ਓਡੀਸ਼ਾ 'ਚ ਕੱਟਿਆ ਗਿਆ ਦੇਸ਼ ਦਾ ਸਭ ਤੋਂ ਵੱਡਾ ਟ੍ਰੈਫਿਕ ਚਲਾਨ, ਜ਼ੁਰਮਾਨੇ ਦੀ ਰਕਮ ਕਰ ਦੇਵੇਗੀ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੇਂ ਮੋਟਰ ਵ‍ਹੀਕਲ ਐਕ‍ਟ ਦੇ ਲਾਗੂ ਹੋਣ ਤੋਂ ਬਾਅਦ ਆਵਾਜਾਈ ਨਿਯਮਾਂ ਦਾ ਉਲ‍ੰਘਣ ਕਰਨ ਵਾਲੇ ਵਾਹਨਾਂ ਦਾ ਭਾਰੀ ਚਲਾਨ ਕੱਟਿਆ ਜਾ ਰਿਹਾ ਹੈ ..

Odisha sambalpur traffic challan truck driver

ਨਵੀਂ : ਨਵੇਂ ਮੋਟਰ ਵ‍ਹੀਕਲ ਐਕ‍ਟ ਦੇ ਲਾਗੂ ਹੋਣ ਤੋਂ ਬਾਅਦ ਆਵਾਜਾਈ ਨਿਯਮਾਂ ਦਾ ਉਲ‍ੰਘਣ ਕਰਨ ਵਾਲੇ ਵਾਹਨਾਂ ਦਾ ਭਾਰੀ ਚਲਾਨ ਕੱਟਿਆ ਜਾ ਰਿਹਾ ਹੈ ਪਰ ਪੁਰਾਣੇ ਮੋਟਰ ਵ‍ਹੀਕਲ ਐਕ‍ਟ ਦੇ ਦੌਰਾਨ ਵੀ ਇੱਕ ਟਰੱਕ ਦਾ ਭਾਰੀ - ਭਰਕਮ ਚਲਾਨ ਕੱਟਿਆ ਗਿਆ। ਇਹ ਚਲਾਨ ਓਡੀਸ਼ਾ 'ਚ ਕੱਟਿਆ ਗਿਆ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਟਰੈਫਿ‍ਕ ਚਲਾਨ ਬਣ ਗਿਆ ਹੈ।

ਇਹ ਚਲਾਨ ਦੋ ਜਾਂ ਤਿੰਨ ਲੱਖ ਦਾ ਨਹੀਂ, ਸਗੋਂ ਪੂਰੇ ਸਾਢੇ 6 ਲੱਖ ਰੁਪਏ ਦਾ ਕੱਟਿਆ ਗਿਆ ਹੈ। ਇਹ ਚਲਾਨ ਬੀਤੀ 10 ਅਗਸਤ ਨੂੰ ਸੰਬਲਪੁਰ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਕੱਟਿਆ ਗਿਆ ਹੈ। ਇਹ ਜੁਰਮਾਨਾ ਪੁਰਾਣੇ ਟ੍ਰੈਫ਼ਿਕ ਨਿਯਮਾਂ ਦੇ ਆਧਾਰ ਉੱਤੇ ਹੀ ਲਾਇਆ ਗਿਆ ਹੈ। ਦਰਅਸਲ ਨਾਗਾਲੈਂਡ ਦੇ ਨੰਬਰ ਵਾਲੇ ਇਸ ਟਰੱਕ ਦੇ ਮਾਲਕ ਨੇ ਕਈ ਉਲੰਘਣਾਵਾਂ ਕੀਤੀਆਂ ਹੋਈਆਂ ਸਨ।

 ਟਰੱਕ ਮਾਲਕ ਦੀ ਪਛਾਣ ਨਾਗਾਲੈਂਡ ਦੇ ਫ਼ੇਕ ਟਾਊਨ ਦੀ ਬੈਥੇਲ ਕਾਲੋਨੀ ਦੇ ਨਿਵਾਸੀ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਵਜੋਂ ਹੋਈ ਹੈ। ਚਾਲਾਨ ਕੱਟੇ ਜਾਣ ਸਮੇਂ ਡਰਾਇਵਰ ਦਿਲੀਪ ਕਰਤਾ ਸੀ, ਜੋ ਝਾਰਸੁਗੁੜਾ ਦਾ ਰਹਿਣ ਵਾਲਾ ਹੈ।

 ਸੂਤਰਾਂ ਮੁਤਾਬਕ RTO ਨੇ ਉਸ ਉੱਤੇ ਬਿਨਾ ਰੋਡ–ਟੈਕਸ ਵਾਹਨ ਚਲਾਉਣਾ, ਬਿਨਾ ਵਾਹਨ ਬੀਮਾ, ਵਾਯੂ ਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਤੇ ਮਾਲਵਾਹਕ ਟਰੱਕ ਉੱਤੇ ਯਾਤਰੀ ਲਿਜਾਣ ਦੇ ਨਿਯਮਾਂ ਦੀ ਉਲੰਘਣਾ ਅਧੀਨ ਚਾਲਾਨ ਕੱਟਿਆ ਹੈ। ਇਸ ਤੋਂ ਇਲਾਵਾ ਟਰੱਕ ਲਈ ਪਰਮਿਟ ਸ਼ਰਤਾਂ ਦੀ ਉਲੰਘਣਾ ਵੀ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।