Kissan ਟ੍ਰੈਕਟਰ ਚਲਾਉਣ ਤੋਂ ਪਹਿਲਾਂ ਕਰ ਲੈਣ ਇਹ ਕੰਮ, ਨਹੀਂ ਤਾਂ ਹੋ ਜਾਵੇਗਾ 50,000 ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿਵੇਂ ਕੇ ਤੁਹਾਨੂੰ ਪਤਾ ਹੀ ਹੈ ਕਿ ਨਵਾਂ ਮੋਟਰ ਵਹੀਕਲ ਐਕਟ ਆਉਣ ਤੋਂ ਬਾਅਦ ਤੋਂ ਦੇਸ਼ ਭਰ ‘ਚ...

New Traffic Rule

ਚੰਡੀਗੜ੍ਹ: ਜਿਵੇਂ ਕੇ ਤੁਹਾਨੂੰ ਪਤਾ ਹੀ ਹੈ ਕਿ ਨਵਾਂ ਮੋਟਰ ਵਹੀਕਲ ਐਕਟ ਆਉਣ ਤੋਂ ਬਾਅਦ ਤੋਂ ਦੇਸ਼ ਭਰ ‘ਚ ਚਲਾਨ ਦੀ ਜੁਰਮਾਨਾ ਰਾਸ਼ੀ ਵਧਣ ਦੇ ਨਾਲ-ਨਾਲ ਬਹੁਤ ਸਾਰੇ ਟ੍ਰੈਫ਼ਿਕ ਨਿਯਮ ਵੀ ਬਦਲ ਗਏ ਹਨ।  ਇਸ ਵਜ੍ਹਾ ਕਰਕੇ ਲੋਕਾਂ ਦੇ ਵੱਡੇ-ਵੱਡੇ ਚਲਾਨ ਕੱਟੇ ਜਾ ਰਹੇ ਹਨ। ਜਿਆਦਤਰ ਕਿਸਾਨ ਟ੍ਰੈਕਟਰ ਚਲਾਉਣ ਸਮੇਂ ਟ੍ਰੈਕਟਰ ਦੇ ਦਸਤਾਵੇਜਾਂ ‘ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਹੁਣ ਜੇਕਰ ਤੁਸੀਂ ਫੜੇ ਗਏ ਅਤੇ ਤੁਹਾਡੇ ਕੋਲ ਜਰੂਰੀ ਕਾਗਜ ਨਹੀਂ ਹੋਏ ਤਾਂ ਤੁਹਾਨੂੰ 50 ਹਜ਼ਾਰ ਦਾ ਜੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਨਵਾਂ ਮੋਟਰ ਐਕਟ ਆਉਣ ਨਾਲ ਕੀ-ਕੀ ਬਦਲ ਗਿਆ ਹੈ। ਅੱਜ ਅਸੀ ਇਸਦੇ ਬਾਰੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ।

ਹੁਣ ਤੋਂ ਟ੍ਰੈਕਟਰ ਮੰਨਿਆ ਜਾਵੇਗਾ ਭਾਰੀ ਵਾਹਨ

ਦੋਸਤੋਂ ਪਹਿਲਾਂ ਜਿਵੇਂ ਟਰੱਕ, ਛੋਟਾ ਹਾਥੀ , ਬੱਸ ਆਦਿ ਹੀ ਭਾਰੀ ਵਾਹਨ ਦੀ ਸ਼੍ਰੇਣੀ ਵਿੱਚ ਆਉਂਦੇ ਸਨ ਪਰ ਹੁਣ ਤੋਂ ਧਿਆਨ ਰਹੇ ਕਿ ਟ੍ਰੈਕਟਰ ਜਾਂ ਟ੍ਰਾਲੀ ਨੂੰ ਵੀ ਨਵੇਂ ਮੋਟਰ ਐਕਟ ਦੇ ਤਹਿਤ ਭਾਰੀ ਵਾਹਨ ਮੰਨਿਆ ਗਿਆ ਹੈ ਅਤੇ ਇਸ ਲਈ ਇਸ ਉੱਤੇ ਵੀ ਭਾਰੀ ਵਾਹਨ ਦੇ ਸਾਰੇ ਨਿਯਮ ਲਾਗੂ ਹੋਣਗੇ। ਇਸ ਲਈ ਕਿਸਾਨ ਭਰਾ ਜੇਕਰ ਟਰੈਕਟਰ–ਟ੍ਰਾਲੀ ਦਾ ਪ੍ਰਯੋਗ ਕਰ ਰਹੇ ਹਨ ਅਤੇ ਖਾਸ ਤੋਰ ਉੱਤੇ ਸ਼ਹਿਰ ਜਾ ਰਹੇ ਹੈ ਤਾਂ ਤੁਹਾਡੇ ਕੋਲ ਹੇਠਾਂ ਦਿੱਤੇ ਕਾਗਜ ਹੋਣੇ ਹੀ  ਚਾਹੀਦੇ ਹਨ।

