵਿਚ ਇਸ ਸਾਲ 50 ਫੀਸਦ ਤੱਕ ਗਿਰਾਵਟ ਆਏਗੀ ਕਿਉਂਕਿ ਖਾਦ ਦੀਆਂ ਕੀਮਤਾਂ ਵਿਚ 20 ਫੀਸਦ ਵਾਧਾ ਹੋਇਆ ਹੈ। ਕੇਂਦਰ ਕਿਸਾਨਾਂ ਲਈ ਤੇਲ-ਖਾਦ ਅਤੇ ਹੋਰ ਉਤਪਾਦਾਂ ਦੀ ਮਹਿੰਗਾਈ ’ਤੇ ਰੋਕ ਦੇ ਕਦਮ ਤੁਰੰਤ ਚੁੱਕੇ”।

Rakesh Tikait Tweet

ਦੱਸ ਦੇਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹੁਣ ਮੱਧ ਪ੍ਰਦੇਸ਼ 'ਚ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਸੂਬੇ ਦੇ ਕਿਸਾਨਾਂ ਨੂੰ ਅੰਦੋਲਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਹਨਾਂ ਚਿਤਾਵਨੀ ਦਿੱਤੀ ਹੈ ਕਿ ਕਿਸਾਨਾਂ ਦੇ ਹੱਕਾਂ ਲਈ ਲੜਨ ਲਈ ਭੋਪਾਲ ਨੂੰ ਦਿੱਲੀ ਬਣਾਉਣਾ ਪਵੇਗਾ। ਇਸ ਦੇ ਲਈ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਤਿਆਰ ਰਹਿਣਾ ਹੋਵੇਗਾ।

Rakesh tikait

ਰਾਕੇਸ਼ ਟਿਕੈਤ ਨੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਹੋਣ ਅਤੇ ਅੰਦੋਲਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਹਿੱਤਾਂ ਲਈ ਲੜਨ ਲਈ ਭੋਪਾਲ ਨੂੰ ਵੀ ਦਿੱਲੀ ਬਣਾਉਣਾ ਪਵੇਗਾ। ਟਿਕੈਤ ਨੇ ਨਰਮਦਾਪੁਰਮ ਦੇ ਸਿਓਨੀ ਮਾਲਵਾ ਵਿਖੇ ਕੁਝ ਸਮੇਂ ਲਈ ਰੁਕੇ ਸਨ ਅਤੇ ਉੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਚਿਤਾਵਨੀ ਦਿੱਤੀ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਰਾਜਧਾਨੀ ਦਿੱਲੀ ਨੂੰ ਬਣਾਉਣਾ ਹੋਵੇਗਾ। ਕਿਸਾਨਾਂ ਦੇ ਹਿੱਤਾਂ ਦੀ ਲੜਾਈ ਹੁਣ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਵੀ ਲੜੀ ਜਾਵੇਗੀ। ਇਸ ਦੇ ਲਈ ਸਾਰੇ ਕਿਸਾਨਾਂ ਨੂੰ ਤਿਆਰ ਰਹਿਣਾ ਹੋਵੇਗਾ।