ਟ੍ਰੈਕਟਰ ਚਲਾਉਣ ਲਈ ਜਰੂਰੀ ਦਸਤਾਵੇਜ਼

ਭਾਰੀ ਵਾਹਨ ਦਾ ਲਾਇਸੇਂਸ: ਹੁਣ ਤੋਂ ਟਰੈਕਟਰ–ਟ੍ਰਾਲੀ ਨੂੰ ਚਲਾਉਣ ਲਈ ਤੁਹਾਡੇ ਕੋਲ ਭਾਰੀ ਵਾਹਨ ਦਾ ਲਾਇਸੇਂਸ ਹੋਣਾ ਜਰੂਰੀ ਹੈ। ਅਜਿਹਾ ਨਾ ਹੋਣ ਦੇ ਹਾਲਤ ਵਿੱਚ ਟ੍ਰੈਕਟਰ ਟ੍ਰਾਲੀ ਚਲਾਉਣ ਵਾਲੇ ਉੱਤੇ ਭਾਰੀ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ। ਜੇਕਰ ਤੁਹਾਡੇ ਕੋਲ ਲਇਸੇਂਸ ਨਹੀਂ ਹੈ ਅਤੇ ਤੁਹਾਡੇ ਦੁਆਰਾ ਟਰੈਕਟਰ ਜਾਂ ਟ੍ਰਾਲੀ ਚਲਾਂਦੇ ਵਕਤ ਐਕਸੀਡੈਂਟ ਨਾਲ ਕਿਸੇ ਮੌਤ ਹੋ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਮਿਲੇਗੀ।

ਫਿਟਨੇਸ ਸਰਟਿਫਿਕੇਟ: ਹੁਣ ਤੋਂ ਟਰੱਕ , ਬਸ ਦੀ ਤਰ੍ਹਾਂ ਟਰੈਕਟਰ ਜਾਂ ਟ੍ਰਾਲੀ ਲਈ ਬੀਮਾ ਅਤੇ ਫਿਟਨੇਸ ਸਰਟਿਫਿਕੇਟ ਹੋਣਾ ਜਰੂਰੀ ਹੋ ਗਿਆ ਹੈ। ਤੁਹਾਨੂੰ ਹਰ ਸਾਲ ਫਿਟਨੇਸ ਸਰਟਿਫਿਕੇਟ ਦੀ ਜ਼ਰੂਰਤ ਪਵੇਗੀ ਤੁਹਾਡੀ ਗੱਡੀ ਠੀਕ ਕੰਡੀਸ਼ਨ ਵਿੱਚ ਨਾ ਹੋਣ ਉੱਤੇ ਤੁਹਾਨੂੰ ਇਹ ਸਰਟਿਫਿਕੇਟ ਨਹੀਂ ਮਿਲੇਗਾ ਜਿਸ ਕਾਰਨ ਤੁਹਾਡਾ ਚਲਾਣ ਕਟ ਸਕਦਾ ਹੈ।

ਕਮਰਸ਼ਿਅਲ ਪ੍ਰਯੋਗ: ਹੁਣ ਤੋਂ ਜੇਕਰ ਤੁਸੀ ਆਪਣੇ ਟਰੇਕਟਰ ਟ੍ਰਾਲੀ ਦਾ ਪ੍ਰਯੋਗ ਕਮਰਸ਼ਿਅਲ ਕੰਮਾਂ ਜਿਵੇਂ ਕਿਰਏ ਉੱਤੇ ਮਾਲ ਢੋਨਾ , ਕੰਸਟਰਕਸ਼ਨ ਕੰਪਨੀ ਵਿੱਚ ਕੰਮ ਆਦਿ ਲਈ ਕਰਦੇ ਹੈ ਤਾਂ ਵੀ ਤੁਹਾਡਾ ਚਲਾਣ ਕਟ ਸਕਦਾ ਹੈ। ਇਸੇ ਤਰ੍ਹਾਂ ਨਾਲ ਟਰੈਕਟਰ – ਟ੍ਰਾਲੀ ਉੱਤੇ ਸਵਾਰੀ ਢੋਨਾ ਵੀ ਮਨਾ ਹੈ। ਪੰਜਾਬ ਦੇ ਕਿਸਾਨਾਂ ਵਾਸਤੇ ਰਾਹਤ ਦੀ ਗੱਲ ਇਹ ਹੈ ਕੇ ਪੰਜਾਬ ਸਰਕਾਰ ਵਲੋਂ ਅਜੇ ਤੱਕ ਨਿਊ ਮੋਟਰ ਵਹੀਕਲ ਏਕਟ ਪੰਜਾਬ ਵਿਚ ਪੂਰੀ ਤਰਾਂ ਨਾਲ ਲਾਗੂ ਨਹੀਂ ਕੀਤਾ ਗਿਆ